Awaaz Qaum Di

ਰਾਜੋਆਣਾ ਦੀ ਫਾਂਸੀ ਮੁਆਫੀ ਤੋਂ ਮੁਕਰਨ ਨਾਲ ਕੇਂਦਰ ਸਰਕਾਰ ਦੀ ਦੋਗਲੀ ਨੀਤੀ ਆਈ ਸਾਹਮਣੇ-ਜਥੇਦਾਰ ਅਕਾਲ ਤਖਤ।

*ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੇ ਰਾਜੋਆਣਾ ਦੀ ਫਾਂਸੀ ਮੁਆਫੀ ਲਈ ਪੈਰਵਾਈ ਕਰਨ ਦੇ ਨਿਰਦੇਸ਼।

ਤਲਵੰਡੀ ਸਾਬੋ (ਗੁਰਜੰਟ ਸਿੰਘ ਨਥੇਹਾ) ਦਿੱਲੀ 1947 ਤੋਂ ਹੀ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਨਾਂਉਦੀ ਰਹੀ ਹੈ ਤੇ ਹੁਣ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫੀ ਦੇ ਐਲਾਨ ਤੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੁਕਰਨ ਨਾਲ ਇੱਕ ਵਾਰ ਫਿਰ ਦਿੱਲੀ ਦੀ ਸਿੱਖਾਂ ਪ੍ਰਤੀ ਦੋਗਲੀ ਨੀਤੀ ਸਾਹਮਣੇ ਆ ਗਈ ਹੈ ਜਿਸ ਨਾਲ ਸਮੁੱਚੇ ਸਿੱਖ ਜਗਤ ਨੂੰ ਭਾਰੀ ਠੇਸ ਪੁੱਜੀ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
   ਸਿੰਘ ਸਾਹਿਬ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਮੁਆਫ ਕਰਨ ਦੇ ਐਲਾਨ ਨਾਲ ਜਿੱਥੇ ਖੁਸ਼ੀ ਹੋਈ ਸੀ ਉੱਥੇ ਹੈਰਾਨੀ ਵੀ ਹੋਈ ਸੀ ਕਿ ਦਿੱਲੀ ਸਿੱਖਾਂ ਤੇ ਮੇਹਰਬਾਨ ਕਿਵੇਂ ਪ੍ਰੰਤੂ ਹੁਣ ਗ੍ਰਹਿ ਮੰਤਰੀ ਵੱਲੋਂ ਸਪੱਸ਼ਟ ਸ਼ਬਦਾਂ ਵਿੱਚ ਰਾਜੋਆਣਾ ਦੀ ਸਜਾ ਮੁਆਫੀ ਤੋਂ ਪਲਟ ਜਾਣ ਨਾਲ ਦਿੱਲੀ ਦਾ ਕਿਰਦਾਰ ਸਿੱਖਾਂ ਸਾਹਮਣੇ ਫਿਰ ਨੰਗਾ ਹੋ ਗਿਆ ਤੇ ਗ੍ਰਹਿ ਮੰਤਰੀ ਦੇ ਉਕਤ ਬਿਆਨ ਨਾਲ ਸਮੁੱਚੇ ਸਿੱਖ ਜਗਤ ਨੂੰ ਝਟਕਾ ਲੱਗਾ ਹੈ ਨਾਲ ਹੀ ਭਾਰਤ ਸਰਕਾਰ ਬਾਰੇ ਬਣੀ ਆਸ ਟੁੱਟ ਗਈ ਹੈ ਤੇ ਇੱਕ ਵਾਰ ਫਿਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਹੋਇਆ ਹੈ। ਸਿੰਘ ਸਾਹਿਬ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਭਾਈ ਰਾਜੋਆਣਾ ਦੀ ਸਜਾ ਮੁਆਫੀ ਅਤੇ ਜੇਲ੍ਹਾਂ ਵਿੱਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਬਾਕੀ ਸਿੱਖ ਕੈਦੀਆਂ ਦੀ ਰਿਹਾਈ ਲਈ ਪੈਰਵਾਈ ਕਰਨ ਤੇ ਇਸਲਈ ਉਨਾਂ ਨੂੰ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਜਿਸ ਤੱਕ ਵੀ ਪਹੁੰਚ ਕਰਨੀ ਪਵੇ ਕਰਨ। MP

 

 

Follow me on Twitter

Contact Us