Awaaz Qaum Di

ਦਸਮੇਸ਼ ਗਲੋਬਲ ਸਕੂਲ ਕੋਟਕਪੂਰਾ ਵਿਖੇ ਕਰਵਾਇਆ ਫਸਟ ਗਲੋਬੀਆਂ

ਫਰੀਦਕੋਟ (ਧਰਮ ਪ੍ਰਵਾਨਾਂ) ਹਲਕੇ ਦੇ ਨਾਮਵਰ ਸਕੂਲ ਦਸਮੇਸ਼ ਗਲੋਬਲ ਸਕੂਲ ਕੋਟਕਪੂਰਾ ਵਿਖੇ ‘ਫਸਟ ਗਲੋਬੀਆਂ’ ਪ੍ਰਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਫਸਟ ਅਤੇ ਸੈਕਿੰਡ ਕਲਾਸ ਦੇ ਬੱਚਿਆਂ ਨੇ ਭਾਗ ਲਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ਰੰਸੀਪਲ ਰਵਿੰਦਰ ਚੌਧਰੀ ਨੇ ਦੱਸਿਆ ਕਿ ਇਸ ਪ੍ਰਰੋਗਰਾਮ ਵਿੱਚ ਸਕੂਲ ਦੇ ਫਸਟ ਸਟੈਂਡਰਡ ਤੇ ਸੈਕਿੰਡ ਸਟੈਂਡਰਡ ਦੇ 400 ਵਿਦਿਆਰਥੀਆਂ ਨੇ ਭਾਗ ਲਿਆ। ਗੀਤ ਅਤੇ ਡਾਂਸ ਮੁਕਾਬਲੇ, ਵੱਖ ਵੱਖ ਰਾਜਾਂ ਦੇ ਸੱਭਿਆਚਾਰਕ ਪ੍ਰਰੋਗਰਾਮ, ਮਹਿਲਾਵਾਂ ਤੇ ਲੜਕੀਆਂ ਦੇ ਵਿਸ਼ੇ ‘ਤੇ, ਦਰੱਖਤਾਂ ਨੂੰ ਬਚਾਉਣ ਅਤੇ ਮੋਬਾਈਲ ਫੋਨ ਦੇ ਨੁਕਸਾਨਾਂ ਦੇ ਵਿਸ਼ਿਆਂ ‘ਤੇ ਵੰਨਗੀਆਂ ਪੇਸ਼ ਕੀਤੀਆਂ। ਇਸ ਸਬੰਧ ‘ਚ ਇੱਕ ਹੋਰ ਜ਼ਿਕਰਯੋਗ ਗੱਲ ਹੈ ਕਿ ਆਪਣੇ ਫਨ ਦਾ ਮੁਜ਼ਾਹਰਾ ਕਰਨ ਲਈ ਕਿਸੇ ਵੀ ਵਿਦਿਆਰਥੀ ਦਾ ਕੋਈ ਟਰਾਈਲ ਨਹੀ ਲਿਆ ਗਿਆ ਬਲਕਿ ਪੂਰੀ ਦੀ ਪੂਰੀ ਕਲਾਸ ਹੀ ਆਪਣੀ ਮੁਹਾਰਤ ਨੂੰ ਪ੍ਰਦਰਸ਼ਨ ਕਰਨ ਲਈ ਸ਼ਾਮਿਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਸ ਪ੍ਰਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੇ ਬੱਚਿਆਂ ਦਾ ਮਨੋਬਲ ਕਮਾਲ ਦਾ ਰਿਹਾ। ਸਿਰਫ ਤਿੰਨ ਦਿਨਾਂ ਦੀ ਕੀਤੀ ਤਿਆਰੀ ਨੇ ਖੂਬ ਰੰਗ ਬੰਨਿ੍ਹਆ। ਇਸ ਮੌਕੇ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੇ ਡਾਇਰੈਕਟਰ ਪਿ੍ਰੰਸੀਪਲ ਗੁਰਚਰਨ ਸਿੰਘ, ਖੁਸ਼ਵੰਤ ਕੌਰ, ਅਪੂਰਵ ਦੇਵਗਣ, ਅਜੈ ਸ਼ਰਮਾ, ਅਭੈ ਉਝਾ, ਹਰਲੀਨ ਕੌਰ, ਹਰਬੰਸ ਸਿੰਘ, ਰਾਕੇਸ਼ ਧਵਨ, ਸੁਰਿੰਦਰ ਸਿੰਘ, ਤੇਜਿੰਦਰ ਗਾਬਾ ਤੇ ਵੱਡੀ ਗਿਣਤੀ ‘ਚ ਬੱਚਿਆਂ ਦੇ ਮਾਪੇ ਹਾਜ਼ਰ ਸਨ। MP

 

 

Follow me on Twitter

Contact Us