Awaaz Qaum Di

ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਦਾ ਮਨੁੱਖਤਾ ਲਈ ਸੁਨੇਹਾ

ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਦਾ ਮਨੁੱਖਤਾ ਲਈ ਸੁਨੇਹਾ              

ਗੱਲ ਸੁਣੋ ਵੀਰੋ ਸਿੱਖ ਅਖਵਾਉਣ ਵਾਲਿਉ ਦਾੜੀ ਕੇਸਾ ਵਾਲਿਉ।

ਚਾਰ ਵਾਰ ਦਿੱਤੇ ਲਾਲ ਕੌਮ ਲਈ ਕਲਗੀਆ ਵਾਲੇ ਨੇ ਇਸ ਗੱਲ ਨੂੰ ਧਿਆਨ ਨਾਲ ਸੋਚ ਕੇ ਵਿਚਾਰਿਉ ਮੇਰੀ ਗੱਲ ਸੁਣੋ…………..।

ਵੱਡੇ ਸਾਹਿਬਜਾਦੇ ਹੈ ਸੀ ਵੀਰੋ ਪਿਤਾ ਜੀ ਦੇ ਨਾਲ                

       ਛੋਟੇ ਸਾਹਿਬਜਾਦੇ ਹੈ ਸੀ ਮਾਤਾ ਗੁਜਰੀ ਦੇ ਨਾਲ                

             ਨਦੀ ਚੜ੍ਹਗੀ ਤੇ ਪੈ ਗਿਆ ਵਿਛੋੜਾ ਲਾਲਾ ਨਾਲ                        

               ਤੁਸੀ ਵੀ ਕਲਗੀਆ ਵਾਲੇ ਦੇ ਲਾਲਾ ਨੂੰ ਮਨੋ ਨਾ ਵਿਸਾਰਿਉ ਮੇਰੀ ਗੱਲ ਸੁਣੋ…………….।

ਮਾਤਾ ਗੁਜਰੀ ਦਾ ਕਿੱਡਾ ਵੱਡਾ ਦਿਲ ਵੇਖ ਲਉ                        

  ਠੰਢੇ ਬੁਰਜ ਚ ਮਾਤਾ ਤੇ ਛੋਟੇ ਛੋਟੇ ਲਾਲਾ ਦੀ ਕੁਰਬਾਨੀ ਦੇਖ ਲਉ                                                                   ਵੀਰੋ ਸਿੱਖੀ ਦਾ ਬੂਟਾ ਤੁਸੀ ਵੀ ਘਰ ਘਰ ਲਾ ਦਿਉ ਮੇਰੀ ਗੱਲ ਸੁਣੋ………………..।

ਜਿੰਦਾਂ ਛੋਟੀਆ ਸੀ ਕਿਵੇ ਨੀਹਾਂ ਵਿੱਚ ਚਿਣੀਆ                

            ਜਜਬਾ ਲਾਲਾ ਦਾ ਸੀ ਦੇਖ ਸੂਬੇ ਨੂੰ ਕੰਬਣੀਆ ਛਿੜੀਆ                    

       ਥੋਨੂੰ ਲੱਖ ਵਾਰ ਪ੍ਰਣਾਮ ਮੇਰੇ ਸ਼ੇਰ ਬੱਚਿਉ ਜਾਨ ਵਾਰ ਕੇ ਸੀ ਪੰਥ ਨੂੰ ਬਚਾਉਣ ਵਾਲਿਉ ਮੇਰੀ ਗੱਲ ਸੁਣੋ………….।

ਪਿਤਾ ਜੀ ਨੇ ਵਾਰੇ ਅਜੀਤ ਤੇ ਜੁਝਾਰ ਗੜੀ ਚਮਕੋਰ ਵਿੱਚ          

       ਜੋਰਾਵਾਰ ਫਤਹਿ ਸਿੰਘ ਚਿਣਵਾਏ ਸਰਹੰਦ ਦੀ ਦੀਵਾਰ ਵਿੱਚ          

         ਨਹੀਉ ਕੀਤੀ ਪਰਵਾਹ ਸੋਢੀ ਲਾਲ ਚਾਰ ਵਾਰ ਕੇ ਮਾਤਾ ਪਿਤਾ ਤੇ ਆਪਣਾ ਆਪ ਵਾਰ ਕੇ ਫਿਰ ਵੀ ਕਹਿੰਦੇ ਪਰਮਾਤਮਾ ਭਾਣਾ ਮਿੱਠਾ ਲਾਗੇ ਤੇਰਾ ਮੇਰਾ ਲੱਖ ਲੱਖ ਵਾਰ ਪ੍ਰਣਾਮ ਸਲਾਮ ਸ਼ੁਕਰਾਨਾ ਹੈ ਦਸ਼ਮੇਸ਼ ਪਿਤਾ ਜੀ ਸਿੱਖੀ ਨੂੰ ਬਚਾਉਣ ਵਾਲਿਉ ਮੇਰੇ ਸਾਹਿਬ ਬਾਜਾ ਵਾਲਿਉ  ਮੇਰੀ ਗੱਲ  ਸੁਣੋ………….॥                

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ   ॥          

         ਪਰਮਜੀਤ ਕੌਰ ਸੋਢੀ  ਭਗਤਾ ਭਾਈ ਕਾ
9478658384 GM

 

 

Follow me on Twitter

Contact Us