Awaaz Qaum Di

ਹਲਾਤ

> ਜੱਸੀ ..”ਜੀ,ਸੁਣਦੇ ਐ ?”
> ਬੂਟਾ ਸਿੰਘ ….”ਹੋਰ ਮੈਂ ਬੋਲਾ ਆ।”
> ਜੱਸੀ…”ਤੁਸੀਂ ਨਾ ਜਦੋਂ ਬੋਲਦੇ ਐ ਵੱਢੂ ਖਾਂ ਵੱਢੂ ਕਰਦਾ ਐ। ਜਵਾ ਮੂਡ ਖਰਾਬ ਕਰਤਾ ਇੱਕ ਗੱਲ ਦੱਸਣ ਲੱਗੀ ਸੀ। ਜਿਹਦੇ ਨਾਲ ਜਿੰਦਗੀ ਸਵਰਗ ਬਣ ਜਾਣੀ ਸੀ।”
> ਬੂਟਾ ਸਿੰਘ…”ਹੈ! ਤੇਰੇ ਕੋਲ ਵੀ ਕੋਈ ਅਜਿਹੀ ਗੱਲ ਐ।”
> ਜੱਸੀ…”ਹਾਂ ਜੀ, ਓਹ ਆਪਣੀ ਗੁੱਡੀ ਨੀ ਚਾਚੇ ਕੀ?”
> ਬੂਟਾ…”ਹਾਂ”
> ਜੱਸੀ….”ਉਹਦੇ ਜੈਠ ਦਾ ਮੁੰਡਾ ਆ ਰਿਹਾ ਕਨੈਡਾ ਤੋਂ ਆਪਾ ਉਹਨੂੰ ਕਹਿ ਕੇ ਆਪਣੀ ਗੁਰਪ੍ਰੀਤ ਦਾ ਸਾਕ ਕਰ ਦਿੰਦੇ ਹਾਂ ਉਹਨੂੰ ਤੇ ਫੇਰ(ਹੱਥ ਦਾ ਜਹਾਜ਼ ਬਣਾ ਕੇ)ਠੂਹ ਸਾਰਾ ਟੱਬਰ ਕੇਨੈਡਾ।”
> ਬੂਟਾ…..”ਉਹਦੇ ਚੂੰਡੀ ਵੱਢਕੇ। ਤੇਰਾ ਵੀ ਦਿਮਾਗ ਹੈਗਾ? ਮੈਨੂੰ ਤਾਂ ਸੌਹ ਲੱਗੇ ਅੱਜ ਪਤਾ ਲੱਗਾ ਐ। ਤੂੰ ਗੱਲ ਕਰ ਗੁੱਡੀ ਨਾਲ ਤੇ ਮੈਂ ਕਰਦਾ ਬਾਪੂ ਕੋਲ ਗੱਲ।”
> ਬੂਟਾ…”ਬਾਪੂ ਕੋਲ ਜਾ ਕੇ ਬਾਪੂ ਦੀ ਲੱਤ ਜੀ ਘੁੱਟਕੇ ਬਾਪੂ ਜੀ ਹੁਣ ਆਪਾ ਆਪਣੀ ਗੁਰਪ੍ਰੀਤ ਦਾ ਵਿਆਹ ਨਾ ਕਰਦੀਏ।”
> ਬਾਪੂ….”ਹਾਂ ਪੁੱਤ ਮੈਂ ਤਾਂ ਕਦੋਂ ਦਾ ਕਹਿੰਦਾ ਹਾਂ ਤੂੰ ਹੀ ਕਿਹਾ ਸੀ ਠਹਿਰਕੇ ਕਰਗਾ ਹਲੇ ਹੱਥ ਟਾਇਟ ਐ ਨਾਲੇ ਕੁਝ ਹੋਰ ਪੜ੍ਹਲੂ।”
> ਬੂਟਾ…”ਮੈਨੂੰ ਇੱਕ ਦੱਸ ਪੈਦੀ ਐ ਮੁੰਡਾ ਕੇੈਨੇਡਾ ਚ ਐ।”
> ਬਾਪੂ….”ਦੇਖਲਾ ਪੁੱਤ ਕਨੇਡੇ ਵਾਲੇ ਖਰਚ ਬਹੁਤ ਕਰਵਾਉਦੇ ਐ।”
> ਬੂਟਾ….”ਕੋਈ ਨਹੀਂ ਬਾਪੂ ਜੇ ਕੁੜੀ ਓਥੇ ਸੈਂੱਟ ਹੋ ਗੀ ਤਾਂ ਆਪਾ ਵੀ ਜਾ ਵੜਾਗੇ। ਦੇ ਦਿੰਦੇ ਆ ਦੋ ਕਿੱਲੇ ਕੁਝ ਨਹੀਂ ਹੁੰਦਾ।”
> ਬਾਪੂ…”ਦੇਖ ਲਾ ਪੁੱਤ ਦੂਜੀਆ ਕੁੜੀਆ ਨਾਲ ਸਲਾਹ ਕਰਲਾ ਐਵੇ ਕੋਈ ਰੁੱਸੀ ਫਿਰੇ।”
> ਬੂਟਾ….”ਬਾਪੂ ਜੇ ਆਪਾ ਕੇਨੈਡਾ ਉਠ ਗਏ ਤਾਂਂ ਉਹਨਾਂ ਨੂੰ ਵੀ ਝਾਕ ਹੋ ਜੂ ਕੋਈ ਨਹੀਂ ਰੁੱਸਦਾ।”
> ਬਾਪੂ….”ਗੱਲ ਤਾਂ ਤੇਰੀ ਠੀਕ ਐ।”
> ਜੱਸੀ….”ਫੋਨ ਤੇ ਗੱਲ ਕਰਦੀ ਐ।..ਹੈਲੋ ਗੁੱਡੀ, ਮੈਂ ‘ਜੱਸੀ’ ਬੋਲਦੀ ਆ। ਤੂੰ ਕੁਝ ਦੱਸਿਆ ਨਹੀਂ।”
> ਗੁੱਡੀ, “ਹਾਂ ਕੀਤੀ ਸੀ ਗੱਲ ਘਰੇ ਮੈਂ ਤੂੰ ਫਿਕਰ ਨਾ ਕਰ ਤਿਆਰ ਐ ਸਾਰੇ ਬਾਕੀ ਤੇਰਾ ਜੀਜਾ ਕਹਿੰਦਾ ਸੀ ਅਸੀਂ ਕੱਲ ਆਵਾਗੇ ਤੇਰੇ ਕੋਲ ਬੈਠ ਕੇ ਗੱਲ ਕਰਾਗੇ।”
> ਵਿਆਹ ਦੀ ਗੱਲ ਕਰਨ ਗੁੱਡੀ ਆਉਦੀ ਐ। ਦੋਨੇ ਭੈਣਾ ਮਿਲਦੀਆ ਹਨ ਜੀਜੇ ਨੂੰ ਵੀ ਜੀ ਆਇਆ ਕਿਹਾ ਜਾਂਦਾ ਹੈ ਚਾਹ ਪੀਣ ਲੱਗੇ ਦੋਨੇ ਟੱਬਰ ਗੱਲ ਕਰਦੇ ਹਨ
> ਗੁੱਡੀ ਦੇ ਘਰ ਵਾਲਾ….”ਦੇਖ ਬਾਈ ਬੂਟਾ ਸਿਓ ਗੱਲ ਆਪਣੇ ਘਰਦੀ ਐ ਮੈਂ ਬਾਈ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਜਿਵੇ ਮਰਜੀ ਕਰਲੋ ਤੈਨੂੰ ਪਤਾ ਐ ਮੁੰਡੇ ਨੇ ਸੁੱਖ ਨਾਲ ਕਨੇਡਾ ਤੋਂ ਆਉਣਾ ਐ ਤੀਹ ਲੱੱਖ ਤਾਂ ਅਸੀਂ ਲਾ ਘੱਲਿਆ ਸੀ ਉਹ ਕਰਲੀ ਬਾਕੀ ਪੈਲੇਸ ਚ ਵਿਆਹ ਚਾਰ ਸੌ ਬੰਦਾ ਜੰਝ ਦਾ ਐਨਾ ਕੁ ਖਰਚ ਤਾਂ ਆਵੇਗਾ ਹੀ ਬਾਕੀ ਆਹ ਬੈੱਡ ਅਲਮਾਰੀ ਕੀ ਕਰਨੀ ਐ ਜਦੋਂ ਕੁੜੀ ਨੇ ਇਥੇ ਰਹਿਣਾ ਹੀ ਨਹੀਂ।ਤੂੰ ਆਏ ਕਰੀ ਕੁੜੀ ਦੀਆਂ ਦੋ ਚਾਰ ਫੋਟੋ ਭੇਜਦੀ ਪੱਕੀ ਗੱਲ ਜਦੋਂ ਮੁੰਡਾ ਆਇਆ ਓਦੋਂ ਕਰਾਗੇ।”
> ਐਨੀ ਗੱਲ ਕਰਕੇ ਉਹ ਤੁਰ ਜਾਂਦੇ ਐ।
> ਘਰੇ ਸਾਰਾ ਟੱਬਰ ਸੋਚੀ ਪੈ ਜਾਂਦਾ ਐ
> ਜੱਸੀ… “ਸੋਚਦੇ ਕੀ ਐ?”
> ਬਾਪੂ….”ਖਰਚਾ ਕੁਝ ਜਿਆਦਾ ਐ। ਮੈਂ ਤਾਂ ਕਹਿੰਦਾ ਐਥੇ ਹੀ ਦੇਖ ਲਵੋ ਕੋਈ ਪੰਜ ਸੱਤ ਕਿੱਲਿਆ ਵਾਲਾ।”
> ਜੱਸੀ…”ਬਾਪੂ ਜੀ ਸਾਡੀ ਜ਼ਿੰਦਗੀ ਦਾ ਸਵਾਲ ਐ ਦਸਾ ‘ਚ ਦੋ ਘਟ ਜਾਣਗੇ ਕੋਈ ਗੱਲ ਨਹੀਂ ਸਾਰੇ ਕਨੇਡਾ ਵੱਜਾਗੇ। ਆਪਾ ਪੈਲੀ ਤੋਂ ਕੀ ਕਰਵਾਉਣਾ ਐ।”
> ਬੂਟਾ…”ਕੋਈ ਗੱਲ ਨਹੀਂ ਬਾਪੂ ਮੈਨੂੰ ਤਾਂ ਜੱਸੀ ਦੀ ਗੱਲ ਠੀਕ ਲੱਗਦੀ ਐ।”
> ਬਾਪੂ….”ਥੋਡੀ ਮਰਜੀ ਪਰ ਚਾਦਰ ਦੇਖ ਕੇ ਪੈਰ ਪਸਾਰ ਨੇ ਚਾਹੀਦੇ ਐ।”
> ਬੂਟਾ “ਕੋਈ ਗੱਲ ਨਹੀਂ ਬਾਪੂ ਲਓ ਰੱਬ ਦਾ ਨਾਂਅ ਤੇ ਭੇਜ ਦੇਓ ਫੋਟੋ।”
> ਜੱਸੀ,”ਹਾਂ ਜੀ ਠੀਕ ਐ, ਨੀ ਗੁਰਪ੍ਰੀਤ ਅੱਜ ਚਾਰ ਪੰਜ ਫੋਟੋ ਖਿੱਚਾ ਕੇ ਲਿਆ।”
> ਕੁਝ ਦਿਨ ਬਾਅਦ ਗੁਰਪ੍ਰੀਤ ਨੂੰ ਸ਼ਗਨ ਲੱਗਣਾ ਹੈ।ਜੱਸੀ ਮਹਿੰਗੇ ਮਹਿੰਗੇ ਸੂਟ ਘਰੇ ਲਿਆਉਦੀ ਐ।
> ਬੂਟਾ ਸਿੰਘ, “ਆਗੇ ਸਾਰੇ ਕੱਪੜੇ।”
> ਜੱਸੀ..”ਨਹੀਂ ਜੀ ਅੱਜ ਤਾਂ ਪਸ਼ਾਕ ਹੀ ਆਈ ਐ, ਵੀਹ ਹਜ਼ਾਰ ਤਾਂ ਸਾਰੇ ਤੂੰ ਦਿੱਤੇ ਸੀ।”
> ਬੂਟਾ…”ਵੀਹ ਹਜ਼ਾਰ ਦੀ ਪਸ਼ਾਕ ਹੀ ਆਈ ਐ?”
> ਜੱਸੀ..”ਹੋਰ ਮੁੰਡਾ ਕੇਨੈਡਾ ਤੋਂ ਆਇਆ। ਲੱਖ ਲੱਗ ਜੂ ਕੱਪੜਿਆ ਤੇ ਬਾਕੀ ਮੈਂ ਘਰੋਂ ਲਾ ਦੂ।”
> ਬੂਟਾ ਸਿੰਘ…..’ਸਿਰ ਫੜਕੇ ਐਵੇ ਨੀ ਸਿਆਣੇ ਕਹਿੰਦੇ ਬੁੜੀ ਘਰ ਸੂਈ ਨਾਲ ਪੱਟ ਦਿੰਦੀ ਐ। ਚੱਲ ਠੀਕ ਐ ਮੈਂ ਕਰਦਾ ਕੋਈ ਪੈਸੇ ਦਾ ਪ੍ਰਬੰਦ।’
> ਉਹ ਆੜਤੀਏ ਕੋਲ ਜਾਂਦਾ ਹੈ ਉਸ ਤੋਂ ਚਾਲੀ ਲੱਖ ਦੀ ਮੰਗ ਕਰਦਾ ਹੈ ਉਹ ਜਵਾਬ ਦਿੰਦਾ ਹੈ।ਮਿੰਨਤਾਂ ਤਰਲੇ ਕਰਦਾ ਹੈ ਅਖੀਰ ਦੋ ਕਿੱਲੇ ਵੇਚ ਕੇ ਪੈਂਤੀ ਲੱਖ ਲੈ ਆਉਦਾ ਹੈ।
> ਜੱਸੀ ਕੋਲ ਘਰੇ ਕੋਈ ਬੁੜ੍ਹੀ ਆਉਦੀ ਐ। ਜੱਸੀ ਦੱਸਦੀ ਐ ਗੁਰਪ੍ਰੀਤ ਮੰਗਤੀ ਮੇਰੀ ਭੈਣ ਨੇ ਸਾਕ ਕਰਵਾਇਆ ਮੁੰਡਾ ਕੇਨੈਡਾ ਤੋਂ ਆਇਆ। ਗਵਾਢਣ, “ਠੀਕ ਐ ਭੇਣੇ ਬਹੁਤ ਵਧੀਆ ਕੀਤਾ। ਚੱਲ ਸਮੇਂ ਸਵੇਰੇ ਤੁਸੀਂ ਵੀ ਜਾ ਵੜੋਗੇ ਕੇਨੇਡਾ। ਫਿਰ ਤਾਂ ਤੁਹਾਨੂੰ ਘਰ ਵੀ ਪਾਉਣਾ ਚਾਹੀਦਾ ਹੈ ਕੇਨੇਡਾ ਵਾਲਾ ਐਸ ਘਰੇ ਬੈਠੂ।”
> ਜੱਸੀ.. “ਬੇਬੇ ਹਲੇ ਪੈਸੇ ਹੈ ਨਹੀਂ ਠਹਿਰਕੇ ਪਾਵਾਗੇ।”
> ਗਵਾਢਣ–“ਸੁੱਖ ਨਾਲ ਜਮੀਨ ਜਾਇਦਾਦ ਵਾਲੇ ਆਹ ਸਾਡੇ ਮੁੰਡੇ ਨੇ ਬੈਂਕ ਤੋਂ ਲੈ ਕੇ ਘਰ ਪਾਇਆ ਸੀ। ਵਿਆਜ ਵੀ ਬਹੁਤ ਘੱਟ ਐ। ਉਹਨੂੰ ਪੁੱਛਕੇ ਮੈਂ ਦੱਸਦੂ ਕਿਵੇ ਪੈਸੇ ਮਿਲਦੇ ਐ।”
> ਅਗਲੇ ਦਿਨ ਬੈਂਕ ਵਾਲੇ ਘਰ ਆਉਦੇ ਹਨ ਤੇ ਘਰ ਦਾ ਲੋਨ ਪਾਸ ਕਰਕੇ ਪੈਸੇ ਦੇ ਦਿੰਦੇ ਹਨ। ਨਾਲ ਸਲਾਹ ਦਿੰਦੇ ਹਨ ਕਿ ਜ਼ਮੀਨ ਅੱਧੀ ਮੁੰਡੇ ਨਾ ਕਰਾ ਦੇ ਥੋਡੇ ਦੋਨਾਂ ਨਾ ਚਾਰ ਚਾਰ ਕਿੱਲੇ ਰਹਿ ਜੂ ਦੋਨਾਂ ਦੀ ਲਿਮਟ ਬੱਝ ਜਾਵੇਗੀ ਫਿਰ ਉਹ ਮਾਫ਼ ਹੋ ਜਾਵੇਗੀ।ਨਾਲ ਹੋਰ ਸੌ ਸਹੁਲਤਾਂ ਦਿੰਦੀ ਹੈ ਸਰਕਾਰ ਪੰਜ ਏਕੜ ਤੋਂ ਘੱਟ ਵਾਲਿਆ ਨੂੰ।
> ਬੂਟਾ ਸਿੰਘ ਅੱਧੀ ਜ਼ਮੀਨ ਮੁੰਡੇ ਨਾ ਕਰਵਾਉਦਾ ਹੈ।ਕੁਝ ਬਾਪੂ ਨਾਂਅ ਤੇ ਕੁਝ ਆਪਣੇ ਨਾਂਅ ਕਰਵਾਕੇ ਲੋਨ ਪਾਸ ਕਰਵਾਉਦਾ ਹੈ। ਕੁੜੀ ਦਾ ਵਿਆਹ ਹੁੰਦਾ ਹੈ। ਕੁਝ ਦਿਨ ਬਾਅਦ ਟੂਰਨਾਮੈਂਟ ਕਮੇਟੀ ਵਾਲੇ ਪਰਚੀ ਕੱਟਣ ਲਈ ਆਉਦੇ ਹਨ ਤੇ ਕੈਨੇਡਾ ਵਾਲਾ ਆਖ ਦਸ ਹਜ਼ਾਰ ਦੀ ਪਰਚੀ ਕੱਟਦੇ ਹਨ। ਜਿਹੜਾ ਵੀ ਮਿਲਦਾ ਹਰ ਇੱਕ ਬਲਾਉਦਾ ਐ। ਬੂਟਾ ਸਿੰਘ ਦੇ ਪੈਰ ਭੁੰਜੇ ਨੀ ਲੱਗਦੇ। ਹਰ ਰੋਜ਼ ਕੁੜੀ ਦੇ ਕਾਗਜ਼ ਤਿਆਰ ਕਰਨ ਲਈ ਸ਼ਹਿਰ ਜਾਂਦਾ ਹੈ। ਸੌਹਰੇ ਸਾਰਾ ਖਰਚ ਕਰਨ ਲਈ ਆਖ ਤੁਰ ਜਾਂਦੇ ਹਨ। ਦੋ ਤਿੰਨ ਲੱਖ ਹੋਰ ਲਾ ਕੇ ਕੁੜੀ ਕੈਨੇਡਾ ਤੋਰ ਦਿੰਦਾ ਹੈ। ਫਿਰ ਕੁੜੀ ਦਾ ਸੌਹਰਿਆ ਵੱਲੋਂ ਤੰਗ ਪ੍ਰੇਸ਼ਾਨ ਕਰਨ ਦਾ ਫੋਨ ਆਉਦਾ ਹੈ।ਫਿਕਰ ਵਿੱਚ ਹੀ ਫ਼ਿਰਦਾ ਹੈ। ਰਾਤ ਨੂੰ ਸ਼ਰਾਬ ਪੀਣ ਲਗੱਦਾ ਹੈ। ਐਨੇ ਨੂੰ ਝੋਨੇ ਦੀ ਫ਼ਸਲ ਆਉਦੀ ਹੈ ਤੇ ਕੱਟਕੇ ਮੰਡੀ ਵਿੱਚ ਸੁੱਟਦਾ ਹੈ। ਫ਼ਸਲ ਕੋਈ ਖਰੀਦਾ ਨਹੀਂ ਮੀਂਹ ਪੈਣ ਲੱਗਦਾ ਹੈ ਝੋਨਾ ਖਰਾਬ ਹੋ ਜਾਂਦਾ ਹੈ। ਆੜਤਿਆ ਖਰਾਬ ਝੋਨਾ ਘਰੇ ਵਾਪਸ ਲਜਾਣ ਲਈ ਕਹਿੰਦਾ ਹੈ। ਜੇ ਵੇਚਣਾ ਹੈ ਤਾਂ ਅੱਧੇ ਰੇਟ ਤੇ ਖਰੀਦਣ ਦੀ ਗੱਲ ਕਰਦਾ ਹੈ।
> ਇਹ ਸਭ ਸੁਣਕੇ ਬੂਟਾ ਸਿੰਘ ਖੇਤ ਜਾ ਕੇ ਫਾਹਾ ਲੈ ਲੈਦਾ ਹੈ।
> ਕਿਸਾਨ ਯੂਨੀਅਨ ਉਹਦੀ ਲਾਸ਼ ਸੜਕ ਤੇ ਰੱਖ ਧਰਨਾ ਲਾਉਦੀ ਹੈ। ਮੰਗ ਕਰਦੀ ਹੈ ਇਹਦਾ ਸਾਰਾ ਕਰਜਾ ਮਾਫ਼ ਹੋਵੇ ਆੜਤੀਏ ਤੇ ਕਤਲ ਦਾ ਮੁਕੱਦਮਾਂ ਦਰਜ ਹੋਵੇ। ਸਰਕਾਰ ਕਰਜਾ ਮਾਫ਼ ਕਰਨ ਲਈ ਕਹਿੰਦੀ ਹੈ।। ਆੜਤੀਆ ਸਾਰਾ ਕਰਜਾ ਜੋ ਉਹਨੇ ਲੈਣਾ ਸੀ ਉਹਦੇ ਤੇ ਲੀਕ ਮਾਰਨ ਲਈ ਮੰਨਦਾ ਹੈ ਫਿਰ ਉਹਦਾ ਸਸਕਾਰ ਹੁੰਦਾ ਹੈ।
> ਬੂਟਾ ਸਿੰਘ ਦੀ ਰੂਹ ਸਾਰਾ ਕੁਝ ਦੇਖਦੀ ਹੈ ਕਿ ਕੁਝ ਦਿਨਾਂ ਬਾਅਦ ਸਭ ਆਪੋ ਆਪਣੇ ਘਰੀ ਬੈਠ ਜਾਂਦੇ ਹਨ। ਬੈਂਕ ਵਾਲੇ ਕਰਜ਼ਾ ਲੈਣ ਆਉਦੇ ਹਨ। ਮੁੰਡਾ ਕਦੇ ਸਰਪੰਚ ਵੱਲ ਭੱਜਦਾ ਕਦੇ ਕਿਸੇ ਵੱਲ ਆਖੀਰ ਜ਼ਮੀਨ ਵੇਚ ਕੇ ਕਰਜ਼ਾ ਲਾਉਦਾ ਹੈ।
> ਹੁਣ ਮੁੰਡਾ ਬਾਕੀ ਬਚੀ ਤਿੰਨ ਏਕੜ ਜ਼ਮੀਨ ਵਿਚ ਸ਼ਬਜੀ ਲਾਉਦਾ ਐ ਸਾਰੀ ਦਿਹਾੜੀ ਖੇਤ ਕੰਮ ਕਰਦਾ ਐ ਸਾਦਾ ਖਾਂਦਾ ਸਾਦਾ ਜੀਵਨ ਜਿਉਦਾ ਹੈ। ਇੱਕ ਦਿਨ ਸਬਜੀ ਤੋੜ ਵੇਚਣ ਜਾਂਦਾ ਕਹਿੰਦਾ ਹਏ ਓਏ ਬਾਪੂ ਜੇ ਤੂੰ ਨਾ ਮਰਦਾ ਤਾਂ ਮੇਰੇ ਮਗਰੋ ਸਬਜੀ ਦੀ ਰਾਖੀ ਰੱਖਦਾ ਤੇ ਮੈਂ ਸਬਜੀ ਘਰ ਘਰ ਜਾ ਕੇ ਵੇਚਦਾ ਤੇ ਦੁਗਣੇ ਪੈਸੇ ਵੱਟਦਾ।
> ਬੂਟਾ ਸਿੰਘ ਦੀ ਰੂਹ ਧਾਹੀ ਰੋਂਦੀ ਐ ਤੇ ਆਪਣੇ ਵੱਲੋਂ ਖੁਦਕੁਸ਼ੀ ਕਰਨ ਦੀ ਕੀਤੀ ਗ਼ਲਤੀ ਤੇ ਪਛਤਾਉਦਾ ਹੈ।
> ਜਸਕਰਨ ਲੰਡੇ ਪਿੰਡ ਤੇ ਡਾਕ ਲੰਡੇ
> ਜਿਲ੍ਹਾ ਮੋਗਾ ਫੋਨ 94171-03413 GM

 

 

Follow me on Twitter

Contact Us