Awaaz Qaum Di

ਐਸ ਐਸ ਪੀ ਸਾਹਿਬ ਨੇ ਸਰਬੱਤ ਦਾ ਭਲਾ ਟਰੱਸਟ ਦੁਆਰਾ ਜਾਰੀ ਕੀਤੇ ਰਿਫਲੈਕਟਰ ਕੀਤੇ ਰਿਲੀਜ਼

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ (ਸੁਰਿੰਦਰ ਚੱਠਾ)-ਵਿਸ਼ਵ ਪ੍ਰਸਿੱਧ ਸਮਾਜ ਸੇਵੀ ਤੇ ਉੱਘੇ ਉਦਯੋਗਪਤੀ ਡਾ. ਐਸ ਪੀ ਸਿੰਘ ਉਬਰਾਏ ਜੀ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਜੀ ਦੀ ਯੋਗ ਅਗਵਾਈ ਵਿੱਚ ਸਮਾਜ ਭਲਾਈ ਦੇ ਅਨੇਕਾਂ ਕਾਰਜ, ਜਿਵੇਂ ਵਿਧਵਾਵਾਂ, ਅੰਗਹੀਣਾਂ, ਬਲਾਂਈਡ ਲੋਕਾਂ ਨੂੰ ਪੈਨਸ਼ਨਾਂ, ਬੱਚਿਆਂ ਲਈ ਸਾਫ ਪਾਣੀ ਦੀ ਸੁਵਿਧਾ ਸਕੂਲਾਂ ਵਿੱਚ ਆਰ ਓ ਸਿਸਟਮ, ਪੜ੍ਹਾਈ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੀਆ ਉਹਨਾਂ ਦੀ ਆਰਥਿਕ ਹਾਲਤ ਮੁਤਾਬਿਕ ਫੀਸਾਂ, ਲੈਬੋਰਟ੍ਰੀਜ਼, ਕੰਪਿਊਟਰ ਸੈਂਟਰ, ਸਿਲਾਈ ਸੈਂਟਰ ਆਦਿ ਸੇਵਾਵਾਂ ਨਿਭਾ ਰਹੇ ਹਨ। ਇਸੇ ਲੜੀ ਵਿੱਚ ਵਾਧਾ ਕਰਦਿਆਂ, ਅੱਜ ਦੀ ਦੌੜ ਭੱਜ ਭਰੀ ਜ਼ਿੰਦਗੀ ਵਿੱਚ ਵਾਪਰ ਰਹੇ ਹਾਦਸਿਆਂ ਤੋਂ ਬਚਾ ਲਈ ਜਾਗਰੂਕਤਾ ਰਿਫਲੈਕਟਰ ਜਾਰੀ ਕੀਤਾ ਗਿਆ, ਜਿਸ ਨੂੰ ਜਾਰੀ ਕਰਨ ਦੀ ਰਸਮ ਜਿਲ੍ਹਾਂ ਪੁਲਿਸ ਮੁਖੀ ਸ. ਰਾਜਬਚਨ ਸਿੰਘ ਸੰਧੂ (ਪੀ ਪੀ ਐਸ) ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਪ੍ਰਧਾਨ ਸ. ਗੁਰਬਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜਿਲ੍ਹਾਂ ਪੁਲਿਸ ਮੁਖੀ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਗਹਿਰੀ ਦਿਲਚਸਪੀ ਦਿਖਾਈ। ਐਸ ਐਸ ਪੀ ਸਾਹਿਬ ਜੀ ਨੇ ਇਹਨਾਂ ਰਿਫਲੈਕਟਰਾਂ ਦੀ ਅਹਿਮੀਅਤ ਬਾਰੇ ਦੱਸਿਆ ਕਿ ਇਹ ਰਿਫਲੈਕਟਰ ਵਾਹਨਾਂ ‘ਤੇ ਲਾਉਣ ਨਾਲ ਹਾਦਸਿਆਂ ਨੂੰ ਰੋਕਣ ਵਿੱਚ ਮੱਦਦ ਮਿਲੇਗੀ ਅਤੇ ਲੋਕਾਂ ਵਿੱਚ ਜਾਗਰਿਤੀ ਆਵੇਗੀ, ਜਿਸ ਨਾਲ ਕੀਮਤੀ ਜਾਨਾਂ ਬਚਾਈਆ ਜਾ ਸਕਣਗੀਆ। ਰਿਫਲੈਕਟਰ ਲੱਗੇ ਹੋਏ ਵਾਹਨਾਂ ਨੂੰ ਧੁੰਦ ਅਤੇ ਖਰਾਬ ਮੌਸਮ ਵਿੱਚ ਚੱਲਣ ਸਮੇਂ ਵੀ ਕੋਈ ਦਿੱਕਤ ਨਹੀਂ ਆਵੇਗੀ। ਇਸ ਮੌਕੇ ਮੀਤ ਪ੍ਰਧਾਨ ਮਲਕੀਤ ਸਿੰਘ, ਜੁਆਇੰਟ ਸਕੱਤਰ ਮਾ. ਰਾਜਿੰਦਰ ਸਿੰਘ, ਖਜਾਨਚੀ ਰਾਜ ਕੁਮਾਰ ਸ਼ਰਮਾ, ਪ੍ਰੋਜੈਕਟ ਚੇਅਰਮੈਨ ਅਰਵਿੰਦਰ ਪਾਲ ਸਿੰਘ ਚਹਿਲ, ਸਲਾਹਕਾਰ ਲੈਕ. ਬਲਵਿੰਦਰ ਸਿੰਘ ਬਰਾੜ, ਅੰਮ੍ਰਿਤਪਾਲ ਸਿੰਘ ਰੀਡਰ (ਐਸ ਐਸ ਪੀ), ਨਰਿੰਦਰ ਸਿੰਘ ਅਤੇ ਟਰੱਸਟ ਦੇ ਕੰਪਿਊਟਰ ਸੈਂਟਰ ਦੀਆਂ ਵਿਦਿਆਰਥਣਾਂ ਹਰਸਿਮਰਤ ਕੌਰ ਤੇ ਬੇਅੰਤ ਕੌਰ ਹਾਜ਼ਰ ਸਨ। MP

 

 

Follow me on Twitter

Contact Us