Awaaz Qaum Di

ਜਿੱਥੇ ਹਸਪਤਾਲ ਬੀਮਾਰ ਤੇ ਸਿਵੇ ਹੁਸ਼ਿਆਰ

ਜੀ ਹਾਂ, ਇਹ ਪੰਜਾਬ ਦੇ ਲਗਭਗ ਹਰ ਪਿੰਡ ਦੀ ਕਹਾਣੀ ਹੈ। ਸਾਡੇ ਪੰਜਾਬ ਦੇ ਬਹੁਤੇ ਪੇਂਡੂ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਹੈ। ਇਸ ਦੇ ਨਾਲ ਨਾਲ ਦੂਜਾ ਸਟਾਫ਼ ਵੀ ਬਹੁਤ ਘੱਟ ਹੈ। ਹੁਣ ਤਾਂ ਸੁਨਣ ਵਿੱਚ ਆ ਰਿਹਾ ਹੈ ਕਿ ਇਹਨਾਂ ਵਿੱਚ ਦਵਾਈ ਦੀ ਵੀ ਭਾਰੀ ਕਿੱਲਤ ਹੈ। ਕਈ ਹਸਪਤਾਲਾਂ ਵਿੱਚ ਤਾਂ ਨਰਸਾਂ ਹੀ ਕੰਮ ਚਲਾ ਰਹੀਆ ਹਨ। ਇਹਨਾਂ ਦੇ ਨਾਲ ਸਰਕਾਰ ਨੇ ਆਸ਼ਾ ਵਰਕਰਾਂ   ਰੱਖੀਆਂ ਹੋਈਆਂ ਹਨ। ਜੋ ਹਸਪਤਾਲਾਂ ਵਿੱਚ ਸਟਾਫ਼ ਦੀ ਘਾਟ ਪੂਰੀ ਕਰ ਰਹੀਆਂ ਹਨ। ਇਹਨ੍ਹਾਂ ਨੂੰ ਵੀ ਸਰਕਾਰ ਨੇ ਕਈ ਕੰਮ ਦਿੱਤੇ ਹੋਏ ਹਨ। ਸਰਕਾਰੀ ਹਸਪਤਾਲਾਂ ਵਿੱਚ ਪੋਲੀਓ ਬੂੰਦਾਂ ਹੀ ਸਹੀ ਪਿਲਾਈਆਂ ਜਾਂਦੀਆ ਹਨ। ਇਲਾਜ ਕਰਨ ਲਈ ਥਾਂ ਥਾਂ ਪ੍ਰਾਈਵੇਟ ਹਸਪਤਾਲ ਖੁੱਲ ਚੁੱਕੇ ਹਨ। ਜੋ ਮੋਟੀ ਫੀਸ ਲੈ ਕੇ ਲੋਕਾਂ ਦਾ ਖੂਨ ਚੂਸ ਰਹੇ ਹਨ। ਇਨ੍ਹਾਂ ਹਸਪਤਾਲਾਂ ਵਿੱਚ ਹੀ ਲੈਬਾਰਟਰੀ ਤੋਂ ਲੈ ਕੇ ਮੈਡੀਕਲ ਸਟੋਰ ਆਦਿ ਹੁੰਦੇ ਹਨ। ਜੋ ਬਹੁਤੀ ਕੀਮਤ ਤੇ ਟੈਸਟ, ਦੀਵਾਈਆਂ ਮਿਲਦੀਆਂ ਹਨ। ਪਰ ਸਰਕਾਰ ਦਾ ਸਾਡੀ ਸਿਹਤ ਵੱਲ ਕੋਈ ਖ਼ਾਸ ਧਿਆਨ ਨਹੀਂ ਹੈ।ਇਹਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਖੁੱਲ ਦੇ ਰੱਖੀ ਹੈ।
           ਦੂਜੇ ਪਾਸੇ ਸਰਕਾਰ ਪੇਂਡੂ ਸਰਕਾਰੀ ਹਸਪਤਾਲਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਸ਼ਮਸ਼ਾਨ ਘਾਟ ਭਾਵ ਸਿਵਿਆ ਨੂੰ ਗਰਾਟਾਂ ਵੰਡ ਰਹੀ ਹੈ। ਇੱਕ ਪਿੰਡ ਵਿੱਚ ਸਰਕਾਰੀ ਹਸਪਤਾਲ ਬੇਸ਼ੱਕ ਨਾ ਹੋਵੇ ਪਰ ਸ਼ਮਸ਼ਾਨ ਘਾਟ ਜਰੂਰ ਦੋ ਚਾਰ ਹੁੰਦੇ ਹਨ।ਜਦੋਂ ਕਿ ਇੱਕ ਸ਼ਮਸ਼ਾਨ ਘਾਟ ਨਾਲ ਵੀ ਸਰ ਸਕਦਾ ਹੈ। ਇਥੇ ਜਾਤਪਾਤ ਦੇ ਆਧਾਰ ਤੇ ਸਿਵੇ ਬਣੇ ਹੋਏ ਹਨ। ਬਹੁਤੇ ਪਿੰਡਾਂ ਵਿੱਚ ਸਿਵਿਆ ਦੀਆਂ ਕਮੇਟੀਆਂ ਬਣੀਆ ਹੋਇਆਂ ਹਨ ਜਿਸ ਦੀ ਪ੍ਰਧਾਨਗੀ ਪਿੱਛੇ ਲੜਾਈ ਝਗੜਾ ਵੀ ਹੋ ਜਾਂਦਾ ਹੈ। ਪਰ ਮੈਂ ਕਿਸੇ ਪਿੰਡ ਵਿੱਚ ਇਹ ਨਹੀਂ ਸੁਣਿਆ ਕਿ ਇਸ ਪਿੰਡ ਵਿੱਚ ਹਸਪਤਾਲ ਦੀ ਕਮੇਟੀ ਬਣੀ ਹੋਈ ਹੈ ਜੋ ਸਰਕਾਰ ਤੋਂ ਲੋਕਾਂ ਲਈ ਡਾਕਟਰ, ਨਰਸ ਆਦਿ ਲਿਆਕੇ ਦੇ ਰਹੀ ਹੈ ਜਾਂ ਐਨ ਆਰ ਆਈ ਵੀਰਾ ਦੀ ਮੱਦਦ ਨਾਲ ਦਵਾਈ ਦਾ ਪ੍ਰਬੰਧ ਕਰ ਰਹੀ ਹੈ। ਅੱਜ ਸਾਡੇ ਪੰਜਾਬ ਵਿੱਚ ਦਵਾਈ ਦੇ ਲੰਗਰ ਲਾਉਣ ਦੀ ਜਰੂਰਤ ਹੈ। ਨਾ ਕਿ ਲੱਡੂ ਜਲੇਬੀਆਂ ਦੇ ਲੰਗਰ ਲਾਉਣ ਦੀ।
       ਸੋ ਜੋ ਚੀਜ਼ ਸੋਹਣੀ ਲੱਗਦੀ ਹੈ ਉਸ ਵੱਲ ਜਾਣ ਨੂੰ ਮੱਲੋ ਮੱਲੀ ਦਿਲ ਕਰਦਾ ਹੈ। ਇਸ ਲਈ ਸਾਨੂੰ ਸਿਵਿਆਂ ਦੇ ਨਾਲ ਨਾਲ ਸਰਕਾਰੀ ਹਸਪਤਾਲਾਂ ਵੱਲ ਵੀ ਧਿਆਨ ਦੇਣਾ ਬਣਦਾ ਹੈ।
                                     ਜਸਕਰਨ ਲੰਡੇ
                                      ਪਿੰਡ ਤੇ ਡਾਕ ਲੰਡੇ
                                      ਜਿਲ੍ਹਾ ਮੋਗਾ
                                ਫੋਨ 94171-03413 GM

 

 

Follow me on Twitter

Contact Us