Awaaz Qaum Di

ਟਿੱਲਾ ਬਾਬਾ ਫਰੀਦ ਜੀ ਰੈਣ ਬਸੇਰਾ ਦਾ ਨਿਰਮਾਣ ( ਲਾਅ ਕਾਲਜ ) ਵਿਖੇ ਸ਼ੁਰੂ

ਫਰੀਦਕੋਟ (ਧਰਮ ਪ੍ਰਵਾਨਾਂ) ਬਾਬਾ ਫਰੀਦ ਜੀ ਦੀ ਨਾਮਲੇਵਾ ਸੰਗਤ ਵੱਲੋਂ ਲੰਬੇ ਸਮੇਂ ਤੋ ਮੰਗ ਸੀ ਕਿ ਵਾਜਿਬ ਕਿਰਾਏ ਉੱਪਰ ਸੰਗਤ ਲਈ ਸਾਫ-ਸੁਥਰੇ ਏ.ਸੀ. ਕਮਰਿਆਂ ਦਾ ਨਿਰਮਾਣ ਹੋਵੇ, ਜਿਸ ਵਿੱਚ ਦੁਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਦੇ ਰਹਿਣ ਲਈ ਪੁਖਤਾ ਪ੍ਰਬੰਧ ਹੋਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਸੇਵਾਦਾਰ ਐਡਵੋਕੇਟ ਮਹੀਪ ਇੰਦਰ ਸਿੰਘ ਨੇ ਕਿਹਾ ਕਿ ਟਿੱਲਾ ਬਾਬਾ ਫਰੀਦ ਜੀ ਵਿਖੇ ਆਉਣ ਵਾਲੀ ਸਾਧ-ਸੰਗਤ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਅੱਠ ਕਮਰਿਆਂ ਵਾਲੇ ਰੈਣ ਬਸੇਰੇ ਦਾ ਨਿਰਮਾਣ ਲਾਅ ਕਾਲਜ ਵਿਖੇ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਫਰੀਦਕੋਟ-ਕੋਟਕਪੂਰਾ ਜੀ.ਟੀ ਰੋਡ ਉੱਪਰੋਂ ਸਿੱਧੀ ਸੜਕ ਦੀ ਪਹੁੰਚ ਹੋਵੇਗੀ ਅਤੇ ਇਸ ਵਿੱਚ ਸੰਗਤਾਂ ਨੂੰ ਸਾਫ-ਸੁਥਰੇ ਕਮਰੇ ਨਾਮਾਤਰ ਕਿਰਾਏ ਉੱਪਰ ਉਪਲਬਧ ਹੋਣਗੇ, ਜਿਨਾਂ ਨੂੰ ਸੰਗਤ ਟਿੱਲਾ ਬਾਬਾ ਫਰੀਦ ਜੀ ਵਿਖੇ ਰਸੀਦ ਕਟਵਾਉਣ ਤੋਂ ਬਾਅਦ ਹੀ ਬੁੱਕ ਕਰਵਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਰੈਣ ਬਸੇਰੇ ਵਿੱਚ ਸਾਰੇ ਕਮਰਿਆਂ ਵਿੱਚ ਅਟੈਚਡ ਬਾਥਰੂਮ ਅਤੇ ਡਬਲ ਬੈੱਡ ਦੀ ਸਹੂਲਤ ਹੋਵੇਗੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ ਕੈਮਰਿਆਂ ਦਾ ਵੀ ਪੁਖ਼ਤਾ ਪ੍ਰਬੰਧ ਹੋਵੇਗਾ। ਮਹੀਪ ਇੰਦਰ ਸਿੰਘ ਨੇ ਦੱਸਿਆ ਕਿ ਸੰਗਤਾਂ ਦੀਆਂ ਗੱਡੀਆਂ ਦੀ ਪਾਰਕਿੰਗ ਲਈ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ ਤਾਂ ਜੋ ਉਹਨਾਂ ਦੀਆਂ ਗੱਡੀਆਂ ਸੁਰੱਖਿਅਤ ਰਹਿਣ। ਅੰਤ ਵਿੱਚ ਉਹਨਾਂ ਕਿਹਾ ਕਿ ਇਹ ਰੈਣ ਬਸੇਰਾ ਚਾਰ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਜਿਸ ਉਪਰੰਤ ਸੰਗਤਾਂ ਦੀ ਸੇਵਾ ਵਿੱਚ ਭੇਂਟ ਕੀਤਾ ਜਾਵੇਗਾ MP

 

 

Follow me on Twitter

Contact Us