Awaaz Qaum Di

33 ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਤੇ ਸੁਪਰਸਟਾਰ ਖਿਡਾਰੀਆਂ ਦਾ ਦੇਖਣ ਨੂੰ ਮਿਲੇਗਾ ਜਲਵਾ – ਖੇਡਾਂ ਕੱਲ ਤੋਂ ਸ਼ੁਰੂ

1000 ਤੋਂ ਵੱਧ ਖਿਡਾਰੀ ਲੈਣਗੇ ਹਿੱਸਾ

ਲੁਧਿਆਣਾ (Harminder makkar) – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਰਜਿਸਟਰਡ ਪਿੰਡ ਜਰਖੜ ਵੱਲੋ ਮਾਡਰਨ ਪੇਂਡੂ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ 33 ਵੀਆਂ ਕੋਕਾ ਕੋਲਾ ਏਵਨ ਸਾਈਕਲ  ਜਰਖੜ ਖੇਡਾਂ 13 14 15 ਦਸੰਬਰ ਨੂੰ 6 ਕਰੋੜ ਦੀ ਲਾਗਤ ਨਾਲ ਬਣੇ ਜਰਖੜ ਖੇਡ ਕੰਪਲੈਕਸ ਵਿਖੇ ਹੋਣਗੀਆਂ,

ਅੱਜ ਸਥਾਨਿਕ ਸਤਲੁਜ ਕਲੱਬ ਲੁਧਿਆਣਾ ਵਿਖੇ ਇਕ ਪ੍ਰੈਸ ਮਿਲਣੀ ਦੌਰਾਨ ਟ੍ਰਸ੍ਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਮੁੱਖ  ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਕਬੱਡੀ ਆਲ ਓਪਨ ਨਾਇਬ ਸਿੰਘ ਗਰੇਵਾਲ ਯਾਦਗੀਰੀ ਕਬੱਡੀ ਕੱਪ ਤੇ ਮੁਕਾਬਲੇ ਮੁਖ ਖਿੱਚ ਦਾ ਕੇਂਦਰ ਹੋਣਗੇ। ਇਸ ਕੱਪ ਲਈ ਦੋ ਵਿਦੇਸ਼ੀ ਟੀਮਾਂ (ਨਿਊਜ਼ੀਲੈਂਡ ਅਤੇ ਪੰਜਾਬ ਸਪੋਰਟਸ ਕਲੱਬ ਸਿਆਟਲ)  ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ  5 ਹੋਰ ਨਾਮੀ ਟੀਮਾਂ ਹਿੱਸਾ ਲੈਣਗੀਆਂ | ਇਸਤੋਂ ਇਲਾਵਾ ਮੋਹਿੰਦਰ ਪ੍ਰਤਾਪ ਸਿੰਘ ਗਰੇਵਾਲ ਗੋਲਡ ਕੱਪ ਹਾਕੀ ਲਈ ਲੜਕੀਆਂ ਦੇ ਵਰਗ ਵਿਚ ਨਾਰਦਨ ਰੇਲਵੇ ਦਿੱਲੀ,ਇਨਕਮ ਟੈਕਸ ਦਿੱਲੀ,ਸੋਨੀਪਤ ਹਾਕੀ ਸੈਂਟਰ,ਆਰ.ਸੀ.ਐੱਫ ਕਪੂਰਥਲਾ ਮੁੰਡਿਆਂ ਦੇ ਵਰਗ ਵਿਚ ਬਿਜਲੀ ਬੋਰਡ ਪਟਿਆਲਾ ,ਸਿੱਖ ਰੈਜੀਮੈਂਟ ਪੀ .ਐਚ.ਐਲ, ਰੇਲਵੇ ,ਆਰਮੀ ਸਮੇਤ 20 ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ।

ਦਲਜੀਤ ਸਿੰਘ ਜਰਖੜ ਅਤੇ ਸਰਪੰਚ ਦੁਪਿੰਦਰ ਸਿੰਘ ਡਿੰਪੀ ਜਰਖੜ ਨੇ ਦੱਸਿਆ ਕਿ ਹਾਕੀ ਕਬੱਡੀ ਤੋਂ

ਇਲਾਵਾ ਕਬੱਡੀ ਨਿਰੋਲ ਇੱਕ ਪਿੰਡ ਓਪਨ ਧਰਮ ਸਿੰਘ ਜਰਖੜ ਯਾਦਗਾਰੀ ਕੱਪ 14 ਨਵੰਬਰ ਨੂੰ  ਹੋਵੇਗਾ ਜਦਕਿ  ਅਮਰਜੀਤ ਸਿੰਘ ਗਰੇਵਾਲ ਕੱਪ ਵਾਲੀਬਾਲ ਸ਼ੂਟਿੰਗ ਮੀਡੀਅਮ (ਇੱਕ ਖਿਡਾਰੀ ਬਾਹਰਲਾ), ਕਾਲਜ ਪੱਧਰ ਦੀ ਕੁਸ਼ਤੀ ਲੀਗ ਮੁਕਾਬਲੇ, ਬਾਸਕਟਬਾਲ ਮੁੰਡੇ ਤੇ ਕੁੜੀਆਂ, ਹਾਕੀ ਅੰਡਰ-17 ਸਾਲ (ਲੜਕੇ), ਹਾਕੀ ਸੀਨੀਅਰ ਲੜਕੀਆਂ 7-ਏ ਸਾਈਡ, ਆਦਿ ਖੇਡਾਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ।   ਦਲਜੀਤ ਸਿੰਘ ਜਰਖੜ ਅਤੇ ਦਪਿੰਦਰ ਸਿੰਘ ਡਿੰਪੀ ਨੇ ਦੱਸਿਆ ਕਿ ਖੇਡਾਂ ਦਾ ਉਦਘਾਟਨੀ ਸਮਾਰੋਹ ਰਾਸ਼ਟਰ ਮੰਡਲ ਖੇਡਾਂ ਦੀ ਤਰਜ ‘ਤੇ ਹੋਏਗਾ। ਖਿਡਾਰੀਆਂ ਦੇ ਕਾਫਲੇ ਦੇ ਰੂਪ ‘ਚ ਓਲੰਪਿਕ ਖੇਡ ਮਸ਼ਾਲ ਭੁੱਟਾ ਕਾਲਜ ਤੋਂ ਰਵਾਨਾ ਹੋ ਕੇ ਜਰਖੜ ਸਟੇਡੀਅਮ ਪੁੱਜੇਗੀ ਜਿਸ ‘ਚ ਵੱਖ ਵੱਖ ਟੀਮਾਂ ਦੇ ਮਾਰਚ ਪਾਸਟ ਤੋਂ ਇਲਾਵਾ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਅਤੇ ਹੋਰ ਗਿੱਧਾ-ਭੰਗੜਾ ਤੇ ਰੰਗਾਰੰਗ ਪ੍ਰੋਗਰਾਮ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦੇ ਫਾਈਨਲ ਸਮਾਰੋਹ ‘ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਦਿੱਤੇ ਉਪਦੇਸ਼ ‘ਤੇ ਇੱਕ ਵਿਸ਼ੇਸ਼ ਡਾਕੂਮੈਂਟਰੀ ਫਿਲਮ ਦਿਖਾਈ ਜਾਏਗੀ।  ਕਬੱਡੀ ਆਲ ਓਪਨ ਦੀ ਚੈਂਪੀਅਨ ਟੀਮ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਇਕਬਾਲ ਸਿੰਘ ਗਰੇਵਾਲ ਮਨੀਲਾ ਤੇ ਜਸਪਾਲ ਸਿੰਘ ਗਰੇਵਾਲ ਮਨੀਲਾ  ਵੱਲੋਂ ਦਿੱਤੀ ਜਾਵੇਗੀ ਜਦਕਿ ਉਪਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਕੁਲਜੀਤ ਸਿੰਘ ਬਾਠ ਮਨੀਲਾ ਵੱਲੋਂ ਦਿੱਤੀ ਜਾਵੇਗੀ।ਕਬੱਡੀ ਨਿਰੋਲ ਇੱਕ ਪਿੰਡ ਓਪਨ ਦੀ ਜੇਤੂ ਟੀਮ ਨੂੰ 31 ਹਜਾਰ ਅਤੇ ਉੱਪ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਦੀ ਇਨਾਮੀ ਨਾਲ ਸਨਮਾਨਿਆ ਜਾਵੇਗਾ ਜਦਕਿ ਮੋਹਿੰਦਰਪ੍ਰਤਾਪ ਗਰੇਵਾਲ ਚੈਰੀਟੇਬਲ ਟਰੱਸਟ ਵੱਲੋਂ ਹਾਕੀ ਮੁਕਾਬਲਿਆਂ ਲਈ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਏਗੀ। ਇਸ ਤੋਂ ਇਲਾਵਾ ਏਵਨ ਸਾਈਕਲ ਕੰਪਨੀ ਵੱਲੋਂ ਜੇਤੂ ਖਿਡਾਰੀਆਂ ਨੂੰ 100 ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਜਦਕਿ ਹਾਕੀ ਲੜਕੀਆਂ ਦੀ ਜੇਤੂ ਟੀਮ ਨੂੰ ਟਾਟਾ ਸਟੀਲ ਲਿਮ. ਵੱਲੋਂ ਆਧੁਨਿਕ ਬਾਈਸਾਈਕਲ ਅਤੇ ਉਪਜੇਤੂ ਟੀਮ ਨੂੰ ਐਸ.ਪੀ.ਐਸ ਅਪੋਲੋ ਹਸਪਤਾਲ ਵੱਲੋਂ 25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

 ਖੇਡਾਂ ਦਾ ਉਦਘਾਟਨ ਸ੍ਰੀ ਭਰਤ ਭੂਸ਼ਣ ਆਸ਼ੂ, ਕੈਬਿਨੇਟ ਮੰਤਰੀ ਪੰਜਾਬ ਕਰਨਗੇ ਜਦਕਿ ਉਦਘਾਟਨੀ ਅਤੇ ਫਾਈਨਲ ਸਮਾਰੋਹ ਦੀ ਪ੍ਰਧਾਨਗੀ ਕੈਪਟਨ ਸੰਦੀਪ ਸਿੰਘ ਸੰਧੂ, ਰਾਜਸੀ ਸਕੱਤਰ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਕਰਨਗੇ।

ਖੇਡਾਂ ਦੇ ਫਾਈਨਲ ਸਮਾਰੋਹ ‘ਤੇ ਖੇਡਾਂ ਤੇ ਸਮਾਜਸੇਵੀ ਸ਼ਖਸੀਅਤਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਹੋਵੇਗਾ ਜਿੰਨ੍ਹਾਂ ‘ਚ ਖੇਡ ਪ੍ਰਮੋਟਰ ਸੁਰਜਨ ਚੱਠਾ ਨੂੰ ਅਮਰਜੀਤ ਗਰੇਵਾਲ ਖੇਡ ਪ੍ਰਮੋਟਰ ਐਵਾਰਡ, ਤੈਰਾਕੀ ਦੀ ਖਿਡਾਰਨ ਅਰਸ਼ਦੀਪ ਕੌਰ ਗਰੇਵਾਲ ਇੰਸਪੈਕਟਰ ਪੰਜਾਬ ਪੁਲਿਸ  ਨੂੰ ਮੋਹਿੰਦਰਪ੍ਰਤਾਪ ਗਰੇਵਾਲ ਐਵਾਰਡ, ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੂੰ ਮਨੁੱਖਤਾ ਦੀ ਸੇਵਾ ਬਦਲੇ ਭਗਤ ਪੂਰਨ ਸਿੰਘ ਐਵਾਰਡ, ਕਬੱਡੀ ਸਟਾਰ ਗੁਰਲਾਲ ਘਨੌਰ ਨੂੰ ਪੰਜਾਬ ਦਾ ਮਾਣ ਐਵਾਰਡ, ਭਾਰਤੀ ਟੀਮ ਦੇ ਮੁੱਕੇਬਾਜ਼ ਕੋਚ ਜੀ.ਐਸ ਸੰਧੂ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਦਾ ਐਵਾਰਡ, ਚਰਚਿਤ ਗਾਇਕ ਕਰਨ ਔਜਲਾ ਨੂੰ ਜਗਦੇਵ ਸਿੰਘ ਜੱਸੋਵਾਲ ਸੱਭਿਆਚਾਰਕ ਐਵਾਰਡ  ਨਾਲ ਸਨਮਾਨਤ ਕੀਤਾ ਜਾਏਗਾ।  ਸਕੱਤਰ ਜਗਦੀਪ ਸਿੰਘ ਕਾਹਲੋਂ, ਤੇਜਿੰਦਰ ਸਿੰਘ ਜਰਖੜ ਨੇ ਦੱਸਿਆ ਕਿ  ਇਸ ਵਰ੍ਹੇ ਦੀਆਂ ਖੇਡਾਂ ਸਵਰਗੀ ਟਹਿਲ ਸਿੰਘ ਜਰਖੜ, ਹਾਕੀ ਕੋਚ ਸਵ. ਦਰਸ਼ਨ ਸਿੰਘ ਆਸੀ ਕਲਾਂ, ਜਰਖੜ ਹਾਕੀ ਅਕੈਡਮੀ ਦੇ ਖਿਡਾਰੀ ਸਵ ਸੁਖਵਿੰਦਰ ਸਿੰਘ ਸਰੀਂਹ ਨੂੰ ਸਮਰਪਿਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਕਬੱਡੀ ਦੇ ਸਰਵੋਤਮ ਜਾਫੀ ਅਤੇ ਰੇਡਰਾਂ ਤੋਂ ਇਲਾਵਾ ਖੇਡ ਪ੍ਰਮੋਟਰਾਂ ਨੂੰ 5 ਮੋਟਰਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਅੱਜ ਦੀ ਮੀਟਿੰਗ ਦੌਰਾਨ ਸ੍ਰੀ ਰਜਨੀਸ਼ ਕਪੂਰ ਵਾਈਸ ਪ੍ਰਧਾਨ ਕੋਕਾ ਕੋਲਾ, ਐਮ.ਪੀ ਸਿੰਘ, ਐਚ.ਆਰ ਓਵਰਸੀਜ਼ ਟਾਟਾ ਸਟੀਲ, ਅਲੋਕ ਮੁਖਰਜੀ ਮਾਰਕੀਟਿੰਗ ਮੈਨੇਜਰ ਦਲਜੀਤ ਸਿੰਘ ਭੱਟੀ ਮਾਰਕੀਟਿੰਗ ਮੈਨੇਜਰ ਕੋਕਾ ਕੋਲਾ,  ਸ੍ਰੀ ਹਰੀਸ਼ ਕੁਮਾਰ ਅਹੂਜਾ ਮਾਰਕੀਟ ਮੈਨੇਜਰ ਏਵਨ ਸਾਈਕਲ, ਯਾਦਵਿੰਦਰ ਸਿੰਘ ਤੂਰ, ਹਰਭਜਨ ਸਿੰਘ ਗਰੇਵਾਲ, ਰੌਬਿਨ ਸਿੱਧੂ, ਸਾਹਿਬਜੀਤ ਸਿੰਘ ਸਾਬ੍ਹੀ, ਬੀ.ਐਸ. ਬਰਾੜ, ਤੇਜਿੰਦਰ ਸਿੰਘ ਜਰਖੜ, ਐਡਵੋਕੇਟ ਇਸ਼ਮੀਤ ਸਿੰਘ ਆਦਿ ਹੋਰ ਹਾਜ਼ਰ ਸਨ। GM

 

 

Follow me on Twitter

Contact Us