Awaaz Qaum Di

ਧੰਨਵਾਦ

ਪੰਜਾਬ ਭਰ ਵਿੱਚ ਬਹੁਤ ਸਾਰੇ ਸਤਿਕਾਰ ਯੋਗ ਕਵੀਸ਼ਰੀ ਤੇ ਢਾਡੀ ਜੱਥੇ ਸਿੱਖ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ।ਗੂਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਪਿਤਾ ਅਤੇ ਪੁੱਤਰਾਂ ਦੇ ਦਾਨੀ ਨੂੰ ਸਮਰਪਿਤ ਇੰਨਾਂ ਦਿਨਾਂ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਤੇ ਵਾਰਾਂ ਗਾਇਨ ਕਰ ਰਹੇ ਹਨ। ਇਨ੍ਹਾਂ ਜੱਥਿਆਂ ਵਿੱਚੋਂ ਭਾਈ ਜੁਗਰਾਜ ਤੇ ਭਾਈ ਗੁਰਲਾਲ ਸਿੰਘ ਕਵੀਸ਼ਰੀ ਜੱਥਾ ਮਹਿਲ ਸਿੰਘ ਜੀ ਨੇ ਬਹੁਤ ਹੀ ਇਤਿਹਾਸਕ ਕਵੀਸ਼ਰੀ ,ਜ਼ਫ਼ਰਨਾਮਾ, ਸੰਗਤਾਂ ਦੀ ਕੁਚਿਹਰੀ ਅੰਦਰ ਨਵੇਂ ਦਿਲ ਖਿੱਚਵੇਂ ਬੋਲਾਂ ਨਾਲ ਪੇਸ਼ ਕੀਤੀ ਹੈ।ਇਸ ਜੱਥੇ ਦਾ ਤਹਿਦਿਲੋਂ ਧੰਨਵਾਦ ਕਰੀਏ ਅਤੇ , ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ਲਿਖੀ ਜਿੱਤ ਦੀ ਚਿੱਠੀ , ਜ਼ਫ਼ਰਨਾਮਾ,ਨੂੰ ਬਹੁਤ ਹੀ ਬਹੁਖੂਬੀ ਤਰੀਕੇ ਨਾਲ ਗਾਇਨ ਕੀਤਾ ਹੈ।ਸੋ ਆਓ ਲੱਚਰ ਗਾਇਕੀ ਨੂੰ ਸੁਨਣ ਗਾਉਣ ਤੋਂ ਦੂਰ ਹਟੀਏ ਤੇ ਸਾਡੇ ਸਿੱਖ ਇਤਿਹਾਸ ਨੂੰ ਵੱਧ ਤੋਂ ਵੱਧ ਸੰਗਤਾਂ ਦੇ ਰੁਬਰੂ ਕਰੀਏ।ਗੰਦੇ ਗੀਤਾਂ ਨੂੰ ਮਿਲੀਅਨ ਵਿਊ ਤੇ ਸ਼ੇਅਰ ਦੇਣ ਦੀ ਬਜਾਏ ਸਾਡੇ ਕਵੀਸ਼ਰ ਅਤੇ ਗੁਰ ਇਤਿਹਾਸ ਸੁਣਾ ਰਹੇ ਢਾਡੀ ਜੱਥਿਆਂ ਦਾ ਵੱਧ ਤੋਂ ਵੱਧ ਮਾਣ ਸਨਮਾਨ ਕਰਦੇ ਰਹੀਏ, ਤਾਂ ਕੇ ਆਉਣ ਵਾਲੇ ਸਮੇਂ ਵਿੱਚ ਇਹ ਇਤਹਾਸ ਸਰਵਣ ਕਰਾਉਣ ਵਾਲੇ ਸਿੰਘ ਸਿੰਘਣੀਆਂ ਇਸੇ ਤਰ੍ਹਾਂ ਦੀਆਂ ਕਵਿਤਾਵਾਂ ਪੜ੍ਹਦੇ ਲਿਖਦੇ ਤੇ ਸੁਣਾਉਦੇ ਚੜ੍ਹਦੀ ਕਲਾ ਵਿਚ ਰਹਿਣ।।

ਸੁਖਚੈਨ ਸਿੰਘ,ਠੱਠੀ ਭਾਈ, (ਯੂ ਏ ਈ)

00971527632924 GM

 

 

Follow me on Twitter

Contact Us