Awaaz Qaum Di

” ਤੋਹਫ਼ਾ “

ਸਾਡੇ ਘਰ ਇੱਕ ਛੋਟੀ ਜਿਹੀ ਨੰਨੀ

ਪਰੀ ਸਦੀਆਂ ਤੋਂ ਬਾਅਦ ਸੀ ਆਈ ,

ਉਹ ਬਹੁਤ ਕੀਮਤੀ ਤੋਹਫ਼ਾ ਸੀ ਕੁੱਖ 

ਸੁਲੱਖਣੀ ਸਾਡੀ ਸੀ ਹੋਈ ।।
ਉਹ ਰੱਬ ਨੇ ਸੀ ਦੁਨੀਆਂ ਵਿੱਚ ਭੇਜੀ

ਜੋ ਫ਼ਰਿਸ਼ਤਾ ਬਣ ਆਈ ,,

ਜੱਗ ਲਈ ਵੰਸ਼ ਵਧਾਉਣ ਦੀ ਵੇਲ ,,

ਸਾਡੇ ਲਈ ਦੇਵੀਂ ਪ੍ਰਗਟ ਹੋਈ ।।
ਸਮਝੋ ਇਹ ਨੰਨੀ ਪਰੀ ਦੋ ਦੋ ਘਰਾਂ

ਨੂੰ ਸਵਾਰਗ ਬਣਾਉਣ ਆਈ,,

ਕੁੱਖ ਵਿੱਚ ਮਾਰਨ ਦੀ ਚਾਲ ਵੀ  ਸੀ 

ਇਹ ਲੋਕਾਂ ਨੇ ਬਣਾਈ ।।
ਪਹਿਲਾ ਮਾਂ ਪਿਓ ਦੇ ਘਰ ਧੀ ਸੀ 

ਬਣਕੇ ਆਈ ,,

ਅੰਬਰ ਡੋਲਿਆ ਧਰਤੀ ਰੋਈ ਜਦੋਂ

 ਸਹੁਰੇ ਘਰ ਨੂੰ ਨੂੰਹ ਬਣ ਕੇ ਵਿਧਾ

ਸੀ ਹੋਈ ।।
ਫਿਰ ਸਹੁਰੇ ਘਰ ਜਾ ਕੇ ਨਾਰੀ ਸੀ

ਕਹਿਲਾਈ ,,

ਵਿਹੜਾ ਪਿਆ ਬੰਜਰ ਦਿਖਾਈ ਦੇਵੇ,

ਫਿਰ ਫਸਲ ਉਗਾਈ ।।
ਨਾ ਸੀ ਬਗੈਰ ਮੇਰੇ ਦੁਨੀਆਂ ਤੇ ਕੋਈ

ਰਿਸ਼ਤੇਦਾਰੀ ਆਈ ,,

ਭਗਤ ਸੂਰਮਿਆਂ ਨੂੰ ਜਨਮ ਦੇਣ ਵਾਲੀ

ਉਹ ਵੀ ਸੀ ਕੋਈ ਮਾਈ ।।
ਮੈਂ ਜੱਗ ਦੇਖਣ ਲਈ ਸੱਚੇ ਰੱਬ ਦੀ ਗੋਦ

 ‘ਚ ਬੈਠਕੇ ਸੀ ਆਈ ,,

ਸਾਰੇ ਪ੍ਰੀਵਾਰ ਦੇ ਚਿਹਰੇ ਸੀ ਮੁਰਝਾਏ,

ਨਾ ਕਿਸੇ ਨੇ ਖੁਸ਼ੀ ਮਨਾਈ ।।
ਮਾਂ ਨੇ ਦੂਜਾ ਸੀ ਜਨਮ ਲਿਆ,

ਮੈਂ ਨੰਨੀਪਰੀ ਬਣ ਆਈ ,,

ਜਦੋਂ  ਜਵਾਨ ਹੋਈ ਇੱਥੇ ਹਰ ਗੱਭਰੂ

ਦੀ ਅੱਖ ਮੈਲੀ ਹੋਈ ।।
ਦਾਜ ਦੇ ਲੋਭੀਆਂ ਨੇ ਆਪਣੀ ਦਾਜ

ਦੀ ਮੰਗ ਵਧਾਈ ,,

ਨਾ ਪੂਰੀ ਹੋਣ ਤੇ ਜਾਂਦੇ ਅੱਗਾਂ ਲਾਈ,

ਆਪਣੀ ਧੀ ਨੰਨ੍ਹੀਂ ਪਰੀ,

ਦੂਜੇ ਦੀ ਧੀ

ਮੌਤ ਦੀ ਗੋਦ ਬਿਠਾਈ  ।।
ਬਹੁਤ ਝੱਖੜ੍ਹ ਹਨ੍ਹੇਰੀਆਂ ਦੇ ਬੁੱਲਿਆਂ

ਨਾਲ ਸਘੰਰਸ਼ ਕਰਕੇ ਆਈ ,,

ਇੱਥੇ ਅੱਤਿਆਚਾਰੀ ਤੇ ਬਲਾਤਕਾਰੀ

ਕਿਤੇ ਹਾਕਮ ਮੀਤ ਪੂਜ ਦੀ ਦੁਨੀਆਂ ਸਾਰੀ ।।
ਮੈਂ ਇਹਨਾਂ ਜ਼ੁਲਮਾਂ ਨਾਲ ਟਕਰਾ ਕੇ ਵੀ

ਹਾਰਨ ਨਹੀਂ ਆਈ,,

ਮੈਂ ਵਹਿਸ਼ੀ ਦਰਿੰਦਿਆ ਨੂੰ ਦੁਨੀਆਂ ‘ਚੋ

 ਫ਼ਰਿਸ਼ਤਾ ਬਣ ਖਤਮ ਕਰਨ ਆਈ ।।         

ਹਾਕਮ ਸਿੰਘ ਮੀਤ ਬੌਂਦਲੀ         

 ਮੰਡੀ ਗੋਬਿੰਦਗੜ੍ਹ GM

 

 

Follow me on Twitter

Contact Us