Awaaz Qaum Di

ਜਨਗਣਨਾ ਦਾ ਰਾਸ਼ਟਰ ਨਿਰਮਾਣ ਵਿੱਚ ਵੱਡਾ ਯੋਗਦਾਨ – ਡਾ. ਅਭੀਸ਼ੇਕ ਜੈਨ

* ਮੋਬਾਇਲ ਐਪ ਰਾਹੀਂ ਕੀਤਾ ਜਾਵੇਗੀ ਜਨ ਗਣਨਾ ਦਾ ਕੰਮ
* ਡਿਪਟੀ ਕਮਿਸ਼ਨਰ ਨੇ ਜਨ ਗਣਨਾ ਦੇ ਕੰਮ ਨੂੰ ਸਮੇਂ ਸਿਰ ਕਰਨ ਦਾ ਭਰੋਸਾ ਦਿੱਤਾ
* 31 ਦਸੰਬਰ2019 ਤੱਕ ਜ਼ਿਲ੍ਹਾ ਵਿੱਚ ਹੋਈਆਂ ਤਬਦੀਲੀਆਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਨੂੰ ਕਿਹਾ

ਫਰੀਦਕੋਟ (ਧਰਮ ਪ੍ਰਵਾਨਾਂ) ਜਨਗਣਨਾ ਦਾ ਕਿਸੇ ਵੀ ਰਾਸ਼ਟਰ ਨਿਰਮਾਣ ਵਿੱਚ ਵੱਡਾ ਯੋਗਦਾਨ ਹੁੰਦਾ ਹੈ ਇਸ ਇਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਾਲ 2020 ਦੌਰਾਨ 16ਵੀਂ ਜਨਗਣਨਾ ਕਰਵਾਈ ਜਾਵੇਗੀ ਅਤੇ ਇਸ ਸਬੰਧੀ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕੀਤੀ ਜਾ ਚੁੱਕੀਆਂ ਹਨ।ਇਸ ਤੋਂ ਪਹਿਲਾਂ ਸਾਲ 2011 ਵਿੱਚ ਜਨਗਣਨਾ ਹੋਈ ਸੀ। ਇਹ ਪ੍ਰਗਟਾਵਾ ਡਾਇਰੈਕਟਰ ਸੈਂਸਜ਼ ਆਪ੍ਰੇਸ਼ਨ ( ਪੰਜਾਬ ਜਨਗਣਨਾ) ਡਾ. ਅਭੀਸ਼ੇਕ ਜੈਨ ਆਈ.ਏ.ਐਸ. ਨੇ ਇੱਥੇ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਜਿਲੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਨਗਣਨਾ ਦੀਆਂ ਤਿਆਰੀਆਂ ਅਤੇ ਜਾਣਕਾਰੀ ਦੇਣ ਸਬੰਧੀ ਕੀਤੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਾ. ਅਭੀਸ਼ੇਕ ਜੈਨ ਨੇ ਕਿਹਾ ਕਿ ਜਨਗਣਨਾ ਕਿਸੇ ਵੀ ਦੇਸ਼ ਲਈ ਵੱਡੀ ਮਹੱਤਤਾ ਰੱਖਦੀ ਹੈ ਤੇ ਇਸ ਰਾਹੀਂ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਹੀ ਰਾਸ਼ਟਰ ਰਾਜ ਅਤੇ ਪਿੰੰਡ ਪੱਧਰ ਦਾ ਵਿਕਾਸ ਹੁੰਦਾ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਦੀ ਵਰਤੋਂ ਕਰਕੇ ਹੀ ਸਰਕਾਰਾਂ ਵੱਖ ਵੱਖ ਤਰ੍ਹਾਂ ਦੀਆਂ ਵਿਕਾਸ ਯੋਜਨਾਵਾਂ ਅਤੇ ਨੀਤੀਆਂ ਉਲੀਕਦੀਆਂ ਹਨ। ਇਸ ਤੋਂ ਇਲਾਵਾ ਸਰਕਾਰਾਂ ਇਨ੍ਹਾਂ ਅੰਕੜਿਆਂ ਨਾਲ ਹੀ 5 ਸਾਲਾਂ ਯੋਜਨਾਵਾਂ ਤਿਆਰ ਕਰਦੀਆਂ ਹਨ ਤੇ ਪਾਰਲੀਮੈਂਟ ਰਾਜ ਦੀਆਂ ਐਸੰਬਲੀਆਂ ਤੋਂ ਇਲਾਵਾ ਸਥਾਨਕ ਸਰਕਾਰਾਂ , ਪੰਚਾਇਤਾਂ ਆਦਿ ਵਿੱਚ ਵੀ ਰਾਂਖਵੇਂਕਰਨ ਸਬੰਧੀ ਅੰਕੜੇ ਪ੍ਰਾਪਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸਿਹਤ ਸੇਵਾਵਾਂ, ਮੁੱਢਲੇ ਢਾਂਚੇ, ਜਨਸੰਖਿਆ ਆਦਿ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ । ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਨਗਣਨਾ ਪ੍ਰੀ-ਟੈਸਟਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਸ੍ਰੀ ਜੈਨ ਨੇ ਅੱਗੇ ਦੱਸਿਆ ਕਿ ਇਸ ਵਾਰ ਜਨਗਣਨਾ ਦਾ ਕੰਮ ਡਿਜੀਟਲ ਤਰੀਕੇ ਨਾਲ ਮੋਬਾਇਲ ਐਪ ਰਾਹੀਂ ਇਕੱਤਰ ਕੀਤਾ ਜਾਵੇਗਾ ਅਤੇ ਗਿਣਤੀਕਾਰ ਆਪਣੇ ਮੋਬਾਇਲ ਐਪ ਰਾਹੀਂ ਘਰ ਘਰ ਜਾ ਕੇ ਜਨਗਣਨਾ ਦਾ ਕੰਮ ਮੁਕੰਮਲ ਕਰੇਗਾ ਤੇ ਇਹ ਮੋਬਾਇਲ ਐਪ ਨੈੱਟਵਰਕ ਤੋਂ ਬਿਨਾਂ ਆਫ ਲਾਈਨ ਵੀ ਕੰਮ ਕਰਦਾ ਹੈ ਤੇ ਸਿਰਫ ਡਾਟਾ ਅਪਲੋਡ ਕਰਨ ਵੇਲੇ ਹੀ ਨੈੱਟਵਰਕ ਦੀ ਲੋੜ ਪੈਂਦੀ ਹੈ । ਉਨ੍ਹਾਂ ਕਿਹਾ ਕਿ ਮੋਬਾਇਲ ਐਪ ਰਾਹੀਂ ਜਨਗਣਨਾ ਰਾਹੀਂ ਡਾਟਾ ਅਪਲੋਡ ਕਰਨ ਦਾ ਕੰਮ ਬਹੁਤ ਹੀ ਸੁਖਾਲਾ ਬਣਾਇਆ ਗਿਆ ਹੈ ਤੇ ਇਸ ਤੋਂ ਇਲਾਵਾ ਮੈਨੁਅਲ ਤੌਰ ਤੇ ਡਾਟਾ ਇਕੱਤਰ ਕਰਨ ਦੀ ਬਦਲ ਮੌਜੂਦ ਹੈ । ਮੋਬਾਇਲ ਰਾਹੀਂ ਡਾਟਾ ਇੱਕਤਰ ਕਰਨ ਵਾਲੇ ਗਿਣਤੀਕਾਰਾਂ ਨੂੰ ਵਿਭਾਗ ਵੱਲੋਂ ਵਧੀਆ ਮਿਹਨਤ ਭੱਤਾ ਦਿੱਤਾ ਜਾਵੇਗਾ । ਇਹ ਮੋਬਾਇਲ ਐਪ ਰਾਹੀਂ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਡਾਟਾ ਅਪਲੋਡ ਕਰ ਸਕਦਾ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਪ੍ਰਿੰਸੀਪਲ ਸੈਸਜ਼ ਆਫਿਸਰ ਹੋਵੇਗਾ ਅਤੇ ਸਮੁੱਚੇ ਜ਼ਿਲ੍ਹੇ ਵਿੱਚ ਜਨਗਣਨਾ ਲਈ ਜਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਚਾਰਜ ਅਫਸਰ ਜਿਨ੍ਹਾਂ ਵਿੱਚ ਤਹਿਸੀਲਦਾਰ ਅਤੇ ਸਬੰਧਤ ਈ.ਓ. ਸ਼ਾਮਲ ਹੋਵੇਗਾ ਤੋਂ ਇਲਾਵਾ ਜਿਲੇ ਵਿੱਚ ਇਕ ਮਾਸਟਰ ਟਰੇਨਰ ਅਤੇ ਫੀਲਡ ਟਰੇਨਰ ਵੀ ਹੋਵੇਗਾ ਜ਼ੋ ਜਨਗਣਨਾ ਲਈ ਲੱਗੇ ਸਬੰਧਤ ਸਟਾਫ ਨੂੰ ਸਿਖਲਾਈ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਜਿਲੇ ਦੀਆਂ ਹੱਦਾਂ, ਤਹਿਸੀਲਾਂ, ਸਬ ਡਵੀਜ਼ਨਾਂ ਜਾਂ ਪਿੰਡਾਂ/ਸ਼ਹਿਰਾਂ ਆਦਿ ਦੀ ਹੱਦਬੰਦੀ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਉਸ ਸਬੰਧੀ ਮੁਕੰਮਲ ਸੂਚਨਾ 31 ਦਸੰਬਰ 2019 ਤੱਕ ਹਰ ਹਾਲਤ ਵਿੱਚ ਉਪਲਬਧ ਕਰਵਾਈ ਜਾਵੇ ਤੇ ਇਸ ਉਪਰੰਤ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਜਨਗਣਨਾ ਵਿੱਚ ਦਰਜ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਸ ਤੋਂ ਇਲਾਵਾ ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ ਸਬੰਧੀ ਵੀ ਅਧਿਕਾਰੀਆਂ, ਸਿਹਤ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਅਤੇ ਦੱਸਿਆ ਕਿ ਇਹ ਰਜਿਸਟ੍ਰੇਸ਼ਨ ਬਿਲਕੁਲ ਫਰੀ ਕੀਤੀ ਜਾਂਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਡਾਇਰੈਕਟਰ ਸੈਸਜ਼ ਡਾ. ਅਭੀਸ਼ੇਕ ਨੂੰ ਜੀ ਆਇਆ ਕਹਿੰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਜਨਗਣਨਾ ਸਬੰਧੀ ਫਰੀਦਕੋਟ ਜ਼ਿਲ੍ਹੇ ਦੀ ਟੀਮ ਵੱਲੋਂ ਆਪਣੀ ਡਿਊਟੀ ਨੂੰ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਜਨਗਣਨਾ ਦੇ ਸਹੀ ਅੰਕੜੇ ਇਕੱਤਰ ਕਰਕੇ ਪੋਰਟਲ ਤੇ ਅਪਲੋਡ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫਰੀਦਕੋਟ ਜ਼ਿਲ੍ਹੇ ਵਿੱਚ 1267 ਗਿਣਤੀਕਾਰਾਂ ਅਤੇ211 ਸੁਪਰਵਾਈਜ਼ਰਾਂ ਦੀ ਟਰੇਨਿੰਗ ਕਰਵਾਈ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ: ਗੁਰਜੀਤ ਸਿੰਘ, ਜੁਆਇੰਟ ਡਾਇਰੈਕਟਰ ਸੈਂਸਜ਼ ਆਪਰੇਸ਼ਨ ਸ੍ਰੀ ਮ੍ਰਿਤੁਨਜੇ ਕੁਮਾਰ, ਡਾ. ਮਨਦੀਪ ਕੌਰ ਐਸ.ਡੀ.ਐਮ. ਜੈਤੋ/ਕੋਟਕਪੂਰਾ, ਸਹਾਇਕ ਡਾਇਰੈਕਟਰ ਅਸ਼ਵਨੀ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਪਰਮਜੀਤ ਕੌਰ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ:ਹਰਦੀਪ ਸਿੰਘ, ਜ਼ਿਲ੍ਹਾ ਮਾਲ ਅਫਸਰ ਸ: ਅਵਤਾਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਬਲਜੀਤ ਕੌਰ, ਡੀ.ਡੀ.ਪੀ.ਓ. ਮੈਡਮ ਬਲਜੀਤ ਕੌਰ, ਤਹਿਸੀਲਦਾਰ ਜੈਤੋ ਮੈਡਮ ਲਵਪ੍ਰੀਤ ਕੌਰ, ਸ: ਪਰਮਜੀਤ ਸਿੰਘ ਤਹਿਸੀਲਦਾਰ ਫਰੀਦਕੋਟ, ਡੀ.ਐਸ.ਪੀ. ਸ: ਜ਼ਸਤਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। MP

 

 

Follow me on Twitter

Contact Us