Awaaz Qaum Di

ਸਬ-ਮਿਸ਼ਨ ਆਨ ਐਗਰੀਕਲਚਰਲ ਮੈਕੇਨਾਈਜੇਸ਼ਨ ਸਕੀਮ ਤਹਿਤ ਕਿਸਾਨਾਂ ਤੋਂ ਅਰਜੀਆਂ ਦੀ ਮੰਗ

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ ਲੁਧਿਆਣਾ

• 10 ਜਨਵਰੀ ਤੱਕ ਦੇ ਸਕਦੇ ਹਨ ਦਰਖਾਸਤਾਂ : ਡਿਪਟੀ ਕਮਿਸ਼ਨਰ ਲੁਧਿਆਣਾ
ਲੁਧਿਆਣਾ (Harminder makkar) – ਸਬ-ਮਿਸ਼ਨ ਆਨ ਐਗਰੀਕਲਚਰਲ ਮੈਕੇਨਾਈਜੇਸ਼ਨ ਸਕੀਮ ਤਹਿਤ ਪਰਾਲੀ ਦੇ ਪ੍ਰਬੰਧਨ ਲਈ ਅਤੇ ਹੋਰ ਵੱਖ-ਵੱਖ ਖੇਤੀ ਮਸ਼ੀਨਰੀ ਜਿਵੇਂ ਬੇਲਰ (ਰਾਊਂਡ ਅਤੇ ਸਕੂਏਅਰ), ਜਾਈਰੋ ਰੇਕ, ਪੈਡੀ ਟ੍ਰਾਂਸਪਲਾਂਟਰ (ਸੈਲਫ ਪ੍ਰੋਪੈਲਡ ਅਤੇ ਵਾਕ ਬਿਹਾਈਡ), ਨਰਸਰੀ ਸੀਡਰ, ਕਰਾਪ ਰੀਪਰ ਕਮ-ਬਾਂਈ.ਡਰ, ਰੇਜਡ ਬੈਡ ਇੰਨਕਲਾਈਂਡ ਪਲੇਟ ਪਲਾਂਟਰ, ਨਿਊਮੈਟਿਕ ਪਲਾਂਟਰ, ਪਟੈਟੋ ਪਲਾਂਟਰ/ਪਟੈਟੋ ਡਿੱਗਰ, ਡੀ.ਐਸ.ਆਰ. ਪਲਾਂਟਰ ਵਿਦ ਸਪਰੇ ਅਟੈਚਮੈਂਟ, ਨਿਊਮੈਟਿਕ ਵੈਜੀਟੇਬਲ ਸੀਡਰ, ਮੇਜ਼ ਸ਼ੈਲਰ/ਥਰੈਸ਼ਰ/ਡਰਾਇਰ, ਪਾਵਰ ਵੀਡਰ, ਪਾਵਰ ਹੈਰੋ, ਟ੍ਰੈਕਟਰ ਓਪਰੇਟਿਡ ਵੀਡਰ, ਇਲੈਕਟ੍ਰੋਸਟੈਟਿਕ ਸਪਰੇਅਰ, ਮਿਸਟ ਬਲੋਅਰ, ਟ੍ਰੈਕਟਰ ਓਪਰੇਟਿਡ ਹਾਈਡਰੌਲਿਕ ਸਪਰੇਅਰ ਸ਼ਾਮਿਲ ਹਨ, ‘ਤੇ ਸਬਸਿਡੀ ਲੈਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
 ਇਸ ਤੋਂ ਇਲਾਵਾ 10 ਲੱਖ, 25 ਲੱਖ, 40 ਲੱਖ ਰੁਪਏ ਦੀ ਲਾਗਤ ਵਾਲੇ ਫਾਰਮ ਮਸ਼ੀਨਰੀ ਬੈਂਕ ਫਾਰ ਕਸਟਮ ਹਾਈਰਿੰਗ ਵੀ ਸਥਾਪਿਤ ਕੀਤੇ ਜਾਣੇ ਹਨ, ਜਿਨ•ਾਂ ਵਿੱਚ ਉਪਰੋਕਤ ਮਸ਼ੀਨਾਂ ਦੇ ਨਾਲ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਅਤੇ ਲੇਜ਼ਰ ਲੈਵਲਰ ਵੀ ਸ਼ਾਮਲ ਹੈ। 100  ਲੱਖ ਰੁਪਏ ਦੀ ਲਾਗਤ ਵਾਲੇ ਹਾਈਟੈਕ ਕਸਟਮ ਹਾਇਰਿੰਗ ਸੈਂਟਰ ਵਾਰ ਸ਼ੂਗਰ ਕੇਨ ਹਾਰਵੈਸਟਰ ਸਥਾਪਤ ਕਰਨ ਲਈ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਦੱਸਿਆ ਗਿਆ ਕਿ ਇਨ•ਾਂ ਮਸ਼ੀਨਾਂ @ਤੇ ਆਮ ਕਿਸਾਨਾਂ ਨੂੰ 40 ਫੀਸਦੀ ਅਤੇ ਅਨੁਸੂਚਿਤ ਜਾਤੀ/ਛੋਟੇ/ਸੀਮਾਂਤ ਕਿਸਾਨ/ਕਿਸਾਨ ਬੀਬੀਆਂ ਨੂੰ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਕਸਟਮ ਹਾਇਰਿੰਗ ਸੈਂਟਰਾਂ ‘ਤੇ 35 ਫੀਸਦੀ ਰਾਸ਼ੀ ਪਰਾਲੀ ਪ੍ਰੰਬਧਨ ਵਾਲੀਆਂ ਮਸ਼ੀਨਾਂ ਲਈ ਰਾਖਵੀਂ ਹੋਵੇਗੀ।
ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਸ੍ਰ.ਬਲਦੇਵ ਸਿੰਘ ਨੇ ਦੱਸਿਆ ਕਿ ਚਾਹਵਾਨ ਕਿਸਾਨ ਆਪਣੀ ਦਰਖਾਸਤ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ 10 ਜਨਵਰੀ, 2020 ਤੱਕ ਜਮ•ਾਂ ਕਰਵਾ ਸਕਦੇ ਹਨ। ਕਿਸਾਨਾਂ ਨੂੰ ਦਰਖ਼ਾਸਤ ਦੇ ਨਾਲ ਭਾਰਤ ਸਰਕਾਰ ਦੇ ਡੀ.ਬੀ.ਟੀ. ਪੋਰਟਲ @ਤੇ ਵੀ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੋਵੇਗੀ।
ਹੋਰ ਜਾਣਕਾਰੀ ਲਈ ਅਤੇ ਪ੍ਰਵਾਨਿਤ ਫਰਮਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ www.agripb.gov.in @ਤੇ ਉਪਲੱਬਧ ਹੈ।ਵਧੇਰੇ ਜਾਣਕਾਰੀ ਲਈ ਬਲਾਕ ਖੇਤੀਬਾੜੀ ਅਫਸਰਾਂ/ਖੇਤੀਬਾੜੀ ਵਿਕਾਸ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।   GM

 

 

Follow me on Twitter

Contact Us