Awaaz Qaum Di

ਕੁਲਵਿੰਦਰ ਭੁੱਟਾ ਨੇ ਗਹਿਗੱਚ ਮੁਕਾਬਲੇ ‘ਚ ਰਾਜਾ ਡੇਰਾ ਬਾਬਾ ਨਾਨਕ ਨੂੰ ਚਿੱਤ ਕੀਤਾ

ਖਮਾਣੋ (ਬੌਂਦਲੀ) – ‘ਬਾਬਾ ਮਸਤ ਰਾਮ ਅਖਾੜਾ, ਜਟਾਣਾ ਉਚਾ,ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਟਾਣਾ ਉਚਾ ਵਿਖੇ ਤੀਜਾ ਕੁਸ਼ਤੀ ਦੰਗਲ ਕਰਵਾਇਆ ਗਿਆ।ਕੁਸ਼ਤੀ ਦੰਗਲ ਦਾ ਉਦਘਾਟਨ  ਹਰਭਜਨ ਸਿੰਘ ਕਲੇਰ,ਸਾਬਕਾ ਸਰਪੰਚ ਭੀਰਾ ਸਿੰਘ,ਅਖਾੜੇ ਦੇ ਸਰਪ੍ਰਸਤ ਬਲਵੀਰ ਸਿੰਘ  ਤੇ ਸੁਰਜੀਤ ਸਿੰਘ ਵੱਲੋ ਸਾਂਝੇ ਰੂਪ ‘ਚ ਕੀਤਾ ਗਿਆ।  ਛਿੰਜ ਦੌਰਾਨ ਝੰਡੀ ਦੀ ਕੁਸ਼ਤੀ ਲਈ ਹੋਏ ਦੋ ਪਹਿਲਵਾਨਾ ਦਰਮਿਆਨ ਗਹਿਗੱਚ ਮੁਕਾਬਲੇ ‘ਚ ਕੁਲਵਿੰਦਰ ਭੁੱਟਾ ਨੇ ਰਾਜਾ (ਡੇਰਾ ਬਾਬਾ ਨਾਨਕ) ਨੂੰ ਚਿੱਤ ਕਰ ਕਿ 51 ਹਜਾਰ ਦੀ ਝੰਡੀ ਦੀ ਕੁਸ਼ਤੀ ਤੇ ਕਬਜਾ ਕੀਤਾ। ਇਸ ਮੋਕੇ ਅਖਾੜੇ ਦੇ ਪ੍ਰਧਾਨ ਜਗਜੀਤ ਸੋਨੀ ਤੇ ਹਰਜੀਤ ਸਿੰਘ ਨੇ ਦੱਸਿਆ ਕਿ  ਛਿੰਜ ਮੇਲੇ ‘ਚ ਹੱਥ ਜੋੜੀ ਕੁਸ਼ਤੀ ‘ਚ ਭੋਲੇ ਭਲਵਾਨ ਨੇ ਕੁਕੂ ਕਲਸਾਂ ਨੂੰ ਤੇ ਗੁਰਜ ਦੀ ਕੁਸ਼ਤੀ  ਜੀਤ ਪਹਿਲਵਾਨ ਜਟਾਣਾ ਅਤੇ ਕਾਲਾ ਨਾਭਾ ਵਿਚਕਾਰ ਹੋਈ ਜਿਸ ਵਿੱਚ ਜੀਤ ਜਟਾਣਾ ਨੇ ਕਾਲਾ ਨਾਭਾ ਨੂੰ ਚਿੱਤ ਕਰ ਕਿ ਕੁਸ਼ਤੀ ਦੰਗਲ ਨੂੰ ਤਾੜੀਆਂ ਨਾਲ ਗੁੰਜਣ ਲਾ ਦਿੱਤਾ ਇਸ ਜਿੱਤ ਤੋਂ ਬਾਅਦ ਜੀਤ ਜਟਾਣਾ ਪਹਿਲਵਾਨ ਦਾ ਨਗਰ ਨਿਵਾਸੀਆਂ ਨੇ ਖੂਬ ਮਾਣ ਤੇ ਸਨਮਾਨ ਕੀਤਾ। ਕੁਸ਼ਤੀ ਦੰਗਲ ਮੌਕੇ ਅੱਿਮਤਪਾਲ ਸ਼੍ਰੀ ਚਮਕੌਰ ਸਾਹਿਬ ਤੇ ਚੀਮੇ ਨੇ ਲੱਛੇਦਾਰ ਕੂਮੈਂਟਰੀ ਕਰ  ਖੂਬ ਰੋਣਕਾਂ ਲਾਈਆਂ। ਇਸ ਮੋਕੇ ਅਖਾੜੇ ਦੇ ਪ੍ਰਧਾਨ ਜਗਜੀਤ ਸੋਨੀ ਤੇ ਹਰਜੀਤ ਸਿੰਘ  ਨੇ ਕੁਸ਼ਤੀ ਦੰਗਲ ‘ਚ ਆਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਦਰਸ਼ਕਾਂ ਨਾਲ ਵਾਅਦਾ ਕੀਤਾ ਕਿ ਅੱਗੇ ਤੋਂ ਇਸ ਕੁਸ਼ਤੀ ਦੰਗਲ ਨੂੰ ਹੋਰ ਵੀ ਦਿਲਚਸਪ ਬਣਾਇਆ ਜਾਵੇਗਾ। ਇਸ ਮੋਕੇ ਭੁਰਾ ਪਹਿਲਵਾਲ ਦਾ ਅਖਾੜੇ ਵੱਲੋ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਕੁਸ਼ਤੀ ਦੰਗਲ ‘ਚ ਸਕਿੰਦਰ ਸਿੰਘ  ਕਨੇਡਾ,ਜਥੇਦਾਰ ਗੁਰਦੇਵ ਸਿੰਘ  ਕਨੇਡਾ ਤੇ ਦਲਵੀਰ ਸਿੰਘ ਕੰਪਨ ਤੂਰ ਕਨੇਡਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਨਰਾਇਣ ਸਿੰਘ,ਕੇਸਰ ਸਿੰਘ,ਬਲਵੀਰ ਸਿੰਘ,ਦਲਵੀਰ ਸਿੰਘ,ਜਗੀਰ ਸਿੰਘ ,ਪੰਚ ਝਰਮਲ ਸਿੰਘ , ਹਰਦਮ ਸਿੰਘ ਰਿਟਾ ਇੰਸਪੈਕਟਰ ,ਮੇਜਰ ਸਿੰਘ ,ਬਲਵੀਰ ਸਿੰਘ ਭੀਰਾ,ਗੁਰਦੀਪ ਸਿੰਘ ਕਿਸਾਨ ਆਗੂ,ਚਰਨਜੀਤ ਸਿੰਘ ,ਗਗਨ ਜਟਾਣਾ,ਦਿਲਪੀ੍ਰਤ,ਗੁਰਨਾਮ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਆਦਿ ਹਾਜਰ ਸਨ। MP

 

 

Follow me on Twitter

Contact Us