Awaaz Qaum Di

ਵੱਢਾ ਟੁੱਕੀ ਵਾਲੇ ਗਾਣੇ

ਟੱਕਰ ਜਾਵੀਂ ਤੈਂਨੂੰ ਰੱਖ ਦੇਣਾ ਭੁੰਨ ਕੇ,,

ਰੱਖਦੇ ਆ ਜਿਹੜੇ ਕੂਲ ਲਿੱਪ ਥੁੰਨ ਕੇ,,

ਓਹਨਾਂ ਦੇ ਮੂੰਹਾਂ ਚੋਂ ਇਹ ਗੱਲਾਂ ਸੁਣੀਆਂ,

ਸੁੱਕੀ ਬੂਥੀ ਜੀਹਦੇ ਨਾ ਲੱਕ ਪੁਜਾਮਾ ਖੜਦਾ,

ਵੱਢਾ ਟੁੱਕੀ ਵਾਲੇ ਲਵਾ ਗਾਣੇ ਜੋ ਹਵਾ ਕਰਦੇ,

ਜਿੰਨਾਂ ਦੇ ਜੁੱਤੀਆਂ ਪੈਂਦੀਆਂ ਨੂੰ ਦਿਨ ਚੜਦਾ,
ਸੋਟੀ ਨਾ ਕੁੱਤੇ ਦੇ ਮਾਰੀ, ਗੱਲ 12 ਬੋਰ ਦੀ,

ਬੈਠਕੇ ਨਾ ਜਾਵੇ ਉੱਠਿਆ ਝਾਕ ਕਿਸੇ ਹੋਰ ਦੀ,

ਸੰਤਰੇ ਦਾ ਲਾ ਪਊਆ ਗਲੀ ਚ ਫਿਰੇ ਬੁੱਕਦਾ,,

ਆਪਾਂ ਨੇ ਕੀ ਲੈਣਾ ਕਹਿ ਨਾ ਕੋਈ ਫੜ੍ਹਦਾ,

ਵੱਢਾ ਟੁੱਕੀ ਵਾਲੇ ਲਵਾ ਗਾਣੇ ਜੋ ਹਵਾ ਕਰਦੇ,

ਜਿੰਨਾਂ ਦੇ ਜੁੱਤੀਆਂ ਪੈਂਦੀਆਂ ਨੂੰ ਦਿਨ ਚੜਦਾ,
ਸਰਮ ਸੰਗ ਰਹਿੰਦੀ ਨਾ ਕੋਈ ਜੱਗ ਜਹਾਨ ਦੀ,,

ਬਾਹ ਫੜ ਨੱਚੇ ਬਾਪੂ ਕੁੜੀ ਜੋ ਪੋਤੀ ਹਾਣ ਦੀ,

ਚੱਲੇ ਨਾ ਚੁੱਲਾ ਫੁਕਰਾ ਫਿਰੇ ਨੋਟ ਵਾਰਦਾ,,

ਮੱਖਣ ਸ਼ੇਰੋਂ ਓਏ ਸੋਸ਼ੇਬਾਜ਼ੀਆਂ ਦਾ ਹੜ ਹੜਦਾ,

ਵੱਢਾ ਟੁੱਕੀ ਵਾਲੇ ਲਵਾ ਗਾਣੇ ਜੋ ਹਵਾ ਕਰਦੇ,

ਜਿੰਨਾਂ ਦੇ ਜੁੱਤੀਆਂ ਪੈਂਦੀਆਂ ਨੂੰ ਦਿਨ ਚੜਦਾ,

ਮੱਖਣ ਸ਼ੇਰੋਂ ਵਾਲਾ GM

 

 

Follow me on Twitter

Contact Us