Awaaz Qaum Di

ਘਰੋਂ ਪੜ੍ਹਨ,ਨਿਕਲੇ ਕੲੀ ਭੈਣਾਂ ਤੇ ਵੀਰ

ਘਰੋਂ ਪੜ੍ਹਨ,ਨਿਕਲੇ ਕੲੀ ਭੈਣਾਂ ਤੇ ਵੀਰ

ਕਿਸੇ ਮੇਹਨਤ ਨਾਲ ਮੰਜ਼ਲਾਂ ਪਾ ਲੲੀਆਂ

 ਬਹੁਤਿਆਂ ਦੀ ਹਾਰ ਗੲੀ ਉਏ ਤਕਦੀਰ

ਕੁਝ ਕੁ ਖੁਸ਼ ਹੋ ਰਹੇ, ਕੁਝ  ਵਹਾਉਂਦੇ ਨੀਰ।
ਬੇਰੁਜ਼ਗਾਰੀ ਵਧ ਰਹੀ, ਲੱਗੇ ਗੰਦਗੀ ਦੇ ਢੇਰ

ਇਮਾਨਦਾਰੀ ਘਟ ਗਈ, ਪੈ ਗਈ ਹੇਰ ਫੇਰ

ਧਰਤੀ ਤੇ ਸੰਕਟ ਪਿਆ , ਪਾਣੀ ਰਿਹਾ ਹੈ ਜੀਰ

ਕੁਝ ਕੁ ਖੁਸ਼ ਹੋ ਰਹੇ, ਕੁਝ  ਵਹਾਉਂਦੇ ਨੀਰ।
ਔਰਤ ਕਿਤੇ ਵੀ ਸੇਫ ਨਾ,ਨੇਤਾ ਚੁੱਪ ਗੜੁੱਪ

ਰਾਹ ਜਾਂਦੀ ਧੀ ਭੈਣ ਨੂੰ, ਦੋਸ਼ੀ ਰਹੇ ਹੜੁੱਪ

ਇੱਜ਼ਤ ਕਰ ਰਹੇ ਨੇ , ਕਮੀਨੇ ਲੀਰੋ ਲੀਰ

ਕੁਝ ਕੁ ਖੁਸ਼ ਹੋ ਰਹੇ ,ਕੁਝ  ਵਹਾਉਂਦੇ ਨੀਰ।
ਚੌਧਰ ਪਿੱਛੇ ਹੋ ,ਰਹੀਆਂ ਲੜਾਈਆਂ

ਕਾਹਦੀਆਂ ਰਹੀਆਂ ,ਕਾਲਜੀ ਪੜਾਈਆਂ

ਸੁਖਚੈਨ,ਲੱਗ ਰਹੇ ਬੱਸ ਤੁੱਕੇ ਤੀਰ

ਕੁਝ ਕੁ ਖੁਸ਼ ਹੋ ਰਹੇ,ਕੁਝ ਵਹਾਉਂਦੇ ਨੀਰ।

ਸੁਖਚੈਨ ਸਿੰਘ,ਠੱਠੀ ਭਾਈ, (ਯੂ ਏ ਈ)

00971527632924 GM

 

 

Follow me on Twitter

Contact Us