Awaaz Qaum Di

ਪਿੰਡ ਲੰਡੇ ਰੋਡੇ ਤੋਂ ਕਾਨਿਆਂਵਾਲੀ ਦੇ ਰਸਤੇ ਵਿਚ ਬਣੇ ਸੇਮਨਾਲੇ ਦੇ ਪੁੱਲ ਦਾ ਕੰਮ ਹੋਇਆ ਸ਼ੁਰੂ

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ (ਸੁਰਿੰਦਰ ਚੱਠਾ)-ਪਿੰਡ ਲੰਡੇ ਰੋਡੇ ਤੋਂ ਕਾਨਿਆਂਵਾਲੀ ਦੇ ਰਸਤੇ ਵਿਚ ਸੇਮਨਾਲੇ ਦਾ ਪੈਂਦਾ ਪਿੰਡ ਕਈ ਵਾਰ ਟੁੱਟ ਚੁੱਕਾ ਹੈ ਕਿਉਂਕਿ ਇਸ ਪੁਲ ਨੂੰ ਆਰਜੀ ਮਿੱਟੀ ਪਾ ਕੇ ਬਣਾਇਆ ਹੋਇਆ ਸੀ। ਇਸ ਮੌਕੇ ਤੇ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਨਵੇਂ ਬਣ ਰਹੇ ਪੁੱਲ ਦਾ ਟੱਕ ਲਗਾਉਂਦੇ ਹੋਏ ਦੱਸਿਆ ਕਿ ਪੰਜ ਸਾਲ ਪਹਿਲਾਂ ਉਸਨੇ ਆਪਣੇ ਸਾਥੀਆਂ ਨਾਲ ਇੱਥੇ ਆ ਕੇ ਸੰਘਰਸ਼ ਵੀ ਕੀਤਾ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਸੀ ਦਿੱਤਾ। ਹਨੀ ਫੱਤਣਵਾਲਾ ਨੇ ਦੱਸਿਆ ਕਿ ਹੁਣ ਕਾਂਗਰਸ ਸਰਕਾਰ ਨੇ ਇਸ ਪੁੱਲ ਦੀ ਮੰਜੂਰੀ ਦੇ ਦਿੱਤੀ ਹੈ। ਇਸ ਪੁੱਲ ਦੇ ਬਨਣ ਨਾਲ 30 ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਇਆ ਹੈ। ਇਹ ਪੁੱਲ 23 ਫੁੱਟ ਚੌੜਾ ਤੇ 35 ਫੁੱਟ ਲੰਬਾ ਹੈ, ਜਿਸ ਨਾਲ ਲੰਘਣ ਵਾਲੇ ਰਾਹਗੀਰਾਂ ਨੂੰ ਬਹੁਤ ਵਧੀਆ ਸਹੂਲਤ ਮਿਲੀ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹਨੀ ਫੱਤਣਵਾਲਾ ਦੀ ਹਿੰਮਤ ਤੇ ਮਿਹਨਤ ਸਦਕਾ ਪਿੰਡ ਵਾਸੀਆਂ ਦੀ ਇਹ ਮੰਗ ਪੂਰੀ ਹੋਈ ਹੈ । ਉਹਨਾਂ ਨੇ ਹਨੀ ਬਰਾੜ ਤੇ ਪੰਜਾਬ ਸਰਕਾਰ ਦਾ ਤੇ ਮੰਡੀ ਬੋਰਡ ਮਹਿਕਮੇ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਗਗਨ ਸੰਧੂ ਕਾਨਿਆਵਾਲੀ, ਰਜਿੰਦਰ ਕੁਮਾਰ ਜੇ.ਈ ਪੰਜਾਬ ਮੰਡੀ ਬੋਰਡ, ਮਨਿੰਦਰ ਸਿੰਘ ਮਨੀ ਚੜੇਵਾਨ ਮੈਂਬਰ ਬਲਾਕ ਸੰਮਤੀ, ਸੁਰਜੀਤ ਸਿੰਘ ਜੱਸੇਆਣਾ, ਬਲਦੇਵ ਸਿੰਘ ਜੱਸੇਆਣਾ, ਸਰਬਦਮਨ ਸਿੰਘ , ਇਕਬਾਲ ਸਿੰਘ, ਰੋਬੀ ਬਰਾੜ, ਗੁਰਮੀਤ ਸਿੰਘ, ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ ਤੇ ਹੋਰ ਵੀ ਪਿੰਡ ਦੇ ਲੋਕ ਹਾਜਰ ਸਨ। MP

 

 

Follow me on Twitter

Contact Us