Awaaz Qaum Di

ਨਗਰ ਨਿਗਮ ਵੱਲੋਂ ਕੋਚਿੰਗ ਸੈਂਟਰਾਂ ਨੂੰ ਫਾਇਰ ਸੇਫਟੀ ਉਪਬੰਧਾਂ ਨੂੰ ਪੂਰਾ ਕਰਨ ਦੀਆਂ ਹਦਾਇਤਾਂ

ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ ਲੁਧਿਆਣਾ

ਲੁਧਿਆਣਾ (Harminder makkar)- ਪਿਛਲੇ ਦਿਨੀਂ ਕੋਚਿੰਗ ਸੈਂਟਰਾਂ ਵਿੱਚ ਅੱਗ ਨਾਲ ਵਾਪਰੀਆਂ ਘਟਨਾਵਾਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਦੇ ਮੱਦੇ ਨਜ਼ਰ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਚੱਲ ਰਹੇ ਆਈਲੈਟਸ, ਕੋਚਿੰਗ ਸੈਂਟਰ ਅਤੇ ਹੋਰ ਜਿੱਥੇ ਇੱਕ ਛੱਤ ਦੇ ਥੱਲੇ ਵੱਡੀ ਪੱਧਰ ‘ਤੇ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ ਆਦਿ ਦੇ ਪ੍ਰਬੰਧਕਾਂ/ਇਮਾਰਤ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨੈਸ਼ਨਲ ਬਿਲਡਿੰਗ ਕੋਡ 2016 (ਐਨ.ਬੀ.ਸੀ.) ਦੇ ਚੈਪਟਰ ਨੰਬਰ 4 ਦੀ ਪਾਲਣਾ ਕਰਦੇ ਹੋਏ ਫਾਇਰ ਸੇਫਟੀ ਸਬੰਧੀ ਸਾਰੇ ਉਪਕਰਨ (ਅਕਿਉਪਮੈਂਂਟਸ) ਪੂਰੇ ਕਰਨ ਅਤੇ ਉਪਕਰਨ (ਅਕਿਉਪਮੈਂਂਟਸ) ਦੇ ਲੱਗਣ ਤੋਂ ਬਾਅਦ ਲੁਧਿਆਣਾ ਫਾਇਰ ਅਫਸਰ ਪਾਸੋਂ ਲੋੜੀਂਦੀ ਚੈਕਿੰਗ ਉਪਰੰਤ ਨਾ-ਇਤਰਾਜ ਸਰਟੀਫਿਕੇਟ ਲੈਣਾ ਯਕੀਨੀ ਬਨਾਉਣ।
ਉਨ•ਾਂ ਕਿਹਾ ਕਿ ਜੇਕਰ ਕੋਈ ਵੀ ਆਈਲੈਟਸ, ਕੋਚਿੰਗ ਸੈਂਟਰ ਅਤੇ ਹੋਰ ਜਿੱਥੇ ਇੱਕ ਛੱਤ ਦੇ ਥੱਲੇ ਵੱਡੀ ਪੱਧਰ ‘ਤੇ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ ਆਦਿ ਫਾਇਰ ਸੇਫਟੀ ਦੇ ਉਪਬੰਧਾਂ ਨੂੰ ਪੂਰਾ ਨਹੀਂ ਕਰਦਾ ਅਤੇ ਨਾ-ਇਤਰਾਜ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਇਸ ਦੌਰਾਨ ਜੇਕਰ ਕੋਈ ਅਗਜਨੀ ਜਾਂ ਕੋਈ ਹੋਰ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਉਸ ਦੇ ਪੂਰਨ ਤੌਰ ‘ਤੇ ਜ਼ਿੰਮੇਵਾਰ ਉਸ ਇਮਾਰਤ ਦਾ ਮਾਲਕ, ਇੰਸਟੀਚਿਊਟ ਨੂੰ ਚਲਾਉਣ ਵਾਲਾ ਪ੍ਰਬੰਧਕ ਆਪ ਖੁਦ ਹੋਵੇਗਾ।   GM

 

 

Follow me on Twitter

Contact Us