Awaaz Qaum Di

ਸੇਰਗੜ੍ਹ ਚੀਮਾ ਵਿਖੇ ਕੀਰਤਨ ਮੁਕਬਾਲੇ ਵਿਚ ਜੇਤੂ ਬੱਚੇ ਸਨਮਾਨਿਤ

ਸੰਦੌੜ (ਹਰਮਿੰਦਰ ਸਿੰਘ ਭੱਟ) ਧਰਮ ਪ੍ਰਚਾਰ ਕਮੇਟੀ ਸੇਰਗੜ੍ਹ ਚੀਮਾ ਨੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਇਕ ਸੰਖੇਪ ਸਮਾਗਮ ਦੌਰਾਨ ਕੀਰਤਨ ਮੁਕਾਬਲੇ ਵਿਚ ਅੱਵਲ ਪੁਜੀਸਨ ਹਾਸਲ ਕਰਨ ਵਾਲੇ ਪਿੰਡ ਦੇ ਕੁੱਝ ਬੱਚਿਆਂ ਦਾ ਸਨਮਾਨ ਕੀਤਾ ਗਿਆ।ਧਰਮ ਪ੍ਰਚਾਰ ਕਮੇਟੀ ਸੇਰਗੜ੍ਹ ਚੀਮਾ ਦੇ ਅਹੁਦੇਦਾਰਾਂ ਕੈਪਟਨ ਹਰਜਿੰਦਰ ਸਿੰਘ, ਮੁਕੰਦ ਸਿੰਘ ਚੀਮਾ ਅਤੇ ਸੇਵਾਮੁਕਤ ਉਪ ਡਾਕਪਾਲ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇਂ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰਮਿਤ ਪ੍ਰਚਾਰ ਟਰੱਸਟ ਫਰਵਾਲੀ ਵਲੋਂ ਗੁਰਮਿਤ ਸਮਾਗਮ ਕਰਵਾਇਆ ਗਿਆ ਸੀ ਜਿਸ ਵਿਚ ਕੀਰਤਨ ਕੈਟਾਗਿਰੀ ਦੇ ਸੀਨੀਅਰ ਵਰਗ ਵਿਚ ਸਤਨਾਮ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਅੱਵਲ ਪੁਜੀਸਨ ਹਾਸਲ ਕੀਤੀ ਸੀ ਜਦਕਿ ਜੂਨੀਅਰ ਵਰਗ ਵਿਚ ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ ਬੱਚਿਆਂ ਨੇ ਚੰਗੀਆਂ ਪੁਜੀਸਨਾਂ ਹਾਸਲ ਕੀਤੀਆਂ ਸਨ।ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਸੇਰਗੜ੍ਹ ਚੀਮਾ ਦੇ ਬੱਚੇ ਪਹਿਲਾਂ ਵੀ ਕਈ ਵਾਰ ਅਜਿਹੇ ਮੁਕਾਬਲਿਆਂ ਵਿਚ ਜੇਤੂ ਰਹੇ ਸਨ ਇਸ ਲਈ ਬੱਚਿਆਂ ਦੀ ਹੌਸਲਾ ਅਫਜਾਈ ਲਈ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੈਡ ਗ੍ਰੰਥੀ ਹਰਪ੍ਰੀਤ ਸਿੰਘ, ਨੰਬਰਦਾਰ ਮੇਜਰ ਸਿੰਘ, ਬਲਬੀਰ ਸਿੰਘ, ਅਜਮੇਰ ਸਿੰਘ, ਗਿਆਨੀ ਕਰਤਾਰ ਸਿੰਘ, ਹਰਬਾਘ ਸਿੰਘ, ਜਰਨੈਲ ਸਿੰਘ ਵਾਰੀਆ, ਸੁਖਵਿੰਦਰ ਸਿੰਘ ਸੁੱਖਾ, ਬੰਤ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ। MP

 

 

Follow me on Twitter

Contact Us