Awaaz Qaum Di

ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ

ਮੇਰੇ ਸੁਨਣ ਪੜ੍ਹਨ ਵਿੱਚ ਦੇਸ ਪੰਜਾਬ ਦੀਆਂ ਕੲੀ ਬੁਰੀਆਂ ਘਟਨਾਵਾਂ ਹੋ ਰਹੀਆਂ ਹਨ, ਮੇਰੇ ਖਿਆਲ ਵਿੱਚ ਇੰਨਾਂ ਘਟਨਾਵਾਂ ਲੲੀ ਸਰਕਾਰਾਂ ਜ਼ਿਆਦਾ ਜ਼ਿੰਮੇਵਾਰ ਹਨ, ਕਿਉਂ ਕੇ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਵਿੱਚ ਬੇਰੁਜ਼ਗਾਰੀ ਦੀ ਤਦਾਰ ਬਹੁਤ ਵੱਧ ਚੁੱਕੀ ਹੈ ,ਏਸ ਕਰਕੇ ਦੇਸ਼ ਪੰਜਾਬ ਵਿੱਚ ਨਸ਼ੇ ਅਤੇ ਚੋਰੀ ਡਕੈਤੀ ਬਹੁਤ ਵੱਧ ਹੋ ਰਹੀ ਹੈ। ਜ਼ਿਆਦਾ ਪੈਸਾ ਹਾਸਲ ਕਰਨ ਦੀ ਖਾਤਿਰ ਬਹੁਤ ਸਾਰੇ ਲੋਕ ਮਜਬੂਰੀ ਵੱਸ ਇਹੋ ਜਿਹੇ ਘਣਾਉਣੇ ਅਪਰਾਧ ਕਰ ਰਹੇ ਹਨ, ਮੈਂ ਇੱਕ ਪੱਤਰਕਾਰ ਵੀਰ ਨਾਲ਼ ਫੌਨ ਤੇ ਗੱਲ ਕਰ ਰਿਹਾ ਸੀ ਤਾਂ ਉਸ ਨੇ ਇੱਕ ਘਟਨਾ ਆਪਣੇ ਪਰਿਵਾਰ ਦੇ ਮੈਂਬਰ ਨਾਲ ਵਾਪਰੀ ਦੱਸੀ ਕੇ ਉਹ ਸ਼ਹਿਰ ਤੋਂ ਪਿੰਡ ਆਉਣ ਲਈ ਕਿਸੇ ਕਾਰਨ ਕਰਕੇ ਲੇਟ ਹੋ ਗਿਆ, ਉਹ ਆਪਣੇ ਸਥਾਨ ਤੇ ਪਹੁੰਚਣ ਵਾਸਤੇ ਕੋਈ ਸਾਧਨ ਉਡੀਕਣ ਲੱਗਾ,ਏਨੇ ਨੂੰ ਇੱਕ ਮੋਟਰਸਾਈਕਲ ਮਿਲ ਗਿਆ ਤੇ ਉਸ ਨੇ ਹੱਥ ਦਿੱਤਾ , ਮੋਟਰਸਾਈਕਲ ਵਾਲਾ ਰੁਕ ਗਿਆ ਤੇ ਉਸ ਨੂੰ ਬਿਠਾ ਲਿਆ , ਤਾਂ ਫਿਰ ਸਹਾਰਾ ਲੈਣ ਵਾਲੇ ਆਦਮੀ ਨੇ ਬਾਈਪਾਸ ਤੇ ਉਤਰਨ ਲਈ ਕਿਹਾ,ਪਰ ਉਸ ਮੋਟਰਸਾਈਕਲ ਵਾਲੇ ਆਦਮੀ ਨੇ ਮੋਟਰਸਾਈਕਲ ਨਾ ਰੋਕਿਆ ,ਫਿਰ ਪਿੱਛੇ ਬੈਠੇ ਹੋਏ ਆਦਮੀ ਨੂੰ ਕਿਹਾ ਕੇ ਆਪਾਂ ਇੱਕ ਹੋਰ ਆਦਮੀ ਨੂੰ ਵੀ ਨਾਲ ਲੈਣਾ ਹੈ ,ਤੇ ਫਿਰ ਤੈਨੂੰ ਵੀ ਉਤਾਰ ਦੇਵਾਂਗਾ,ਪਰ ਇਸ ਤਰ੍ਹਾਂ ਨਹੀਂ ਹੋਇਆ ? ਕਿਉਂਕਿ ਉਸ ਮੋਟਰਸਾਈਕਲ ਵਾਲੇ ਦੇ ਅੰਦਰ ਚੋਰ ਸੀ,ਤੇ ਉਸ ਨੇ ਥੋੜੀ ਵਾਟ ਦੂਰ ਜਾਕੇ ਰੁਕ ਗਿਆ ,ਉੱਥੇ ਹੋਰ ਆਦਮੀ ਪਹਿਲਾਂ ਹੀ ਮੋਜੂਦ ਖੜਾ ਸੀ।ਉਸ ਵੀਰ ਨੂੰ ਉਹਨਾਂ ਦੋ ਸਕਸਾ ਨੇ ਕੁੱਟਿਆ ਮਾਰਿਆ ਤੇ ਪੈਸੇ ਟਕੇ ਸਭ ਖੋਹ ਲਏ,ਉਸ ਨੂੰ ਕੋਈ ਨਸ਼ੇ ਵਾਲੀ ਚੀਜ਼ ਸੁੰਘਾ ਦਿੱਤੀ,ਤੇ ਉਹ ਸ਼ਰਾਬ ਪੀਤੀ ਵਾਂਗੂੰ ਲੱਗ ਰਿਹਾ ਸੀ,ਰੋਲਾਂ ਪਾ ਰਿਹਾ ਸੀ ਕੇ ਮੈਨੂੰ ਬਚਾ ਲਉ ਮੈਨੂੰ ਇਹ ਚੱਕ ਕੇ ਲਿਆਏ ਨੇ,ਪਰ ਉਹ ਬੜੇ ਸ਼ੈਤਾਨ ਸੀ ਤੇ ਕਹਿ ਰਹੇ ਸੀ ਤਾਇਆਂ ਬੈਜ਼ਾ,ਚਾਚਾ ਬੈਜ਼ਾ , ਜਦੋਂ ਪਾਸੇ ਵਾਲੇ ਲੋਕਾਂ ਨੇ ਪੁੱਛਿਆ ਤਾਂ ਕਹਿੰਦੇ ਇਹ ਤਾਂ ਸ਼ਰਾਬੀ ਹੈ ਸਾਡਾ ਚਾਚਾ , ਤਾਇਆਂ ਹੀ ਹੈ।ਇਹ ਸੁਣ ਲੋਕ ਪਾਸਾ ਵੱਟ ਗਏ,ਇਹ ਘਟਨਾ ਮੈਂ ਤਾਂ ਬਿਆਨ ਕੀਤੀ ਹੈ ਕੇ ਜੇ ਤੁਹਾਡੇ ਸਹਾਮਣੇ ਕੋਈ ਏਦਾਂ ਦੀ ਘਟਨਾ ਵਾਪਰਦੀ ਹੈ ਤਾਂ ਜ਼ਰੂਰ ਪੁੱਛ ਪੜਤਾਲ ਕਰਿਆ ਕਰੋ ਸ਼ਾਇਦ ਕੋਈ ਇਨਸਾਨ ਲੁੱਟ ਖੋਹ ਤੇ ਸੱਟ ਫੇਟ ਤੋਂ ਬਚ ਸਕੇ। ਸਰਕਾਰ ਬਣੀ ਨੂੰ ਕਾਫੀ ਅਰਸ਼ਾਂ ਹੋ ਚੁੱਕਾ ਹੈ ,ਪਰ ਚੋਰੀ ਡਕੈਤੀ ਤੇ ਨਸ਼ਿਆਂ ਖ਼ਿਲਾਫ਼ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ।ਅਰਬ ਮੁਲਕਾਂ ਵਿੱਚ ਦੇ ਕੋਈ ਚੋਰੀ ਡਕੈਤੀ ਕਰਦਾਂ ਫੜਿਆ ਜਾਂਦਾ ਹੈ ਤਾਂ ਉਸਨੂੰ ਸਾਰੀ ਉਮਰ ਜੇਲ੍ਹ ਵਿੱਚ ਸੜਣਾ ਪੈਦਾ ,ਇਸ ਸਖ਼ਤ ਕਾਨੂੰਨ ਕਰਕੇ ਕੋਈ ਵੀ ਏਦਾਂ ਦੀ ਘਟਨਾ ਨਹੀਂ ਵਾਪਰਦੀ। ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਵੀ , ਮਸੀਨਰੀ ਅਤੇ ਹੋਰ ਸਾਜ਼ੋ ਸਮਾਨ ਦੀ ਚੋਰੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ,ਤੇ  ਚੋਰ ਲੁਟੇਰਿਆਂ ਤੇ ਨਜ਼ਰ ਰੱਖਣ ਲਈ ਸਪੈਸ਼ਲ ਟੀਮ ਤਿਆਰ ਕਰਨੀ ਚਾਹੀਦੀ ਹੈ, ਤਾਂ ਕੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਬੇਰੁਜ਼ਗਾਰੀ ਨੂੰ ਘੱਟ ਕਰਨ ਲਈ ਪੜ੍ਹੇ ਲਿਖੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੱਧ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ , ਨੌਕਰੀਆਂ ਜ਼ਿਆਦਾ ਮਿਲਣ ਤੇ ਬੇਰੁਜ਼ਗਾਰੀ ਘਟੇਗੀ ਚੋਰੀ, ਨਸ਼ੇ ਵਰਗੀਆਂ ਘਟਨਾਵਾਂ ਵੀ ਘੱਟ ਹੌਣਗੀਆ।

ਸੁਖਚੈਨ ਸਿੰਘ,ਠੱਠੀ ਭਾਈ, (ਯੂ ਏ ਈ)

00971527632924 GM

 

 

Follow me on Twitter

Contact Us