Awaaz Qaum Di

” ਨਵਾਂ ਸਾਲ 2020 ”

ਨਵੇਂ ਸਾਲ ਦੀਆਂ ਕਾਹਦੀਆਂ ਵਧਾਈਆਂ ,,

ਚੜਦੇ ਸੂਰਜ ਇੱਥੇ ਪੈਂਦੀਆਂ ਦੁਹਾਈਆਂ ।।
ਹੁਣ ਧੀਆਂ ਭੈਣਾਂ ਦੀਆਂ ਕਬਰਾਂ ਬੋਲਦੀਆਂ,,

ਚੁੰਨੀ ਲੀਰੋ ਲੀਰ,ਆਪਣੀ ਇੱਜ਼ਤ ਲੁਕੋਦੀਆਂ।।
ਭੁੱਖੇ ਹਾਕਮਾਂ ਆਪਣਾ ਫਰਜ਼ ਨਿਭਾਇਆ ਨਾ,,

ਦੋਸ਼ੀ ਫੜਕੇ ਅਜੇ ਫਾਂਸੀ ਤੇ ਲਟਕਾਇਆ ਨਾ  ।।
ਕੀ ਕਰਨ ਇਹੋ ਜਿਹੀ ਸੁਰੱਖਿਅਤ ਤੇ  ਮਾਣ  ,,

ਜਿਹੜੀ ਖ਼ਾਕੀ ਆਪ ਹੀ ਹੋ ਜਾਵੇ ਬਈਮਾਨ।।
ਸਾਉਣ ਦੇ ਮਹੀਨੇ ਵਾਂਗ ਬਾਪ ਦੇ ਹੰਝੂ ਕਿਰਦੇ ,,
ਇਨਸਾਫ਼ ਨਾ ਮਿਲਦਾ , ਮਾਂ ਦੇ ਕੀਰਨੇ ਦੱਸਦੇ ।।
ਜਦ ਗੱਲ ਦਿਸਦੀ ਨਾ ਲੱਗਦੀ ਕਿਸੇ ਕਿਨਾਰੇ ,,

ਸੀਖਾਂ ਵਿੱਚ ਬੰਦ ਕਰ ਦਿੱਤੇ ਨਿਰ ਦੋਸ਼ ਵਿਚਾਰੇ।।
ਕਿਵੇਂ ਮੰਨੇ ਹਾਕਮ ਮੀਤ ਤੁਹਾਡੀਆਂ ਵਧਾਈਆਂ ,,

ਅੱਜ ਹਾਕਮਾਂ ਤੇ ਲੀਡਰਸ਼ਿਪ ਦੀਆਂ ਝੂਠੀਆਂ ,

ਨੇ ਯਾਰੋਂ ਸਾਰੀਆਂ ਸਫ਼ਾਈਆਂ ।।           

       ਅਲਵਿਦਾ 2019               

    ਹਾਕਮ ਸਿੰਘ ਮੀਤ ਬੌਂਦਲੀ         

       ਮੰਡੀ ਗੋਬਿੰਦਗੜ੍ਹ GM

 

 

Follow me on Twitter

Contact Us