Awaaz Qaum Di

ਜ਼ਿਲ੍ਹੇ ‘ਚ 8 ਦਸੰਬਰ ਤੱਕ ਮਨਾਇਆ ਜਾਵੇਗਾ ਮਾਤਰੂ ਵੰਦਨਾ ਸਪਤਾਹ – ਗੁਰਜੀਤ ਸਿੰਘ

* ਜ਼ਿਲੇ ‘ਚ ਹੁਣ ਤੱਕ 2 ਕਰੋੜ 27 ਲੱਖ 52 ਹਜ਼ਾਰ  ਦੀ ਰਾਸ਼ੀ ਦਾ ਦਿੱਤਾ ਗਿਆ ਲਾਭ

ਫ਼ਰੀਦਕੋਟ, (ਧਰਮ ਪ੍ਰਵਾਨਾਂ)  ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਨੂੰ ਜਾਗਰੂਕ ਕਰਨ ਲਈ ਜ਼ਿਲੇ ‘ਚ ਮਤਾਰੂ ਵੰਦਨਾ ਸਪਤਾਹ 8 ਦਸੰਬਰ 2019 ਤੱਕ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਆਂਗਣਵਾੜੀ ਵਰਕਰਜ਼ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਸਕੀਮ ਬਾਰੇ ਜਾਗ੍ਰਿਤ ਕਰਨਗੀਆਂ ਅਤੇ ਯੋਗ ਲਾਭਪਾਤਰੀਆਂ ਦੀ ਸ਼ਨਾਖਤ ਕਰਕੇ ਸਕੀਮ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ: ਗੁਰਜੀਤ ਸਿੰਘ (ਜ) ਮੀਟਿੰਗ ਦੀ ਪ੍ਰਧਾਨਗੀ ਕਰਦਿਆਂ  ਦਿੱਤੀ।
 ਉਨ੍ਹਾਂ ਦੱਸਿਆ ਕਿ ਸਪਤਾਹ ਦੌਰਾਨ ਸੀ.ਡੀ.ਪੀ.ਏਜ਼ ਅਤੇ ਸੁਪਰਵਾਈਜਰਾਂ ਵੱਲੋਂ ਸਟੇਕ ਹੋਲਡਰਾਂ ਨਾਲ ਕੈਂਪ ਲਗਾਕੇ ਯੋਗ ਲਾਭਪਾਤਰੀਆਂ ਦੇ ਸਕੀਮ ਪ੍ਰਤੀ ਬੈਂਕ/ ਪੋਸਟ ਆਫਿਸ ਅਤੇ ਆਧਾਰ ਕਾਰਡ ਨਾਲ ਸਬੰਧਤ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲਾਭਪਾਤਰੀਆਂ ਦੇ ਪਏ ਹੋਏ ਬੈਕਲਾਗ ਦੀ ਆਨ-ਲਾਈਨ ਸਮੱਸਿਆਂ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੀ ਸਿਹਤ ਸੰਭਾਲ ਲਈ ਪੌਸਟਿਕਤਾਂ ਅਤੇ ਸਫਾਈ ਆਦਿ ਫਲਾਂ, ਸਬਜੀਆਂ ਆਦਿ ਦੀਆਂ ਪੌਸ਼ਟਿਕਤਾ ਬਾਰੇ ਦੱਸਿਆ ਜਾਵੇਗਾ।
        ਜ਼ਿਲਾ ਪ੍ਰੋਗਰਾਮ ਅਫ਼ਸਰ ਮੈਡਮ ਸੁਨੀਤਾ ਰਾਣੀ  ਨੇ ਇਸ ਮੌਕੇ ਸਹਿਯੋਗੀ ਵਿਭਾਗਾਂ ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜ਼ਿਲਾ ਲੀਡ ਬੈਂਕ ਦੇ ਅਧਿਕਾਰੀਆਂ ਦੀ ਮੌਜੂਦਗੀ ‘ਚ ਸਪਤਾਹ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਫ਼ਰੀਦਕੋਟ ਜ਼ਿਲੇ ‘ਚ ਹੁਣ ਤੱਕ 5874 ਲਾਭਪਾਤਰੀ ਮਹਿਲਾਵਾਂ ਇਸ ਯੋਜਨਾ ਤਹਿਤ 2 ਕਰੋੜ 27 ਲੱਖ 52 ਹਜ਼ਾਰ ਤੋਂ ਵਧੇਰੇ ਦੀ ਰਾਸ਼ੀ ਹਾਸਲ ਕਰ ਚੁੱਕੇ ਹਨ।
      ਉਨ੍ਹਾਂ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਸਬੰਧਤ ਮਹਿਲਾ ਨੂੰ ਆਪਣੇ ਗਰਭ ਦੇ 150 ਦਿਨਾਂ ਦੇ ਅੰਦਰ ਨੇੜਲੀ ਆਂਗਨਵਾੜੀ ‘ਚ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ। ਉਸ ਨੂੰ ਰਜਿਸਟ੍ਰੇਸ਼ਨ ਦੇ ਬਾਅਦ ਪਹਿਲੀ ਕਿਸ਼ਤ ਵਜੋਂ 1000 ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾਂਦੀ ਹੈ। ਦੂਸਰੀ 2000 ਰੁਪਏ ਦੀ ਕਿਸ਼ਤ ਉਸ ਦੇ ਗਰਭਵਤੀ ਹੋਣ ਦੇ 6 ਮਹੀਨੇ ਪੂਰੇ ਹੋਣ ਅਤੇ ਘੱਟੋ-ਘੱਟ ਇੱਕ ਐਂਟੀ-ਨਟਲ ਚੈਕ ਅਪ ਹੋਣ ਬਾਅਦ ਦਿੱਤੀ ਜਾਂਦੀ ਹੈ ਅਤੇ ਤੀਸਰੀ ਤੇ ਆਖਰੀ 2000 ਰੁਪਏ ਦੀ ਕਿਸ਼ਤ ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ ਅਤੇ ਉਸ ਦੇ ਪਹਿਲੇ ਪੜਾਅ ਦੇ ਟੀਕਾਕਰਣ ਮੁਕੰਮਲ ਹੋਣ ‘ਤੇ ਦਿੱਤੀ ਜਾਂਦੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਭੱਲਾ, ਪੋਸਟ ਮਾਸਟਰ ਸ. ਬੂਟਾ ਸਿੰਘ, ਜ਼ਿਲਾ ਲੀਡ ਮੈਨੇਜਰ ਹਿਤੇਸ਼ ਅਰੋੜਾ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਹਾਜ਼ਰ ਸਨ। MP

 

 

Follow me on Twitter

Contact Us