Awaaz Qaum Di

ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਵਿਨਰਜੀਤ ਗੋਲਡੀ ਨੇ 13ਵੀਂ ਫ੍ਰੀ ਬੱਸ ਯਾਤਰਾ ਸੁਨਾਮ ਤੋਂ ਰਵਾਨਾ ਕੀਤੀ

ਸੁਲਤਾਨਪੁਰ ਦੀ 13ਵੀਂ ਯਾਤਰਾ ਦਿਵਿਆਂਗ ਵਿਅਕਤੀਆਂ ਨੂੰ ਸਮਰਪਿਤ -ਗੋਲਡੀ

ਸੁਨਾਮ (ਜਗਸੀਰ ਲੌਂਗੋਵਾਲ) ਸ਼੍ਰੋਮਣੀ ਅਕਾਲੀ ਦਲ (ਬ) ਦੇ ਸਪੋਕਸਪਰਸਨ, ਮੁੱਖ ਬੁਲਾਰੇ ਤੇ ਯੂਥ ਕੋਰ ਕਮੇਟੀ ਦੇ ਮੈਂਬਰ ਵਿਨਰਜੀਤ ਗੋਲਡੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਕਾਸ਼ ਪੂਰਬ ਨੂੰ ਸਮਰਪਿਤ ਪਿਛਲੇ ਇਕ ਸਾਲ ਤੋਂ ਇਲਾਕੇ ਦੀਆਂ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ ਦੇ ਗੁਰੂ ਘਰਾਂ  ਦੇ ਦਰਸ਼ਨਾਂ ਲਈ ਫ੍ਰੀ ਬੱਸ ਯਾਤਰਾ ਆਰੰਭ ਕੀਤੀ ਹੋਈ ਹੈ ਇਸ ਲੜੀ ਤਹਿਤ ਇਸ ਵਾਰ ਦਿਵਿਆਂਗ ਵਿਅਕਤੀਆਂ ਲਈ ਸੁਨਾਮ ਤੋਂ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਫ੍ਰੀ ਬੱਸ ਯਾਤਰਾ ਰਵਾਨਾ ਹੋਣ ਸਮੇਂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਇਹ 13ਵੀਂ ਯਾਤਰਾ ਵਿਸ਼ੇਸ ਦਿਵਿਆਂਗ ਵਿਅਕਤੀਆਂ ਨੂੰ ਸਮਰਪਿਤ ਹੈ ,ਅੱਜ ਦੀ ਯਾਤਰਾ ਇਲਾਕੇ ਦੇ ਦਿਵਿਆਂਗ ਵਿਅਕਤੀਆਂ ਨੂੰ ਬਾਬੇ ਨਾਨਕ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਜਾ ਰਹੀ ਹੈ ,ਉਨ੍ਹਾਂ ਕਿਹਾ ਕਿ ਇੰਨਾ ਵਿਅਕਤੀਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਲਈ ਬਹੁਤ ਸਾਰੀਆਂ ਵੱਡੀਆਂ ਸਮੱਸਿਆਵਾਂ ਆਉਂਦੀਆਂ ਹਨ ਜਿਸ ਕਾਰਨ ਬਹੁਤ ਸਾਰੇ ਦਿਲੋਂ ਚਾਹਵਾਨ ਦਿਵਿਆਂਗ ਵਿਅਕਤੀ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ,ਇਸ ਕਰਕੇ ਅਸੀਂ ਇਹਨਾਂ ਵਿਅਕਤੀਆਂ ਲਈ ਅੱਜ ਹੈਂਡੀਕਪਟ ਦਿਵਸ ਤੇ ਵਿਸ਼ੇਸ਼ ਤੌਰ ਤੇ ਫ੍ਰੀ ਬੱਸ ਯਾਤਰਾ ਕਰਵਾਉਣ ਦਾ ਉਪਰਾਲਾ ਕੀਤਾ ਹੈ ਕਿਉਂਕਿ ਬਾਬੇ ਨਾਨਕ ਦੇਵ ਦੀਆਂ ਸਿੱਖਿਆਵਾਂ ਹਮੇਸ਼ਾ ਸਾਨੂੰ ਮਨੁੱਖਤਾ ਅਤੇ ਲੋੜਵੰਦ ਵਿਅਕਤੀਆਂ ਦੀ ਸੇਵਾ ਕਰਨ ਦੀ ਸਿੱਖਿਆ ਦਿੰਦੀਆਂ ਹਨ ,ਅਸੀਂ ਵੱਡਭਾਗੇ ਹਾਂ ਕਿ ਬਾਬੇ ਨਾਨਕ ਨੇ ਸਾਡੇ ਤੇ ਮਿਹਰ ਕਰਦਿਆਂ ਇਹ ਨਿਮਾਣੀ ਜਿਹੀ ਸੇਵਾ ਕਰਨ ਦਾ ਸਾਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ, ਇਹ ਮੋਕੇ ਗੋਲਡੀ ਨੇ ਕਿਹਾ ਕਿ ਇਸ ਫ੍ਰੀ ਬੱਸ ਯਾਤਰਾ ਵਿੱਚ ਯਾਤਰੀਆਂ  ਲਈ ਖਾਣ ਪੀਣ ਤੋਂ ਇਲਾਵਾ ਮੈਡੀਕਲ ਸਹੂਲਤਾਂ ਦਾ ਵੀ ਵਿਸ਼ੇਸ਼ ਪ੍ਬੰਧ ਕੀਤਾ ਗਿਆ ਹੈ ।
ਇਸ ਯਾਤਰਾ ਚ ਸ਼ਾਮਿਲ ਅਜਾਦ ਹੈਂਡੀਕਪਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚਮਕੌਰ ਸਿੰਘ ਤੇ ਰੋਹਿਤ ਗਰਗ ਨੇ ਦੱਸਿਆ ਕਿ ਪਹਿਲੀ ਵਾਰ ਦਿਵਿਆਂਗ ਵਿਅਕਤੀਆਂ ਨੂੰ ਇਤਿਹਾਸਕ  ਗੁਰਧਾਮਾਂ ਦੇ ਦਰਸ਼ਨਾਂ ਦਾ ਮੌਕਾ ਵਿਨਰਜੀਤ ਸਿੰਘ ਗੋਲਡੀ ਦੇ ਚੰਗੀ ਅਤੇ ਉੱਤਮ ਸੋਚ ਸਦਕਾ ਮਿਲਿਆ ਹੈ ਜਿਸ ਦਾ ਅਸੀਂ ਆਪਣੀ ਜਥੇਬੰਦੀ ਵੱਲੋਂ ਧੰਨਵਾਦ ਕਰਦੇ ਹਾਂ, ਇਸ ਮੌਕੇ ਜਗਦੀਪ ਸਿੰਘ ਗੁੱਜਰਾਂ ਤੇ ਮੱਖਣ ਸਿੰਘ ਸ਼ਾਹਪੁਰ ਨੇ ਕਿਹਾ ਕਿ ਸਮਾਜਿਕ ਬਰਾਬਰਤਾ ਲਈ ਹਰ ਵਿਅਕਤੀ ਨੂੰ ਇਸਦਸਵੰਧ ਨਾਲ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਸੇਵਾ ਅਤੇ ਸਹਾਇਤਾ ਕਰਨੀ ਚਾਹੀਦੀ ਹੈ , ਇਸ ਤਰ੍ਹਾਂ  ਵਿਨਰਜੀਤ ਸਿੰਘ ਗੋਲਡੀ ਹਮੇਸ਼ਾ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸੇਵਾ ਵਿੱਚ ਹਾਜਰ ਰਹਿੰਦੇ ਹੋਏ ਹਰ ਵਰਗ ਦੇ  ਜ਼ਰੂਰਤਮੰਦ ਵਿਅਕਤੀਆਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ , ਪਿਛਲੇ ਸਾਲ ਤੋਂ ਹਜਾਰਾਂ ਸਰਧਾਲੂਆਂ ਨੂੰ  ਲਗਾਤਾਰ ਇਤਿਹਾਸਕ ਗੁਰੂਦਾਵਾਰਿਆਂ ਦੇ ਦਰਸ਼ਨਾਂ ਕਰਵਾ ਕੇ ਬਾਬੇ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਜਿਸ ਦੇ ਸਮਾਜ ਵਿੱਚ ਭਰਪੂਰ ਸ਼ਲਾਘਾਯੋਗ ਹੋ ਰਹੀ ਹੈ।ਇਸ ਮੋਕੇ ਪਰਮਜੀਤ ਸਿੰਘ ਭੋਲਾ ,ਜਸਵੀਰ ਸਿੰਘ ਸੀਰਾ ਸਰਪੰਚ ਸ਼ਾਹਪੁਰ,ਗੁਰਸੇਵਕ ਸਿੰਘ ਬਿਗੜਵਾਲ, ਅਵਤਾਰ ਸਿੰਘ ਪੰਚ ਸੇਰੋਂ, ਰਾਮਪਾਲ ਜਖੇਪਲ,ਡਾ ਅਮਰੀਕ ਸਿੰਘ ਬਿਗੜਵਾਲ,ਬਲਜੀਤ ਸਿੰਧਾਨੀ,ਵਿਵੇਕ ਚੌਧਰੀ,ਜਸਪਾਲ ਸਿੰਘ ਸੰਗਰੂਰ, ਗੁਰਦੀਪ ਸਿੰਘ ਅਤਲਾ, ਪਵਨਦੀਪ ਕੌਰ ਸਮਰਾਓ,ਮਨਿੰਦਰ ਕੌਰ,ਮਨਜੀਤ ਕੌਰ ਖੀਵਾ ਆਦਿ ਹਾਜ਼ਰ ਸਨ । MP

 

 

Follow me on Twitter

Contact Us