Awaaz Qaum Di

ਸਬ ਇੰਸਪੈਕਟਰ ਗੁਰਮੇਲ ਸਿੰਘ ਪ੍ਰਮੋਟ ਹੋ ਕੇ ਬਣੇ ਇੰਸਪੈਕਟਰ-ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ (ਸੁਰਿੰਦਰ ਚੱਠਾ)-ਸੀਆਈਡੀ ਮਹਿਕਮੇ ਵਿੱਚ ਇਮਾਨਦਾਰੀ ਅਤੇ ਮਿਹਨਤੀ ਅਫਸਰ ਵਜੋਂ ਜਾਣੇ ਜਾਂਦੇ ਸਬ ਇੰਸਪੈਕਟਰ ਗੁਰਮੇਲ ਸਿੰਘ ਨੂੰ ਮਹਿਕਮੇ ਵਲੋਂ ਪ੍ਰਮੋਟ ਕਰਕੇ ਇੰਸਪੈਕਟਰ ਦਾ ਰੇਂਕ ਦਿੱਤਾ ਗਿਆ ਹੈ। ਸਾਰਿਆਂ ਦੇ ਹਰਮਨ ਪਿਆਰੇ ਅਫਸਰ ਗੁਰਮੇਲ ਸਿੰਘ ਨੂੰ ਤਰੱਕੀ ਮਿਲਣ ਤੇ ਉਹਨਾਂ ਦੇ ਯਾਰਾਂ ਦੋਸਤਾਂ, ਦਫਤਰ ਦੇ ਸਹਿਯੋਗੀਆਂ, ਰਿਸਤੇਦਾਰਾਂ ਅਤੇ ਸਾਕ ਸਬੰਧੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜਿਕਰਯੋਗ ਹੇ ਕਿ ਗੁਰਮੇਲ ਸਿੰਘ ਨੇ ਆਪਣੀ ਹੁਣ ਤੱਕ ਦੀ ਨੌਕਰੀ ਦੌਰਾਨ ਕਦੇ ਵੀ ਕਿਸੇ ਤੋਂ ਰਿਸਵਤ ਨਹੀਂ ਲਈ ਅਤੇ ਨਾ ਹੀ ਮਹਿਕਮੇ ਦਾ ਕੰਮ ਕਰਨ ਤੋਂ ਕਦੇ ਪਾਸਾ ਵੱਟਿਆ ਹੈ। ਇਸੇ ਕਰਕੇ ਹੀ ਸ੍ਰ ਗੁਰਮੇਲ ਸਿੰਘ ਆਪਣੇ ਅਫਸਰਾਂ ਅਤੇ ਸਹਿਯੋਗੀਆਂ ਦੇ ਹਮੇਸ਼ਾ ਚਹੇਤੇ ਰਹੇ ਹਨ। ਗੁਰਮੇਲ ਸਿੰਘ ਨੇ ਦੱਸਿਆ ਕਿ ਉਹ 1981 ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸਨ, 29-06-1992 ਨੂੰ ਉਹ ਹੌਲਦਾਰ ਪ੍ਰਮੋਟ ਹੋਏ, 1 ਜਨਵਰੀ 2008 ਨੂੰ ਏਐਸਆਈ ਬਣੇ ਅਤੇ 1 ਜਨਵਰੀ 2012 ਨੂੰ ਸਬ ਇੰਸਪੈਕਟਰ ਵਜੋਂ ਪ੍ਰਮੋਟ ਕੀਤੇ ਗਏ। ਹੁਣ 1 ਦਸੰਬਰ 2019 ਨੂੰ ਉਹ ਪ੍ਰਮੋਟ ਹੋ ਕੇ ਇੰਸਪੈਕਟਰ ਬਣੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਨੌਕਰੀ ਦੇ ਸਿਰਫ 6 ਮਹੀਨੇ ਬਾਕੀ ਹਨ। ਇਨ੍ਹਾਂ 6 ਮਹੀਨਿਆਂ ਵਿੱਚ ਉਹ ਬਤੌਰ ਇੰਸਪੈਕਟਰ ਆਪਣੀਆਂ ਜੁਮੇਵਾਰੀਆਂ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਖਤ ਮਿਹਨਤ ਨਾਲ ਨਿਭਾਉਣਗੇ। ਉਹਨਾਂ ਆਪਣੇ ਮਹਿਕਮੇ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਆਪਣੇ ਯਾਰਾਂ ਦੋਸਤਾਂ ਅਤੇ ਸਾਕ ਸਬੰਧੀਆਂ ਦਾ ਵੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ , ਜੋ ਉਹਨਾਂ ਨਾਲ ਖੁਸ਼ੀ ਸਾਂਝੀ ਕਰ ਰਹੇ ਹਨ। MP

 

 

Follow me on Twitter

Contact Us