Awaaz Qaum Di

ਵਾਲਾਂ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਵਰਦਾਨ ਹੈ ਜੈਤੂਨ ਦਾ ਤੇਲ, ਇਹ ਹਨ ਇਸ ਫਾਇਦੇ

ਜੈਤੂਨ ਦਾ ਤੇਲ ਦਾ ਸੇਵਨ ਕਰਨ ਨਾਲ ਨੁਕਸਾਨਦੇਹ ਪ੍ਰੋਟੀਨ ਦਿਮਾਗ਼ ਵਿੱਚ ਇਕੱਠਾ ਨਹੀਂ ਹੁੰਦਾ ਅਤੇ ਦਿਮਾਗੀ ਕਮਜ਼ੋਰੀ (ਡਿਮੇਂਸ਼ੀਆ) ਹੋਣ ਦਾ ਜੋਖਮ ਘੱਟ ਹੁੰਦਾ ਹੈ। ਦਿਮਾਗ ਵਿੱਚ ਹਾਨੀਕਾਰਕ ਪ੍ਰੋਟੀਨ ਇਕੱਠੇ ਹੋਣ ਨਾਲ ਦਿਮਾਗੀ ਕਮਜ਼ੋਰੀ ਦਾ ਜੋਖ਼ਮ ਵੱਧ ਜਾਂਦਾ ਹੈ। ਹਾਲ ਹੀ ਵਿੱਚ ਹੋਈ ਇੱਕ ਖੋਜ ਵਿੱਚ ਇਹ ਦਾਅਵਾ ਕੀਤਾ ਗਿਆ ਹੈ। 

ਜੈਤੂਨ ਦੇ ਤੇਲ ਵਿੱਚ ਮੌਜੂਦ ਮੋਨੋਸੈਚੁਰੇਟਿਡ ਫੈਟੀ ਐਸਿਡ ਅਤੇ ਚੰਗੀ ਚਰਬੀ ਦੇ ਕਾਰਨ, ਇਹ ਕੋਲੈਸਟ੍ਰੋਲ ਨੂੰ ਘਟਾਉਣ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
ਐਕਸਟਰਾ ਵਰਜਿਨ ਆਲਿਵ ਆਇਲ ਦਾ ਸੇਵਨ ਕਰਨ ਨਾਲ ਦਿਮਾਗ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਬੁੱਧੀ ਨੂੰ ਲਾਭ ਪਹੁੰਚਾਉਂਦਾ ਹੈ। ਚੂਹਿਆਂ ‘ਤੇ ਕੀਤੀ ਗਈ ਖੋਜ ਨੇ ਦਿਖਾਇਆ ਕਿ ਜੈਤੂਨ ਦੇ ਤੇਲ ਦੇ ਸੇਵਨ ਨਾਲ ਉਨ੍ਹਾਂ ਦੀ ਸਿੱਖਣ ਅਤੇ ਪ੍ਰਦਰਸ਼ਨ ਕਰਨ ਦੀ ਯੋਗਤਾ ਵਿੱਚ ਸੁਧਾਰ ਹੋਇਆ ਹੈ।
 

ਇਸ ਤੇਲ ਵਿੱਚ ਵਧੇਰੇ ਮਾਤਰਾ ਵਿੱਚ ਪੋਲੀਫੋਨਲਸ ਹੁੰਦੇ ਹਨ। ਇਹ ਮਜ਼ਬੂਤ ਐਂਟੀਓਕਸੀਡੈਂਟ ਹੈ ਜੋ ਬਿਮਾਰੀ ਨੂੰ ਰੋਕਣਾ ਜਾਂ ਉਮਰ ਨਾਲ ਸਬੰਧਤ ਯਾਦਦਾਸ਼ਤ ਨੂੰ ਠੀਕ ਕਰ ਸਕਦਾ ਹੈ। ਖੋਜ ਦੇ ਆਧਾਰ ਉੱਤੇ ਇਹ ਦੱਸਿਆ ਗਿਆ ਹੈ ਕਿ ਐਕਸਟਰਾ ਵਰਜਿਨ ਆਲਿਵ ਆਇਲ ਦੇ ਸੇਵਨ ਨਾਲ ਆਟੋਫੈਗੀ ਵਿੱਚ ਵਾਧਾ ਹੁੰਦਾ ਹੈ। ਇਹ ਇਕ ਪ੍ਰਕਿਰਿਆ ਹੈ ਜਿਸ ਵਿੱਚ ਦਿਮਾਗੀ ਤੌਰ ‘ਤੇ ਨੁਕਸਾਨ ਪਹੁੰਚਾਉਣ ਵਾਲੇ ਪਦਾਰਥਾਂ ਦਾ ਵੀ ਨਾਸ਼ ਹੁੰਦਾ ਹੈ।
 

ਕੀ ਕੰਮ ਕਰਦਾ ਹੈ ਟਾਓ ਪ੍ਰੋਟੀਨ

ਅਲਜ਼ਾਈਮਰ ਅਤੇ ਡਿਮੇਨਸ਼ੀਆ ਦੇ ਹੋਰ ਰੂਪਾਂ ਜਿਵੇਂ ਕਿ ਫ੍ਰੰਟੋਟੈਪੋਰਲ ਡਿਮੇਨਸ਼ੀਆ ਵਿੱਚ ਟਾਓ ਪ੍ਰੋਟੀਨ ਨਿਊਯਰਾਨ ਦੇ ਅੰਦਰ ਇਕੱਠਾ ਹੁੰਦਾ ਹੈ। ਉਥੇ, ਤੰਦਰੁਸਤ ਦਿਮਾਗ ਵਿੱਚ ਟਾਓ ਦੇ ਆਮ ਪੱਧਰ ਸੂਖਮਨਲਿਕਾਵਾਂ ਨੂੰ ਸਥਿਰ ਕਰਨ ਵਿੱਚ ਸਹਾਇਤਾ ਕਰਦੇ ਹਨ, ਜੋ ਕਿ ਨਿਊਯਰਾਨ ਲਈ ਸਹਾਇਕ ਢਾਂਚਾ ਹੈ।

 

 

Follow me on Twitter

Contact Us