Awaaz Qaum Di

ਧੀਆਂ ਕਿੱਥੇ ਸੁਰੱਖਿਅਤ ਨੇ


ਜਦ ਆਈ ਟੀ,ਵੀ,ਤੇ ਖ਼ਬਰ ਮਨ ਨੂੰ ਹੋਇਆ ਸੱਚੀ ਬੜਾ ਦੁੱਖ ਸੀ।
ਇਕੱਠੇ ਹੋ ਕੁੱਝ ਦਰਿੰਦਿਆ ਮਿਟਾਈ ਆਪਣੀ ਹਵਸ ਦੀ ਭੁੱਖ ਸੀ।
ਕਾਹਦੀ ਹੋਈ ਐਕਟਿਵਾ ਖਰਾਬ ਜਿੰਦਗੀ ਨੇ ਪਿਅੰਕਾ ਤੋ ਮੋੜ ਲਿਆ ਮੁੱਖ ਸੀ।
ਬਿਨ ਬੋਲ ਕੇ ਦੱਸਿਆ ਹੀ ਜਾਨਵਰਾਂ ਦੇ ਜਾਣ ਜਾਂਦੀ ਜੋ ਦੁੱਖ ਸੀ।
ਜਿਉਂਦੀ ਸਾੜ ਦਿੱਤੀ ਉਹ ਵਿਚਾਰੀ ਆਖਰੀ ਵਾਰ ਨਾ ਨਸੀਬ ਹੋਏ ਰੁੱਖ ਸੀ।
ਸਹਿਮ ਗਏ ਮਾਪੇ ਹਾਹਾਕਾਰ ਮੱਚ ਗਈ ਪਰ ਲਾਡਲੀ ਉਹ ਮਾਪਿਆ ਦੀ ਚੁੱਪ ਸੀ।
ਆਸਮਾਨ ਵਿੱਚ ਅਸੀ ਕਰ ਲਈ ਤਰੱਕੀ ਆਖਦੇ ਨੇ ਲੀਡਰ ਮੇਰੇ ਦੇਸ਼ ਦੇ।
ਪਰ ਸੁੱਤੇ ਹੋਏ ਹਾਕਮੋ ਗੌਰ ਨਾਲ ਤੱਕੋ ਧਰਤੀ ਤੇ ਧੀਆਂ ਕਿੱਥੇ ਸੇਫ ਨੇ।
ਬਲਤੇਜ ਸੰਧੂ ਬੁਰਜ
ਬੁਰਜ ਲੱਧਾ ਬਠਿੰਡਾ
9465818158 GM

 

 

Follow me on Twitter

Contact Us