Awaaz Qaum Di

ਜੋਤੀ ਮਾਡਲ ਸੀਨੀ. ਸੈਕੰ. ਸਕੂਲ ਵਿਖੇ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਗਿਆ

ਫਰੀਦਕੋਟ/ਕੋਟਕਪੂਰਾ (ਇਕਬਾਲ ਸਿੰਘ): ਬੀਤੇ ਦਿਨੀਂ ਜੋਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ, ਜਿਲ੍ਹਾ ਫਰੀਦਕੋਟ ਵਿਖੇ ‘ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ’ ਨੂੰ ਮੁੱਖ ਰੱਖਦਿਆਂ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਪਹਿਲੀ ਤੋਂ ਲੈ ਕੇ ਬਾਰਵੀਂ ਤੱਕ ਦੀ ਵਿਦਿਆਰਥੀਆਂ ਨੇ ਭਾਗ ਲਿਆ।ਸੈਮੀਨਾਰ ਦੌਰਾਨ ਸਕੂਲ ਪ੍ਰਬੰਧਕ ਸ਼੍ਰੀ ਬੀਰ ਦਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਅਧਿਆਪਕਾ ਸ਼੍ਰੀਮਤੀ ਮੋਨਿਕਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂਹੋਇਆ ਦੱਸਿਆ ਕਿ ‘ਨੈਸ਼ਨਲ ਪ੍ਰਦੂਸ਼ਣ ਕੰਟਰੋਲ’ ਦਿਵਸ 2 ਦਸੰਬਰ 1974 ਨੂੰ ਭੋਪਾਲ ਵਿੱਚ ਵਾਪਰੇ ਗੈਸ ਕਾਂਡ ਵਿੱਚ ਮਾਰੇ ਗਏ ਲੋਕਾਂ ਨੂੰ ਸਮਰਪਿਤ ਦਿਵਸ ਦੇ ਰੂਪ ਵਿੱਚ ਮਨਾਇਅ ਜਾਣ ਲੱਗਾ ਸੀ। ਉਨਾਂ ਦੱਸਿਆ ਕਿ ਕਿਵੇਂ ਮਨੁੱਖ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਵਾਤਾਵਰਣ ਵਿੱਚ ਵਿਗਾੜ ਪੈਦਾ ਕਰ ਰਿਹਾ। ਅਸੀਂ ਹਵਾ, ਪਾਣੀ ਅਤੇ ਧਰਤੀ ਨੂੰ ਇਸ ਹੱਦ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਪੀੜੀਆਂ ਲਈ ਸਾਹ ਲੈਣ ਲਈ ਸਾਫ ਹਵਾ ਅਤੇ ਪੀਣ ਲਈ ਸਾਫ ਪਾਣੀ  ਦੀ ਥੁੜ ਹੋ ਜਾਵੇਗੀ। ਮਨੁੱਖ ਦੀ ਮਾਡਰਨ ਬਣਨ ਦੀ ਫਿਤਰਤ ਨੇ ਕੁਦਰਤੀ ਸਰੋਤਾਂ ਦੀ ਦੁਵਰਤੋਂ ਹੀ ਕੀਤੀ ਹੈ ਜਿਵੇਂ ਕਿ ਉਦਯੋਗੀਕਰਨ ਦੇ ਵਧਣ ਨਾਲ ਜ਼ਹਿਰੀਲੀਆਂ ਗੈਸਾਂ ਦਾ ਵਾਤਾਵਰਣ ਵਿੱਚ ਵਾਧਾ ਹੋਇਆ ਹੈ। ਹਵਾ ਅਤੇ ਧਰਤੀ ਦੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਮਨੁੱਖ ਦੁਆਰਾ ਪਲਾਸਟਿਕ ਅਤੇ ਪਾਲੀਥੀਨ ਦੀ ਦਿਨੋਂ ਦਿਨ ਵਧ ਰਹੀ ਮੰਗ ਹੈ। ਉਦਯੋਗਾਂ ਦੇ ਗੰਦੇ ਪਾਣੀ ਅਤੇ ਸ਼ਹਿਰੀਕਰਣ ਦੇ ਸੀਵਰੇਜ ਨਿਕਾਸ ਨੇ ਪਾਣੀ ਨੂੰ ਇਸ ਹੱਦ ਤੱਕ ਪ੍ਰਦੂਸ਼ਤ ਕੀਤਾ ਹੈ ਕਿ ਪਾਣੀ ਪੀਣ ਯੋਗ ਨਹੀਂ ਰਿਹਾ ਹੈ। ਉਨਾਂ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ। ਸਾਨੂੰ ਜਿੱਥੋਂ ਤੱਕ ਹੋ ਸਕੇ ਪਲਾਸਟਿਕ ਅਤੇ ਪਾਲੀਥੀਨ ਦੀ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸ ਮੌਕੇ ਜੋਤੀ ਐਜੂਕੇਸ਼ਨ ਸੋਸਾਇਟੀ ਦੇ ਮੈਂਬਰ ਸ਼੍ਰੀਮਤੀ ਅਮਨਦੀਪ ਕੌਰ ਜੀ ਨੇ ਵੀ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਪ੍ਰਦੂਸ਼ਣ ਦੇ ਵਧਣ ਨਾਲ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਸਾਹ ਅਤੇ ਦਮਾ ਆਦਿ ਦੀਆਂ ਬਿਮਾਰੀਆਂ ਹਵਾ ਦੇ ਪ੍ਰਦੂਸ਼ਣ ਵਧਣ ਨਾਲ ਦਿਨੋਂ ਦਿਨ ਵਧ ਰਹੀਆਂ ਹਨ। ਪਾਣੀ ਦੀ ਦਰੁਵਰਤੋਂ ਕਰਨ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਮਨੁੱਖ ਨੂੰ ਆਪਣੀ ਜਕੜ ਵਿੱਚ ਲੈ ਰਹੀ ਹੈ। ਸ਼੍ਰੀਮਤੀ ਅਮਨਦੀਪ ਕੌਰ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰਣ ਕਰਵਾਇਆ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ ਅਤੇ ਹਰ ਇੱਕ ਵਿਦਿਆਰਥੀ ਇਕ ਦਰੱਖਤ ਲਗਾਉਣ ਦੇ ਨਾਲ-ਨਾਲ ਉਸ ਦੀ ਦੇਖਭਾਲ ਕਰਕੇ ਆਪਣੀ ਇਨਸਾਨੀਅਤ ਦਾ ਫਰਜ਼ ਨਿਭਾਏ। ਸਾਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਾਨੂੰ ਗੁਰਬਾਣੀ ਦੇ ਸਿਧਾਂਤ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” ਦੇ ਸਿਧਾਂਤ ਤੇ ਪਹਿਰਾ ਦੇਣ ਦੀ ਲੋੜ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਰੇਨੂ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ। MP

 

 

Follow me on Twitter

Contact Us