Awaaz Qaum Di

ਪਾਰ

ਜਵਾਂਗਾ ਮੈਂ ਮਲਾਹ ਬਣਕੇ,
ਸੱਤ ਸਮੁੰਦਰਾਂ ਨੂੰ ਪਾਰ ਕਰਕੇ।
ਮਹਿਕਦੇ ਸਵੇਰ ਦੀ ਝਲਕ ਬਣਕੇ, 
ਖੜ੍ਹ ਜਾਵਾਂਗਾ ਮੈਂ, ਪੈਰਾਂ ਉੱਤੇ, ਹਿੱਕ ਤਣਕੇ।
ਜਾਵਾਂਗਾ ਮੈ, ਉਹਨੂੰ ਮਿਲਣ ਦੀ, ਆਸ ਕਰਕੇ
ਹੋਇਆ ਏ ਮੇਰਾ, ਯਾਰੋਂ ‘ਚੰਨ’ ਪਰਦੇਸ਼ੀ।
ਜਾਵਾਂਗਾ ਮੈਂ ਮਲਾਹ ਬਣਕੇ,
ਸੱਤ ਸਮੁੰਦਰਾਂ ਨੂੰ ਪਾਰ ਕਰਕੇ।
ਰੁਲਦੀ ਜਿੰਦਗੀ ਦੇ ਪੰਨੇ ਫਰੋਲਦਾਂ ਹਾਂ,
ਜਿੰਦਗੀ ਵਿੱਚ ਉਹਦੇ ਵਾਰੇ ਬਹੁਤ ਸੋਚਦਾ ਹਾਂ।
ਪਰ ਸ਼ਾਇਦ….
ਹੋ ਗਈ ਹੋਵੇਗੀ ਮੰਗਣੀ, ਹੋ ਗਏ ਹੋਣਗੇ ਫੇਰੇ,
ਖਾਮੋਸ਼ ਮੇਰੀ ਜਿੰਦਗੀ ਦੇ ਰਾਹ ਵਥੇਰੇ।
ਤੂੜ ਉੱਡਦੀ, ਮੈਲਾ ਕਰ ਜਾਂਦੀ,   
ਅੱਗੇ ਸਮੁੰਦਰ, ਪਿੱਛੇ ਖਾਈ।
ਬੱਝੀ ਨਾ ਬੇੜੀ ਮੇਰੀ, 
ਕਿਸੇ ‘ਕਿਨਾਰੇ’ ਨਾਲ ਵੀ ਭਾਈ।
ਮਾਂ-ਬਾਪ ਵੀ ਝੂਠੇ ਜਾਣ, ਇਲਜ਼ਾਮ ਜਹੇ ਲਾਈ ,
ਕਰਾ ਮੈਂ ਪੂਜਾ ਕਿਸ ਦੀ, ਐ ਮੇਰੀ ਖੁਦਾਈ।
ਚੰਨ ਤੇ ਤਾਂ ਦਾਗ਼ ਆ ਯਾਰੋਂ,
ਸੂਰਜ ਵਾਂਗ ਮੈਂ ਪਵਿੱਤਰ।  
ਗਮਾਂ ਵਾਲੀ ਚੱਕੀ ਵਿੱਚ, 
ਮੈਂ ਕੱਲ੍ਹਾ ‘ਤਾਰਾ’ ਯਾਰ ਵਚਿੱਤਰ।
ਨਾ ਕਿਸੇ ਤੇ ਮੈਨੂੰ ਸ਼ਿਕਵਾ,
ਨਾ ਕਿਸੇ ਤੇ ਮੈਨੂੰ ਸ਼ਕਾਇਤ।
ਉਲਝਣ ਮੇਰੀ ਵਾਂਗ ‘ਭੰਵਰ’, 
ਐਸਾ ਕਿਉਂ ਜ਼ਨਾਬ,’
ਐਸਾ ਕਿਉਂ ਮੇਰੇ ਭਾਈ। 
ਗੱਲਬਾਤ ਹੋਵੇ ਵਿੱਚ ਤਰੰਗਾਂ, ਖੁਸ਼ਰ ਫੁਸਰ ਹੋਵੇ ਤਾਈਂ,
ਸਮਾਂ ਆ ਗਿਆ ਐਸਾ, ਯੰਤਰੀ ਛੁਰੇ ਕਿਉਂ ਜਾਣ ਲੰਘਾਈ।
ਕੀ ਲੈਣਾ, ਕੀ ਦੇਣਾ, ਉਹਨਾਂ ਨੂੰ,
ਇਹ ਤਾਂ ਮੇਰਾ ਰੱਬ ਹੀ ਜਾਣਦਾ,
ਇਹ ਦੁਨੀਆਂ ਕਿੱਥੋਂ ਤੋ ਕਿੱਥੇ ਚਲਕੇ ਆਈ।
ਮੈਨੂੰ ਤਾਂ ਰੱਬ ਨੇ ਬੇਫ਼ਰਕ ਵਾਲੀ ਭਾਗੀਦਾਰੀ ਸਿਖਲਾਈ,
ਮੰਗਾ ਮੈਂ ਸਬਰ ਰੱਬ ਕੋਲੋ, ਤੂੰ ਕਿਉ ਜਾਂਦਾ ਘਬਰਾਈ।
ਘੜ੍ ਮੂਰਤ ਆਪੇ ਐਸੀ ਦੁਲਹਨ ਬਣਾਉਗਾ,
ਚੱਲਣਗੇ ਉਹ ਵੀ ਉਸ ਦਿਨ ਮੇਰੇ ਨਾਲ,  
ਜਿਹੜੇ ਆਖਦੇ ਨੇ, ‘ਨਰ’ ਕੱਲਾ ਹੀ ਰਹਿ ਜਾਊਗਾ।
ਭੁੱਲ ਕੇ ਵੀ ਭੁਲਾਵਾ ਨਾਂ ਮੈ, ਜੋ ਬੀਤ ਗਏ ਐਨੇ ਮਾੜੇ ਦਿਨ,
ਨਹਿਰਾਂ ਦੇ ਬੈਠ ਕੰਡੇ, ਕੱਲ੍ਹੇ ਨੇ ਜੋ ਕੱਟਿਆ ਵਕਤ ਦੋਸਤਾਂ ਬਿਨ।
ਬੇੜੀ ਕਿੰਝ ਮੇਰੀ, ਖੁਦਾ ਨੇ ਡੁੱਬਣ ਤੋਂ, ਕਈ ਵਾਰ ਬਚਾਈ,
ਸਮਝਾ ਲੈਂਦਾ ਸੀ, ਆਪਣੇ ਆਪ ਨੂੰ,
ਸੰਦੀਪ ਇਹ ਸਭ ਗਰੀਬੀ ਕਹਿਰ ਲਿਆਈ।
ਤੂਫਾਨ ਨਜ਼ਰ ਆਇਆ, ਮੈਨੂੰ ਹਰ ਪਾਸੇ,
ਕਰਾ ਮੈਂ ਕੰਮ ਜੋ ਵੀ, ਉਹਨੇ ਵੀ ਕਾਹਲੀ, ਵਾਲੀ,
ਕਰਾਮਾਤ ਦਿਖਾਈ।
ਫਸ ਗਿਆ, ‘ਮੈ’ ਦੇ ਵਿੱਚ ‘ਤੂੰ ‘ ,
ਫੇਰ ਕਿਉ ਜਾਵਾ, ਉਦਾਸ ਜਿਹਾ ਮੂੰਹ ਬਣਾਈ।
ਇਹ ਖੇਡ ਮੇਰੇ ਮੁਕਦਰਾਂ ਦਾ, ਫੱਟੇ ਲੀੜੇ ਵੀ,
ਮੈਂ ਜਾਵਾ ਸਜਾਈ।
ਬੇ-ਵੱਸ ਤਮਾਸ਼ਾ, ਮੈਂ ਉਹ ਦੁਨੀਆਂ ਦਾ,
ਜੋ ਬਿਨਾਂ ਪੈਸਿਆਂ ਤੋਂ,
ਦੁਨੀਆਂ, ਮੈਨੂੰ ਦੇਖਣ, ਦੂਰੋਂ ਚਲਕੇ ਆਈ।
ਸੁਪਨਾਂ ਮੈਂ ਹਕੀਕਤੀ ਵੇਖ, ਜਦ ਮੈਨੂੰ ਜਾਗ ਆਈ,
ਉਹ ਸੁਰਤ ਆ ਗਈ ਸੀ, ਮੈਨੂੰ ਬਚਪਨ ਵਿੱਚ,
ਇੱਥੇ ਤੇਰੇ ਲਈ, ਸਭ ਕੁੱਝ ਹੈ।
ਕਰਮਾਂ ਵਿੱਚ ਰੱਬ ਨੇ ਮੇਰੇ, ਉਜਾੜ ਤੇ ਉਦਾਸੀ ਪੱਲੇ ਪਾਈ।
ਮੋਸਮ ਹੋਈਆਂ ਸੁਆਵਣਾ, ਕਿੱਤੇ – ਪੈਲਾ ਪਾਉਣ ਮੋਰ,
ਪੱਥਰ ਵੀ ਵੱਡੇ ਹੁੰਦੇ ਨੇ, ਮਰਥੂਲ ਵਿੱਚ ਵੀ ਵਸੇਰੇ, ਵਾਹ ! ਕਿੰਨੇ ਰੰਗ ਤੇਰੇ,
ਉੱਚੀ ਪਹਾੜੀ ਤੋਂ ਲੋਕ ਦਿਖਾਉਗਾ, ਜਿਹੜੇ ਵੱਸਦੇ ਨੇ ਰੱਬ ਜੀ ਦੇ ਵੇਹੜੇ।
ਕਰ ਲਿਆ ਕਿਸੇ ਬੰਦੇ ਨੇ ਧੋਖਾ ਮੇਰੇ ਨਾਲ, ਵਚ ਉਹ ਕਿੱਥੇ ਜਾਏਗਾ,
ਪਾਰ ਕਿਹਾ ਸੀ, ਉਹਨੂੰ ਪਹੁੰਚਉਣ ਨੂੰ।
ਅੱਧ ਵਿਚਕਾਰ ਝੂਠੇ ਲਾਰੇ ਲਾਏ ‘ਤੂੰ’,
ਯਾਦ ਰੱਖੀ ਜੀਰੋ ਦਾ ਵੀ ਕੋਈ ਮੁੱਲ ਹੁੰਦਾ ਏ।
ਇੱਕ ਵਾਧੂ ਲੱਗ ਜਾਏ, ਫੇਰ ਪੈਣ ਪੁਆੜੇ,
ਹੀਰੋ ਬਣ-ਬਣ ਵੇਖਾ ਜੇ ਮੈਂ,
ਕਿਸੇ ਪੂਰੇ ਬੰਦੇ ‘ਚ’, ਫੇਰ ਵੀ ਕਿੰਨੇ ਹੋਣਗੇ,
ਅਵਗੁਣ ਸਾਰੇ।
ਮੁਰਸ਼ਦ ਮੇਰਾ ਆਪੇਂ ਬੇੜੀ ਧੁਰ ਲਾਵੇਗਾ,
ਮੈਂ ਵਾਲ ਲਿਆ ਦੀਵਾਂ ਲਾ ਕੇ, ਹਾਰ ਸਿੰਗਾਰ,
ਸੋਚ – ਸੋਚ ਕੇ ਸੰਦੀਪਾਂ ਤੂੰ ਹੌਲੀ – ਹੋਲੀ ਚੱਪੂ ਮਾਰ।
ਤੇਜ ਰਫ਼ਤਾਰ ਨਾਲ, ਮੋਤ ਹੀ ਅੱਜ ਤੱਕ ਆਈ,
ਕੋਈ ਟੱਕਰ ਮਾਰ ਕੇ ਸੜਕ ਤੇ, ਬੇਜੁਬਾਨ ਜਾਨਵਰ ਗਿਆ ਮਾਰ।
ਰੋਦੇਂ ਹੋਣਗੇ ਬੱਚੇ, ਮਾਂ ਉਡੀਕੀਣ, ਉੱਚੀ – ਉੱਚੀ ਚੀਕਾ ਮਾਰ,
ਦੇਖੇ ਮੈਂ ਕੁਦਰਤ ਨਾਲ ਖਿਲਵਾੜ ਹੁੰਦੇ ਕਈ – ਕਈ ਵਾਰ।
ਆਖਣ ਸੰਤ ਡਰ ਚੰਗਾ ਹੁੰਦਾ,
ਜੇ ਚੰਗੇ ਕੰਮ ਵਿੱਚ ਹੋ ਜੇ, ਭਲਾਈ ਵਾਰ – ਵਾਰ।
ਜੇ ਤੂੰ ਰਾਧੇ – ਰਾਧੇ ਕਰੇ ਬੰਦੇ, ਉਸਦੇ ਵਿਚਾਰਾਂ ਉੱਤੇ ਗੋਰ ਕਰ, ਯਾਰ,
ਪਰਛਾਵੇਂ ਤੋਂ ਕੀ ਡਰਨਾ, ਫੰਨ੍ਹਕਾਰਾਂ ਡਰਾਵੇ ਭਾਈ,
ਆਖਣ ਸਿਆਣੇ ਚੂਹਾ ਆਪਣੀ ਖੁੱਡ ਉੱਤ ਸ਼ੇਰ ਹੁੰਦਾ,
ਜੇ ਤਾਕਤ ਦਿੱਤੀ ਰੱਬ ਨੇ, ਫਿਰ ਜਾਵੇ ਬੰਦਾ, ਆਪੇ ਕਰਮ ਕਮਾਈ,
ਮੰਨਿਆ ਕਿ ਸੋ ਦਿਨ ਹੁੰਦੇ ਚੋਰ ਦੇ, 
ਇੱਕ ਦਿਨ ਆਉਂਦਾ ਸਾਧ ਦਾ, ਇਹ ਹੈ ਸਚਾਈ।
ਤਿਲਕ ਗਿਆ, ਉਹ ਡਿੱਗ ਪਿਆ, 
ਹੋਸਲਾਂ ਤਾਂ ਕੀ ਦੇਣਾ ਸੀ, ਤੋਮਤਾ ਜਾਣ ਲਾਈ।
ਨਾ ਆਵੇ ਰੋਣਾ, ਨਾ ਆਵੇ ਹਾਸਾ, ਕਿਸ ਨੂੰ ਆਖਾ ਸੁਦਾਈ।
ਝੂਠ ਦੇ ਪੈਰ ਨਹੀਂਓ ਹੁੰਦੇ, ਚਾਹੇ ਬੋਲ ਕੇ, ਵੇਖ ਲਈ ਭਾਈ,
ਕਰਾਂ ਜੇ ਮੈਂ ਸੱਚ ਦੀ ਗੱਲ, ਆਖਣ ਸਿਆਣੇ ਸੱਚ ਕੋੜਾ ਹੁੰਦਾ।
ਸੱਚ ਵੀ ਇੱਥੇ ਕੁੱਝ ਬੰਦਿਆਂ ਨੂੰ ਇੰਜ ਡੱਸਦਾ,
ਜਿਵੇਂ ਕਿਸੇ ਆਦਮ ਯੁੱਗ ਦੇ ਮਹਾਰਾਜੇਂ ਨੇ,
ਆਪਣੇ ਬਚਾਅ ਲਈ, ਵਿਸ਼ ਕੰਨਿਆ ਆਪ ਬਣਾਈ।
ਕੀ ਤੋੜਨਾ ਕਿਸੇ ਨੇ, ਕਿਸੇ ਦੇ ਸ਼ਰੀਕਾਂ ਨੂੰ, ਆਪੇ ਰਸੂਲ ਜੋੜ ਦਊ,
ਰਹਿਮਤ ਹੋ ਜੇ ਉਸਦੀ, ਸਭਨਾਂ ਦੇ ਪਰਿਵਾਰ ਉੱਤੇ ਭਾਈ।
ਅਨਮੋਲ ਨਜ਼ਾਰਾ ਹੋ ਗਿਆ, ਰਾਤ ਚੰਦਆਣੀ, ਜਦ ਪਾਣੀ ਵਿੱਚ, ਹੋਣੀ ਲਸ਼ਕਾਈ,
ਮਾਰੇ ਚਮਕਾ ਜਿੰਦਗੀ ਵੀ ਇੰਜ, ਜਿਵੇਂ ਤਾਰਿਆਂ ਵਿੱਚ ਖੇਡ ਰਹੀ, ਪਰੀ ਲੁਕਣ ਛਪਾਈ।
ਵਿਕਾਵੇਂ ਘਰ ਬੰਦਿਆਂ, ਤੂੰ ਕਿਸੇ ਦੇ ,
ਮੱਲੋ ਜੋਰੀ ਹਿੱਸੇ ਕਰਾਵੇਂ, ਤੂੰ ਕਿਸੇ ਦੇ , 
ਕਦੇ ਕਾਨਿਆਂ ਦੀ ਕੁੱਲੀ ਨੀ, ਵੇਖੀ ਹੋਣੀ ਤੈਂਅ,
ਸਣੇ ਸਮਾਨ ਅੱਗ ਦੇਵੇਂ ਲਾ, ਜਦ ਆਪਣੀ ਆਈ ਤੇ ਜਾਵੇ ਆ,
ਪਾਰ ਖੜਕੇ ਵੇਖ ਕਿੱਦਾ ਨਿਕਲਦਾ, ਸੱਚੇ ਸੰਤਾਂ ਦੇ ਘਰ, ਧੂਣੇ ਦਾ ਤਾਅ,
ਫੁੱਲ ਕਰੀਂਦਾ ਅਸਮਾਨੋਂ, ਢੋਲ ਉੱਚੀ ਵੱਜਾਉਦਾ, ਜਦ ਕਿੱਧਰੇ ਵੀ ਖੁਸ਼ੀਆਂ ਲੈਂਦਾ ਪਾ।
ਕਦੇ ਵੀ, ਭੁੱਲੀਏ ਨਾ ਰੱਬ ਨੂੰ, ਤੈਨੂੰ ਕੀ ਪਤਾ ਫ਼ਕੀਰੀ, ਵਿੱਕਦੀ ਕਿਸ ਭਾਅ।
ਰੰਗ ਕਾਲਾ ਵੀ ਉੱਥੇ ਚਿੱਟਾ ਹੋ ਜਾਂਦਾ, ਰੱਬ ਜਿੱਥੇ ਬੰਦਾ ਨੂੰ, ਆਪ ਲਵੇ ਮਨ੍ਹਾ,
ਧੁਰ ਪਹੁੰਚਣ ਤੱਕ ਲਾਲਟੇਨ, ਨਾ ਬੁੱਝਣ ਦੇਵੇਂ, ਜਿੱਥੇ ਤੱਕ ਉਸਦੀ, ਮਰਜੀ ਜਾਵੇ ਆ।

ਸੰਦੀਪ ਕੁਮਾਰ ਨਰ ਬਲਾਚੌਰ
ਮੋਬਾਇਲ : 9041543692 GM

 

 

Follow me on Twitter

Contact Us