Awaaz Qaum Di

ਨਾਗਰਿਕਤਾ ਸੋਧ ਬਿੱਲ ‘ਤੇ ਬੋਲੇ ਊਧਵ ਠਾਕਰੇ- ਰਾਜ ਸਭਾ ‘ਚ ਅਸੀਂ ਸਮਰਥਨ ਨਹੀਂ ਕਰਾਂਗੇ

ਮੁੰਬਈ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਸ਼ਿਵ ਸੈਨਾ ਵਲੋਂ ਦਿੱਤੇ ਬਿਆਨ ਤੋਂ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸ਼ਿਵ ਸੈਨਾ ਮੁਖੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਲੋਕ ਸਭਾ ਵਿਚ ਬਿੱਲ ਦਾ ਸਮਰਥਨ ਕਰਨ ਤੋਂ ਬਾਅਦ ਹੁਣ ਕਿਹਾ ਕਿ ਜਦੋਂ ਤਕ ਬਿੱਲ ਬਾਰੇ ਸਾਰੀਆਂ ਗੱਲ ਸਪੱਸ਼ਟ ਨਹੀਂ ਹੋ ਜਾਂਦੀਆਂ, ਅਸੀਂ ਇਸ ਦਾ ਰਾਜ ਸਭਾ ‘ਚ ਸਮਰਥਨ ਨਹੀਂ ਕਰਾਂਗੇ। ਜੇਕਰ ਕੋਈ ਵੀ ਨਾਗਰਿਕ ਇਸ ਬਿੱਲ ਕਾਰਨ ਡਰਿਆ ਹੋਇਆ ਹੈ ਤਾਂ ਉਸ ਦੀ ਸ਼ੰਕਾ ਦੂਰ ਕੀਤੀ ਜਾਣੀ ਚਾਹੀਦੀ ਹੈ। ਠਾਕਰੇ ਨੇ ਕਿਹਾ ਕਿ ਅਜੇ ਤਕ ਸ਼ਿਵ ਸੈਨਾ ਨੂੰ ਨਾਗਰਿਕਤਾ ਸੋਧ ਬਿੱਲ ‘ਤੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ। ਜਦੋਂ ਮਿਲਣਗੇ ਤਾਂ ਸੋਚਾਂਗੇ। ਮਹਾਰਾਸ਼ਟਰ ਦੇ ਸੀ. ਐੱਮ. ਨੇ ਕਿਹਾ ਕਿ ਇਹ ਵਹਿਮ ਹੈ ਕਿ ਸਿਰਫ ਭਾਜਪਾ ਨੂੰ ਦੇਸ਼ ਦੀ ਚਿੰਤਾ ਹੈ। ਠਾਕਰੇ ਨੇ ਕਿਹਾ ਕਿ ਸ਼ਰਨਾਰਥੀ ਕਿੱਥੇ ਅਤੇ ਕਿਸ ਪ੍ਰਦੇਸ਼ ‘ਚ ਰੱਖੇ ਜਾਣਗੇ, ਇਹ ਸਾਰੀਆਂ ਗੱਲਾਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ। ਅਸੀਂ ਇਸ ‘ਤੇ ਰਾਜ ਸਭਾ ‘ਚ ਵਿਸਥਾਰਪੂਰਵਕ ਚਰਚਾ ਚਾਹੁੰਦੇ ਹਾਂ, ਜਿਸ ਨਾਲ ਚੀਜ਼ਾਂ ਹੋਰ ਸਪੱਸ਼ਟ ਹੋ ਸਕਣ। ਦੱਸਣਯੋਗ ਹੈ ਕਿ ਲੋਕ ਸਭਾ ‘ਚ ਬਿੱਲ ਦੇ ਪਾਸ ਹੋਣ ਤੋਂ ਬਾਅਦ ਬੁੱਧਵਾਰ ਭਾਵ ਕੱਲ ਰਾਜ ਸਭਾ ‘ਚ ਪੇਸ਼ ਕੀਤਾ ਜਾਵੇਗਾ। ਲੋਕ ਸਭਾ ‘ਚ ਇਸ ਬਿੱਲ ਦੇ ਪੱਖ ‘ਚ 311 ਵੋਟਾਂ ਪਈਆਂ, ਜਦਕਿ 80 ਸੰਸਦ ਮੈਂਬਰਾਂ ਨੇ ਵਿਰੋਧ ‘ਚ ਵੋਟਾਂ ਪਾਈਆਂ। ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਸ਼ਰਨਾਰਥੀਆਂ ਨੂੰ ਇਸ ਬਿੱਲ ‘ਚ ਨਾਗਰਿਕਤਾ ਦੇਣ ਦਾ ਪ੍ਰਸਤਾਵ ਹੈ। ਇਸ ਬਿੱਲ ‘ਚ ਤਿੰਨੋਂ ਦੇਸ਼ਾਂ ਤੋਂ ਆਏ ਹਿੰਦੂ, ਸਿੱਖ, ਜੈਨ, ਬੌਧ, ਪਾਰਸੀ ਅਤੇ ਈਸਾਈ ਭਾਈਚਾਰੇ ਦੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਾ ਪ੍ਰਸਤਾਵ ਹੈ। MP

 

 

Follow me on Twitter

Contact Us