Awaaz Qaum Di

ਤਨਖਾਹਾਂ ਨਾ ਮਿਲਣ ਕਾਰਨ ਬਿਜਲੀ ਮੁਲਾਜ਼ਮਾਂ ਦਾ ਲਾਵਾ ਫੁੱਟਿਆ

ਵਿੱਤ ਮੰਤਰੀ ਨੂੰ ਲਿਆ ਆੜੇ ਹੱਥੀਂ, ਅੱਜ ਫੇਰ ਹੋਵੇਗਾ ਰੋਸ ਮੁਜ਼ਾਹਰਾ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) ਬਿਜਲੀ ਵਿਭਾਗ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਸਮੇ ਸਿਰ ਤਨਖਾਹ ਅਤੇ ਪੈਨਸ਼ਨਾਂ ਨਾ ਦੇਣ ਕਾਰਨ ਮੁਲਾਜ਼ਮਾਂ ਅੰਦਰ ਗੁੱਸੇ ਦੀ ਲਹਿਰ ਦੌੜ ਗਈ। ਸਮੂਹ ਬਿਜਲੀ ਮੁਲਾਜ਼ਮਾਂ ਨੇ ਅੱਜ ਕੰਮ-ਕਾਜ ਠੱਪ ਕਰਕੇ ਡਵੀਜਨ ਦਫਤਰ ਜਗਰਾਉਂ ਦੇ ਗੇਟ ਅੱਗੇ ਰੋਸ ਧਰਨਾਂ ਦਿੱਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਬਿਜਲੀ ਮੁਲਾਜ਼ਮ ਆਗੂ ਬੂਟਾ ਸਿੰਘ ਮਲਕ, ਹਰਵਿੰਦਰ ਸਿੰਘ ਸਵੱਦੀ, ਚਰਨਜੀਤ ਸਿੰਘ, ਭੁਪਿੰਦਰਪਾਲ ਸਿੰਘ ਬਰਾੜ, ਸੰਜੇ ਕੁਮਾਰ ਬੱਬਾ ਨੇ ਆਖਿਆ ਕਿ ਪੰਜਾਬ ਸਰਕਾਰ ਝੂਠ ਦਾ ਢੰਡੋਰਾ ਪਿੱਟ ਰਹੀ ਹੈ, ਕਿ ਖਜ਼ਾਨਾ ਖਾਲੀ ਹੈ। ਉਹਨਾਂ ਮਨਪ੍ਰੀਤ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਖਜ਼ਾਨਾਂ ਮੰਤਰੀ ਝੂਠ ਬੋਲ ਰਿਹਾ ਹੈ, ਕਿਉਂਕਿ ਜਦੋਂ ਮੰਤਰੀਆਂ-ਵਿਧਾਇਕਾਂ ਨੂੰ ਖੁਸ਼ ਕਰਨ ਲਈ ਗੱਫੇ ਦਿੱਤੇ ਜਾਂਦੇ ਹਨ ਤਾਂ ਖਜ਼ਾਨਾਂ ਭਰ ਜਾਂਦਾ ਹੈ ਅਤੇ ਪੰਜਾਬ ਦੇ ਮੁਲਾਜ਼ਮਾਂ ਲਈ ਸਰਕਾਰ ਦਾ ਖਜ਼ਾਨਾਂ ਹਮੇਸ਼ਾ ਹੀ ਖਾਲੀ ਰਹਿੰਦਾ ਹੈ। ਮੁਲਾਜ਼ਮ ਆਗੂਆਂ ਨੇ ਗੁੱਸੇ ਭਰੇ ਲਹਿਜ਼ੇ ਵਿੱਚ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਅਤੇ ਬਣਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ, ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ, ਸਗੋਂ ਹੁਣ ਮਹੀਨੇ ਬਾਅਦ ਮਿਲਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਬੰਦ ਕਰਕੇ ਮੁਲਾਜ਼ਮਾਂ ਦੇ ਗੁੱਸੇ ਨੂੰ ਪਰਖ ਰਹੀ ਹੈ। ਉਹਨਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਪਹਿਲਾਂ ਦੀ ਤਰ੍ਹਾਂ ਸਮੇਂ ਸਿਰ ਤਨਖਾਹ ਜਾਰੀ ਕਰਨੀ ਯਕੀਨੀ ਨਾ ਬਣਾਈ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਦੇ ਹੋਏ ਅੱਜ 3 ਦਸੰਬਰ ਨੂੰ ਜਗਰਾਉਂ ਮੰਡਲ ਅਧੀਨ ਆਉਂਦੇ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਮੁਲਾਜ਼ਮ ਜੱਥੇਬੰਦੀਆਂ ਨੇ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ ਕਰਵਾਉਣ ਲਈ ਚੇਅਰਮੈਨ ਪਾਵਰਕਾਮ ਦੇ ਨਾਮ ਐਕਸੀਅਨ ਜਗਰਾਉਂ ਇੰਜ:ਗੁਰਮਨਪ੍ਰੀਤ ਸਿੰਘ ਸੋਮਲ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ, ਮੱਘਰ ਸਿੰਘ ਲੀਲਾਂ, ਸੁਖਮਿੰਦਰ ਸਿੰਘ ਵਜਾਨੀਆਂ, ਪਰਮਜੀਤ ਸਿੰਘ ਚੀਮਾਂ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਕਾਕਾ, ਪਵਿੱਤਰ ਸਿੰਘ ਗਾਲਿਬ, ਜਿਗਰਦੀਪ ਸਿੰਘ, ਕ੍ਰਿਸ਼ਨਪਾਲ ਚੰਦੇਲ, ਮਹੇਸ਼ਪਾਲ ਬਾਘਾਪੁਰਾਣਾ, ਜਗਜੀਤ ਸਿੰਘ ਹਾਂਸ, ਯੋਗੇਸ਼ ਕੁਮਾਰ, ਰਮੇਸ਼ ਕੁਮਾਰ, ਗੁਰਬਖਸ਼ ਸਿੰਘ ਰਾਊਵਾਲ, ਜੋਗਿੰਦਰ ਕੁਮਾਰ ਚੀਮਨਾਂ, ਬਾਲ ਗੋਬਿੰਦ, ਚਰਨਜੀਤ ਕੌਰ, ਹਰਮਨਦੀਪ ਕੌਰ, ਲਵਦੀਪ ਕੌਰ ਆਦਿ ਵੀ ਹਾਜ਼ਰ ਸਨ। MP

 

 

Follow me on Twitter

Contact Us