Awaaz Qaum Di

‘ ਤੋਹਫਾ ‘

 ਕਾਫ਼ੀ ਦਿਨਾਂ ਤੋਂ ਸੂਰਜ ਦੇਵਤਾ ਦਿਖਾਈ ਨਹੀਂ ਦੇ ਰਿਹਾ ਸੀ, ਆਕਾਸ਼ ‘ਤੇ ਬੱਦਲ ਛਾਏ ਹੋਏ ਸਨ ਤੇ ਕਿਣ ਮਿਣ ਹੋ ਰਹੀ ਸੀ । ਘਰ ‘ਚ ਕੈਦ ਮਨ ਬੇਚੈਨ ਹੋ ਗਿਆ, ਬਾਜ਼ਾਰ ਜਾਣ ਲਈ । ਅੱਜ ਸੂਰਜ ਦੇਵਤੇ ਨੇ ਝਲਕ ਦਿਖਾਈ ਮਨ ਬਾਗੋ ਬਾਗ ਹੋ ਗਿਆ, ਗੱਡੀ ਕੱਢੀ ਸ਼ਹਿਰ ਦੀ ਰਿੰਗ ਰੋਡ  ( ਫ਼ਿਰਨੀ ) ‘ਤੇ ਘੁੰਮਣ ਲੱਗਾ ਕਿ, ਕੀ ਦੇਖਦਾਂ ਹਾਂ ਕਿ ਚਾਰੇ ਪਾਸੇ ਹੀ ਮੂੰਗਫਲੀ ਦੀਆਂ ਭੱਠੀਆਂ ਤਪ ਰਹੀਆਂ ਹਨ । ਜੀਅ ਗਰਮ ਗਰਮ ਚੱਬਣ ਨੂੰ ਕੀਤਾ । ਜਦ ਨੇੜੇ ਜਾ ਕੇ ਦੇਖਿਆ ਕਿ, ਅਡੋਲ ਬੈਠੇ ਮਾਲਕ  ( ਰਾਜਸਥਾਨੀ, ਜੋ ਪੰਜਾਬ ‘ਚ ਕਮਾਈ ਕਰਨ ਲਈ ਮਜਬੂਰ ਹਨ  ) ਦਾ ਦਸ ਨੌ ਸਾਲ ਦਾ ਮਾਸੂਮ ਲੜਕਾ ਭੱਠ ਤਪਾ ਰਿਹਾ ਸੀ, ਜਦੋਂ ਰਾਤੀਂ ਸੌਣ ਦੀ ਬਾਤ ਪਾਈ ਤਾਂ ਉਸਨੇ ਮੱਘਦੀ ਭੱਠੀ ਵੱਲ ਹੀ ਇਸ਼ਾਰਾ ਕਰ ਦਿੱਤਾ ।  
   ਦਿਮਾਗ਼ ਘੁੰਮ ਕੇ ਸੰਵਿਧਾਨ ਦੇ ਰਚਨਹਾਰੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਘਰ ਨੂੰ  ਚਲਾ ਗਿਆ ।    ਜੋ ਲਿਖ ਗਿਆ ਸੀ ਕਿ ਬਾਲ ਮਜ਼ਦੂਰੀ ਜ਼ੁਲਮ ਹੈ ।  
ਇਹ ਅਸਲੀ ਜਾਮਾ ਕਦ ਪਹਿਨਾਇਆ ਜਾਵੇਗਾ । ਕਿਉਂਕਿ 26 ਜਨਵਰੀ ਤੋਂ ਪਹਿਲਾਂ ਲੋਹੜੀ 13 ਜਨਵਰੀ ਨੂੰ ਆਉਂਦੀ ਹੈ ਜਿਸ ‘ਤੇ ਇਹਨਾਂ ਚੀਜ਼ਾਂ ਦੀ ਜ਼ਿਆਦਾ ਜਰੂਰਤ ਹੁੰਦੀ ਹੈ ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11ਸੱਜੇ ਡੋਗਰ ਫਰੀਦਕੋਟ  
814659389 GM
Q

 

 

Follow me on Twitter

Contact Us