Awaaz Qaum Di

ਅੰਦਾਜ਼ਾਂ

ਲਿਖਤ ਲਿਖਦਿਆਂ ,ਚੇਤਾ ਆਇਆ

ਅਗਲਾ ਅੱਖਰ ,ਸੋਚ ਕੇ ਪਾਇਆ

ਕੀਹਨੇ ਭੇਜਿਆ ,ਕਿਸ ਨੇ ਜਾਇਆਂ

ਫੇਰ ਇੱਕ ਅੰਦਾਜ਼ਾਂ ,ਜਿਹਾ ਲਾਇਆਂ।
ਕੀ ਕੀਤਾ ਹੋਊ ,ਪਿਛਲੇ ਯੁਗ

ਸੀਨੇ ਵਿੱਚੋਂ ਮੇਰੇ ,ਭਰਦੇ ਰੁੱਗ

ਕੁਝ ਕੁ ਬਣਾਇਆ ,ਕੁੱਝ ਢਾਹਿਆ

ਫੇਰ ਇੱਕ ਅੰਦਾਜ਼ਾਂ ,ਜਿਹਾ ਲਾਇਆਂ।
ਪਹਿਲਾਂ ਏਥੇ ,ਰਾਜ ਸੀ ਮੇਰਾ

ਸ਼ੀਸ਼ੇ ਤੱਕਿਆ ,ਆਪਣਾ ਚਿਹਰਾ

ਬਣਾਉਣ ਵਾਲੇ ,ਕਿਵੇਂ ਹੋਊ ਬਣਾਇਆ

ਫੇਰ ਇੱਕ ਅੰਦਾਜ਼ਾਂ, ਜਿਹਾ ਲਾਇਆ।
ਨੌਂ ਮਹੀਨੇ ਮਾਂ, ਦੇ ਗਰਭ ਵਿੱਚ ਪਲਿਆ

ਦੁੱਧ ਭੋਜਨ ਖਾਂ ਪੀ ,ਵਧਿਆ ਫੁੱਲਿਆ

ਸੁਖਚੈਨ, ਮਾਪਿਆਂ ਚਾਉ ਮਨਾਇਆ

ਫੇਰ ਇੱਕ ਅੰਦਾਜ਼ਾਂ ,ਜਿਹਾ ਲਾਇਆਂ।
ਜੱਗ ਤੇ ਭੇਜੀ ,ਦੇਹੀ  ਰੱਬ ਨੇ

ਇਹੀ ਗੱਲਾਂ ,ਕਰਦੇ ਸਭ ਨੇ,

ਠੱਠੀ ਭਾਈ , ਐਸੇ ਸੰਸਾਰ ਰਚਾਇਆ

ਫੇਰ ਇੱਕ ਅੰਦਾਜ਼ਾਂ ,ਜਿਹਾ ਲਾਇਆਂ।

ਸੁਖਚੈਨ ਸਿੰਘ,ਠੱਠੀ ਭਾਈ,( ਯੂ ਏ ਈ)

00971527632924 GM

 

 

Follow me on Twitter

Contact Us