Awaaz Qaum Di

ਬਾਦਲ ਪਰਿਵਾਰ ਸਿੱਖ ਕੌਮ ਲਈ ਸਭ ਤੋਂ ਵੱਡਾ ਖ਼ਤਰਾ ਹਨ: ਹਰਵਿੰਦਰ ਸਿੰਘ ਸਰਨਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): – ਦਿੱਲੀ ਵਿਧਾਨ ਸਭਾ ਚੋਣਾਂ ਵਿਚ, ਜਿਨ੍ਹਾਂ ਬਾਦਲਾਂ ਨੇ ਭਾਜਪਾ ਨਾਲ ਸੀਟ-ਵੰਡ ਦੀ ਉਮੀਦ ਕੀਤੀ ਸੀ, ਉਹ ਪੂਰੇ ਨਹੀਂ ਹੋਣ ਕਰਕੇ, ਉਹ ਬਲੈਕਮੇਲਿੰਗ ਦੀਆਂ ਪੁਰਾਣੀਆਂ ਚਾਲਾਂ ਵੱਲ ਉਤਰ ਆਏ ਹਨ। ਅਤੇ ਇਹ ਜੁਗਲ ‘ਪੰਥ ਖਤਰੇ ਵਿਚ’ ਦੱਸ ਰਿਹਾ ਹੈ ਇਸ ਗਲ ਦਾ ਪ੍ਰਗਟਾਵਾ ਅਜ  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸੱਕਤਰ ਹਰਵਿੰਦਰ ਸਿੰਘ ਸਰਨਾ ਵਲੋਂ ਮੀਡੀਆ ਨੂੰ ਜ਼ਾਰੀ ਕੀਤੇ ਗਏ ਬਿਆਨ ਵਿਚ ਕੀਤਾ ਗਿਆ ਹੈ ।ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਅਨੁਸਾਰ, ਬਾਦਲ ਆਪਣੇ ਫਾਇਦੇ ਲਈ ਆਪਣੇ ਭਾਈਵਾਲ ਨੂੰ ਬਲੈਕਮੇਲ ਕਰਨ ਤੋਂ ਵੀ ਬਾਜ਼ ਨਹੀ ਅਾ ਰਹੇ ਹਨ । ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਬਾਦਲ ਦੇ ਵਫ਼ਾਦਾਰ ਅਵਤਾਰ ਸਿੰਘ ਹਿੱਤ ਨੂੰ ਆਪਣੇ ਉਸ ਬਿਆਨ ਨੂੰ ਵਿਸਥਾਰ ਨਾਲ ਸਪੱਸ਼ਟ ਕਰਨ ਲਈ ਕਿਹਾ ਹੈ ਜਿਸ ਵਿਚ ਸ. ਹਿੱਤ ਨੇ ਕਿਹਾ ਸੀ ਕਿ “ਸਿੱਖ ਭਾਰਤ ਵਿਚ ਸੁਰੱਖਿਅਤ ਨਹੀਂ ਹਨ”।ਸਰਦਾਰ ਸਰਨਾ ਨੇ ਸ. ਹਿੱਤ ਨੂੰ ਮੁਖਾਬਿਤ ਹੁੰਦੇ ਹੋਏ ਕਿਹਾ, “ਲੱਗਦਾ ਹੈ ਕਿ ਤੁਹਾਨੂੰ ਇਹ ਬ੍ਰਹਮ ਗਿਆਨ ਹਾਲ ਵਿਚ ਹੀ ਆਇਆ ਲਗਦਾ ਹੈ, ਜੇ ਨਹੀਂ, ਤਾਂ ਸਿੱਖ ਸੰਗਤ ਨੂੰ ਦੱਸਣਾ ਚਾਹੀਦਾ ਹੈ ਕਿ ਅਸੁਰੱਖਿਆ ਦਾ ਇਹ ਮੁੱਦਾ ਅਸਲ ਵਿਚ ਕਦੋਂ ਉਭਰਿਆ ਹੈ..?ਦਰਅਸਲ, ਆਮ ਵਿਸ਼ਵਾਸ ਇਹ ਹੈ ਕਿ ਤੁਹਾਡੇ ਸਲਾਹਕਾਰ  “ਬਾਦਲ ਪਰਿਵਾਰ” ਹੀ ਸਿੱਖਾਂ ਲਈ ਸਭ ਤੋਂ ਵੱਡਾ ਖ਼ਤਰਾ ਹਨ, ਵਿਚਾਰਧਾਰਾ ਦੇ ਨਾਲ ਨਾਲ ਸਰੀਰਕ ਤੌਰ ‘ਤੇ ਵੀ ।ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸੱਕਤਰ ਨੇ ਸ. ਹਿੱਤ ਨੂੰ 2015 ਦੀ ਸ਼ਰਮਨਾਕ ਘਟਨਾ ਦੀ ਯਾਦ ਦਿਵਾਉਦਿਆਂ ਕਿਹਾ ਯਾਦ ਕਰੋ ਉਹ ਦਿਨ ਜਦੋਂ ਉਸ ਵੇਲੇ ਦੀ ਬਾਦਲ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ‘ਤੇ ਆਪਣਾ ਗੁੱਸਾ ਜ਼ਾਹਰ ਕਰਨ ਲਈ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਪੰਜਾਬ ਪੁਲਿਸ ਕੋਲੋ ਗੋਲੀਆਂ ਚਲਵਾ ਕੇ ਬੇਕਸੁਰ ਸਿੱਖਾਂ ਨੂੰ ਮੌਤ ਦੇ ਘਾਟ ਉਤਰਵਾਇਆ ਸੀ । ਜਦੋਂ ਕਿ ਇਸ ਬੇਅਦਬੀ ਕਾਂਡ ਦੀ ਸਾਜਿਸ਼ ਵੀ ਇਹਨਾਂ ਨੇ ਆਪਣੇ ਸਾਥੀ ਸੌਦਾ ਸਾਧ ਨਾਲ ਮਿਲ ਕੇ ਬਣਾਈ ਸੀ ।ਸਰਦਾਰ ਸਰਨਾ ਨੇ ਸ. ਹਿੱਤ ਨੂੰ ਮੁਖਾਬਿਤ ਹੁੰਦੇ ਕਿਹਾ, ਕਿ ਯਾਦ ਰੱਖੋ ਕਿ ਇਨ੍ਹਾਂ ਬਾਦਲਾਂ ਨੇ ਅਕਾਲ ਤਖ਼ਤ ਦੇ ਤੱਤਕਾਲੀ ਜੱਥੇਦਾਰ ਦੀ ਵਰਤੋਂ ਕਰਦਿਆਂ ਸੌਦਾ ਸਾਧ ਨੂੰ ਇਕਪਾਸੜ ਮੁਆਫੀ ਦੇਣ ਦੇ ਹੁਕਮ ਜਾਰੀ ਕਰਵਾਏ ਸਨ ਜਿਸਦਾ ਪੰਥ ਵਿਚ ਵੱਡੀ ਪਧਰ ਤੇ ਵਿਰੋਧ ਹੋੲਿਅਾ ਸੀ । ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ. ਹਿੱਤ ਨੂੰ ਸਲਾਹ ਦਿੱਤੀ ਕਿ ਉਹ ਅਪਣੀ ਪਾਰਟੀ ਦੇ ਭਾਈਵਾਲ ਮਨਜਿੰਦਰ ਸਿੰਘ ਸਿਰਸਾ ਦੁਆਰਾ ਜਾਰੀ ਕੀਤੇ ਜਾਦੇਂ ਟਵਿੱਟਰ ਦੀਆਂ ਪੋਸਟਾਂ ਨੂੰ ਵੇਖ ਲੈਣ ਜਿਸ ਨਾਲ ਹਰ ਕਿਸੇ ਨੂੰ ਵੀ ਟੀਮ ਬਾਦਲ ਦੀ ਗੁਰਮਤਿ ਵਿਰੋਧੀ ਅਤੇ ਪੰਥ ਵਿਰੋਧੀ ਮਾਨਸਿਕਤਾ ਦਾ ਸਪੱਸ਼ਟ ਵਿਚਾਰ ਮਿਲ ਜਾਂਦਾ ਹੈ । GM

 

 

Follow me on Twitter

Contact Us