Awaaz Qaum Di

ਧੀ ਨੂੰ ਸ਼ਰਧਾਂਜਲੀ


ਜਦੋਂ ਤੇਰੀ ਐਕਟਿਵਾ ਕੋਲ ਦੇਖੀ ਤੇਰੀ

ਅੱਧ ਜਲੀ ਲਾਸ਼ ਪਈ ,,

ਇੰਝ ਮਹਿਸੂਸ ਹੋਇਆ ਜਿਵੇਂ ਭਾਰਤ

ਸਰਕਾਰ ਦੀ ਲਾਸ਼ ਜਾਂ ਰਹੀ ।।
ਜਦੋਂ ਘਰ ਸੀ ਖਬਰਾਂ ਹੋਈਆਂ ਧਰਤੀ ਨੇ ਵੀ

ਦਿੱਤੀਆਂ ਦੁਹਾਈਆਂ ,,

ਅੰਬਰ ਸੀ ਡੋਲ ਗਿਆ, ਦੁਨੀਆਂ ਦੀਆਂ ਅੱਖਾਂ

ਵਿੱਚ ਵਹਿ ਰਹੀਆਂ ਸਮੁੰਦਰ ਦੀਆਂ ਲਹਿਰਾਂ।।
ਕੀ ਹਾਲ ਹੋਇਆ ਬੁੱਢੇ ਬਾਪ ਦਾ , ਧੀ ਦੀ ਲਾਸ਼ ਤੱਕਣ

ਨੂੰ ਅੱਖਾਂ ਖੁਲੀਆ ਨਾ ਬੁੱਢੀ ਮਾਂ ਦੀਆਂ ,,

ਪਤਾ ਨੀ ਕੀ ਸੁਪਨੇ ਹੋਣਗੇ ਤੇਰੇ,ਭੈਣ ਭਾਈਆਂ ਤੋਂ

ਦਰਿੰਦਿਆ ਨੇ ਦੂਰ ਕਰਤਾ ਮਿੰਨਤਾਂ ਕੀਤੀਆਂ ਬਥੇਰੀਆਂ ।।
ਜੱਗ ਜਨਨੀ ਦੀ ਹਾਲਤ ਦੇਖ , ਫੱਟ ਗਿਆ ਅਸਮਾਨ

ਧਰਤੀ ਵੀ ਪਿੱਟੀ ,,

ਭਗਤ ਸੂਰਮਿਆਂ ਨੂੰ ਜਨਮ ਦੇਣ ਵਾਲੀ ਜਨਨੀ ਨਾਲ

ਬਹੁਤ ਹੀ ਦੁਰਗਤੀ ਕੀਤੀ ।।
ਚੜ੍ਹਦੇ ਸੂਰਜ ਦੀ ਲਾਲੀ ਨੇ ਹੌਕੇਂ ਭਰ ਲਏ,

ਤੈਨੂੰ ਤੜਫਦੀ ਤੇ ਆਖਰੀ ਸਾਹ ਨਿਕਲਦੇ ਵੇਖਕੇ ,,

ਭੈਣ ਭਾਈ , ਚੱਕਰ ਖਾ ਲਾਸ਼ ਤੇ ਸੀ ਡਿਗਦੇ ਰੱਬਾ

ਦੁਸ਼ਮਣ ਨੂੰ ਨਾ ਦਈ ਐਨੀ ਮਾੜੀ ਮੌਤ ਮੂਹੋਂ ਆਖਦੇ ।।
ਤੇਰੀ ਖ਼ਬਰ ਸੁਣਦਿਆਂ  ਗਲੀ ਮਹੱਲੇ ਵਿੱਚ ਗਈ ਸੀ

ਸੋਗ ਦੀ ਲਹਿਰ ਦੌੜ ,,

ਤੇਰੀਆਂ ਸਹੇਲੀਆਂ ਸਾਕ ਸਬੰਧੀ ਅੰਨ੍ਹੇ ਹੋਏ ਸੀ ਫਿਰਦੇ

ਸਰਕਾਰ ਨੂੰ ਰਹੇ ਸੀ ਤਾੜ ।।
ਤੇਰੇ ਵਿਹੜੇ ਦਰੀਆਂ ਵਿਛੀਆਂ ,ਇਨਸਾਫ਼ ਲਈ ਜਿਉਂਦੀਆਂ

ਜਾਨਾਂ ਦੀ ਤੜਫ਼ ਸੀ ਇੱਕ ਸਾਰ ,,

ਵਿੱਛੜ ਜਾਣ ਵਾਲੀ ਧੀਏ , ਤੂੰ ਭੁਲਣੀ ਨਹੀਂ , ਸਾਡੀ ਆਤਮਾ

ਨੂੰ ਚੈਨ ਮਿਲ ਗਿਆ , ਦਰਿੰਦੇ ਦਿੱਤੇ ਗੱਡੀ ਚਾੜ੍ਹ।।
ਪਹਿਲਾਂ ਪਤਾ ਨਹੀਂ ਕਿੰਨੀਆਂ ਧੀਆਂ ਨਾਲ ਬਲਾਤਕਾਰ ਤੇ

ਅੱਤਿਆਚਾਰ ਹੋਇਆ ਸਜਾਏ ਸੁਪਨੇ ਦਫਨ ਹੋ ਗਏ ,,

ਪ੍ਰੀਵਾਰਾਂ ਦੇ ਦਿਲਾਂ ਤੇ ਇਹੋ ਜਿਹੇ ਜ਼ਖ਼ਮ ਨੇ ਜੋ ਮੱਲਮ ਪੱਟੀ

ਕਰਨ ਨਾਲ ਹੋਰ ਡੂੰਘੇ ਨੇ ਹੋ ਗਏ ।।
 ਧੀਏ ਮੁਆਫ਼ ਕਰੀਂ , ਤੁਹਾਡਾ ਹਰ ਸੁਨੇਹਾ ਜ਼ਾਲਮ ਹਾਕਮਾਂ

ਕੋਲ ਪਹੁੰਚਦਾ ,” ਪਰ ਜੂੰ ਨਹੀਂ ਸਰਕਦੀ ਆਖਿਰ ਕਦ ਤੱਕ ?”

ਤੁਰਗੀ ਪ੍ਰਿਅੰਕਾ ਰੈਡੀ ਧੀਏ, ਹਾਕਮ ਮੀਤ ਤੈਨੂੰ ਆਪਣੀਆਂ ਅੱਖਾਂ 

ਨਮ ਕਰਕੇ ਸ਼ਰਧਾਂਜਲੀ ਦਿੰਦਾ । ਵਾਹਿਗੁਰੂ ਤੇਰੀ ਵਿੱਛੜੀ

ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।
                ਹਾਕਮ ਸਿੰਘ ਮੀਤ ਬੌਂਦਲੀ            ‌‌‌     

  ਮੰਡੀ ਗੋਬਿੰਦਗੜ੍ਹ     GM  

 

 

Follow me on Twitter

Contact Us