Awaaz Qaum Di

26 ਵੇਂ ਸਲਾਨਾ ਟੂਰਨਾਮੈਂਟ ਦੀਆਂ ਤਰੀਕਾ ਦਾ ਐਲਾਨ-

27 ਦਸੰਬਰ ਤੋਂ ਪੈਣਗੀਆਂ ਮਹਿਲ ਕਲਾਂ ਦੀ ਧਰਤੀ ਤੇ ਕਬੱਡੀਆਂ – ਸੋਨੋ ਕਨੇਡਾ

ਮਹਿਲ ਕਲਾਂ (ਗੁਰਸੇਵਕ ਸਿੰਘ ਸਹੋਤਾ)- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਤੇ ਸਪੋਰਟਸ ਕਲੱਬ (ਰਜਿ:) ਮਹਿਲ ਕਲਾਂ ਸਮੂਹ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸਆਿ ਦੇ ਸਹਿਯੋਗ ਨਾਲ 26 ਵਾਂ ਸਲਾਨਾ ਸਾਨਦਾਰ ਪੇਂਡੂ ਖੇਡ ਮੇਲਾ ਮਿਤੀ 27,28,29 ਅਤੇ 30 ਦਸੰਬਰ ਸਹੀਦ ਕਿਰਨਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ ਵਿਖੇ ਕਰਵਾਇਆਾ ਰਿਹਾ ਹੈ। ਇਹ ਜਾਣਕਾਰੀ ਸੋਨੋ ਕਨੇਡਾ ਅਤੇ ਕਲੱਬ ਦੇ ਪ੍ਰੈਸ ਸਕੱਤਰ ਬਲਜਿੰਦਰ ਪ੍ਰਭੂ ਨੇ ਦੱਸਿਆਂ ਕਿ 4 ਰੋਜ਼ਾ ਖੇਡ ਮੇਲੇ ਚ ਫੁੱਟਬਾਲ ਓਪਨ,ਟਰਾਲੀ ਬੈਕ,ਵਾਲੀਬਾਲ ਸੂਟਿੰਗ ,ਕਬੱਡੀ 55 ਕਿਲੋਂ, 75 ਕਿਲੋ ਅਤੇ ਓਪਨ ਦੇ ਸਾਨਦਾਰ ਮੁਕਾਬਲੇ ਕਰਵਾਏ ਜਾਣਗੇ। ਸੋਨੋ ਕਨੇਡਾ ਨੇ ਦੱਸਿਆ ਕਿ 27 ਦਸੰਬਰ ਨੂੰ ਫੁੱਟਬਾਲ ਦੇ ਮੁਕਾਬਲੇ, 28 ਦਸੰਬਰ ਕਬੱਡੀ 55 ਕਿਲੋਂ, ਵਾਲੀਬਾਲ ਸੂਟਿੰਗ , 29 ਦਸੰਬਰ ਨੂੰ ਕਬੱਡੀ 75 ਕਿਲੋਂ ਅਤੇ ਟਰਾਲੀ ਬੈਕ ਅਤੇ ਅਖਰੀਲੇ ਦਿਨ 30ਦਸੰਬਰ ਨੂੰ ਕਬੱਡੀ ਓਪਨ ਦੇ ਮੈਚਾਂ ਚ ਪੰਜਾਬ ਨਾਮੀ ਖਿਡਾਰੀ ਆਪਣੀ ਕਲਾ ਦਾ ਪ੍ਰਦਰਸਨ ਕਰਨਗੇ। ਇਸ ਮੌਕੇ ਕਲੱਬ ਚੇਅਰਮੈਨ ਰਜਿੰਦਰ ਸਿੰਗਲਾ, ਕਨਵੀਨਰ ਵਰਿੰਦਰ ਪੱਪੂ, ਮੁੱਖ ਸਲਾਹਕਾਰ ਰਵਿੰਦਰ ਰਵੀ, ਵਾਇਸ ਚੇਅਰਮੈਨ ਬੱਬੂ ਸਰਮਾ, ਵਾਇਸ ਪਰਧਾਨ ਜਗਦੀਪ ਸਰਮਾ,ਖਜਾਨਚੀ ਹਰਪਾਲ ਸਿੰਘ ਪਾਲਾ, ਸੁਖਦੀਪ ਸੀਪਾ, ਟੋਨੀ ਸਿੱਧੂ, ਅਮਰੀਕ ਸਿੰਘ ਆਦਿ ਕਲੱਬ ਅਹੁਦੇਦਾਰ ਹਾਜਰ ਸਨ। GM

 

 

Follow me on Twitter

Contact Us