Awaaz Qaum Di

” ਗ਼ਮਾਂ ਦੇ ਹੰਝੂ “

ਉਹ ਬਹੁਤ ਹੀ ਸਮਝਦਾਰ ਅਤੇ ਬੁਲੰਦ ਹੌਸਲੇ ਦੀ ਮਾਲਕਣ ਤੇ ਅਮੀਰ ਘਰ ਦੀ ਔਰਤ ਸੀ। ਪ੍ਰੰਤੂ ਉਸਦੇ ਨਸ਼ਈ ਪੁੱਤਰ ਦੀ ਬੇਵਕਤ ਮੌਤ ਨੇ ਉਸ ਨੂੰ ਝੱਲੀ ਜਿਹੀ ਬਣਾ ਦਿੱਤਾ।ਉਸ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਪਹਾੜ ਦੇ ਥੱਲੇ ਆਏ ਗਈ ਹੋਵੇ । ਉਸ ਤੋਂ ਬਾਅਦ ਕਦੇ ਵੀ ਵੀਲ੍ਹ-ਚੇਅਰ ਦੇ ਸਹਾਰੇ ਤੋਂ ਬਿਨਾਂ ਆਪਣੇ ਪੈਰਾਂ ਤੇ ਚੱਲ ਨਾ ਪਾਈ ।       

   ਕੁੱਝ ਦਿਨਾਂ ਬਾਅਦ ਸੜਕ ਦੁਰਘਟਨਾ ਵਿੱਚ ਉਸਦੀ ਕੰਮ ਵਾਲੀ ਥਾਂ ਜਵਾਨ ਮੁੰਡਾ ਚੱਲ ਵਸਿਆ , ਜੋ ਕਿ ਗਰੀਬ ਵਿਧਵਾ ਨੇ ਬੜੀ ਮੁਸ਼ਕਿਲਾਂ ਨਾਲ ਪਾਲਿਆ ਸੀ , ਲੋਕਾਂ ਦੇ ਘਰਾਂ ਵਿੱਚ ਮਾਂਜ-ਮਾਂਜ ਕੇ ।        

       ਕੁੱਝ ਦਿਨਾਂ ਬਾਅਦ ਵਿਚਾਰੀ ਗ਼ਰੀਬਣੀ ਫਿਰ ਕੰਮ ‘ ਤੇ ਪਹੁੰਚ ਗਈ । ਮਾਲਕਣ ਨੇ ਪੁੱਛਿਆ, ” ਆ ਗਈ ਬਈ ?”” ਜੀ ਬੀਬੀ ਜੀ !” ਗ਼ਮਾਂ ਦੇ ਹੰਝੂ ਪੀਂਦੀ ਹੋਈ ਕੰਮ ਕਰਨ ਲੱਗ ਪਈ। ਹੁਣ ਸੋਚ ਰਹੀ ਸੀ ਕਿ ਸਾਡੇ ਕੋਲ ਕਿੱਥੇ ਸਹਾਰਾ ਦੇਣ ਵਾਲੀਆਂ ਕੁਰਸੀਆਂ ਜਦ ਕੋਈ ਸਹਾਰਾ ਹੀ ਨਹੀਂ ਰਿਹਾ ਫਿਰ ਕੰਮ ਤਾਂ ਕਰਨਾ ਹੀ ਪੈਣਾ ।                       ਹਾਕਮ ਸਿੰਘ ਮੀਤ ਬੌਂਦਲੀ                   

        ਮੰਡੀ ਗੋਬਿੰਦਗੜ੍ਹ         

  ‌‌‌  ਸੰਪਰਕ :-974,6625,7723 GM

 

 

Follow me on Twitter

Contact Us