Awaaz Qaum Di

ਮਸਾਲੇਦਾਰ,ਤੇਲਯੁਕਤ ਚੀਜਾਂ ਦੀ ਵਰਤੋਂ ਬਣ ਸਕਦੀ ਹੈ ਗੁਰਦੇ ਦੀ ਪੱਥਰੀ ਦਾ ਕਾਰਨ : ਡਾ. ਸੰਜੀਵ

ਲੁਧਿਆਣਾ (Harminder makkar) : ਆਮ ਤੌਰ ‘ਤੇ 40 ਸਾਲਾਂ ਤੋਂ ਬਾਅਦ, ਹਰੇਕ 100 ਲੋਕਾਂ ਵਿੱਚੋਂ 15 ਕਿਸੇ ਕਿਸਮ ਦੇ ਗੁਰਦੇ ਦੀ ਪੱਥਰੀ ਸ਼ਿਕਾਰ ਹੁੰਂਦੇ  ਹਨ ਕਿਉਂਕਿ ਮਸਾਲੇਦਾਰ ਅਤੇ ਤੇਲਯੁਕਤ ਖਾਣੇ ਉੱਤਰੀ ਭਾਰਤ ਤੇ ਪੰਜਾਬ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹਨ। ਇਹਨਾਂ ਵਿਚੋਂ, ਲਗਭਗ 50% ਨੂੰ ਸਰਜਰੀ ਦੀ ਜ਼ਰੂਰਤ ਹੁੰਦੀ ਹੈ ।
ਵੀਰਵਾਰ ਨੂੰ ਆਸਥਾ  ਹਸਪਤਾਲ, ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਸੰਜੀਵ ਕੇ ਗੁਪਤਾ, ਮੁੱਖ ਯੂਰੋਲੋਜਿਸਟ ਅਤੇ ਕਿਡਨੀ ਟ੍ਰਾਂਸਪਲਾਂਟ ਸਰਜਨ ਨੇ ਕਿਹਾ ਕਿ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇੱਕ ਵਾਰ ਜਦੋਂ ਗੁਰਦੇ ਦੀ ਪੱਥਰੀ ਦਾ ਪਤਾ ਲੱਗ ਜਾਂਦਾ ਹੈ, ਤਾਂ ਲੋਕ ਹਰ ਤਰਾਂ ਦੇ ਗ਼ੈਰ-ਵਿਗਿਆਨਕ ਤਰੀਕੇ ਦਾ ਇਸਤੇਮਾਲ ਕਰਦੇ ਹਨ ਜਿਸ ਨਾਲ ਅਕਸਰ ਗੁਰਦਿਆਂ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਦਾ ਹੈ ।
ਵਿਗਿਆਨ ਵਿਕਸਿਤ ਹੋਣ ਨਾਲ, ਗੁਰਦੇ ਦੀ ਪੱਥਰੀ ਨੂੰ ਹਟਾਉਣ ਦੀ ਸਰਜਰੀ ਹੁਣ ਬਹੁਤ ਅਸਾਨ, ਘੱਟ ਸਮਾਂ ਵਾਲੀ ਅਤੇ ਸੁਰੱਖਿਅਤ ਹੈ । ਅਸੀਂ 90% ਸਰਜਰੀਆਂ ਹੁਣ ਨਵੀਂ ਤਕਨੀਕ ਰੀਟਰੋਗ੍ਰਾਡ ਇਨਟਰਨਰੇਨਲ ਸਰਜਰੀ (ਆਰਆਈਆਰਐਸ) ਦੁਆਰਾ ਕਰਦੇ ਹਾਂ ।
ਆਰਆਈਆਰਐਸ ਬਾਰੇ ਗੱਲ ਕਰਦਿਆਂ ਡਾ: ਸੰਜੀਵ ਨੇ ਕਿਹਾ ਕਿ ਦੇਖਣ ਵਾਲੀ ਟਿਊਬ ਦੀ ਵਰਤੋਂ ਕਰਕੇ ਕਿਡਨੀ ਦੇ ਅੰਦਰ ਸਰਜਰੀ ਕਰਨ ਦੀ ਇੱਕ ਵਿਧੀ ਹੈ ਜਿਸ ਨੂੰ ਫਾਈਬਰ-ਆਪਟਿਕ ਐਂਡੋਸਕੋਪ ਕਹਿੰਦੇ ਹਨ । ਆਰਆਈਆਰਐਸ ਨਵੀ ਤਕਨੀਕ ਹੈ । ਇਹ ਨਾ ਕੇਵਲ ਸਸਤੀ ਹੈ ਬਲਕਿ ਸਮਾਂ ਬਚਾਉ ਵੀ ਹੈ । ਆਰਆਈਆਰਐਸ ਇੱਕ ਮਾਹਰ ਯੂਰੋਲੋਜਿਸਟ (ਐਂਡਰੀਓਲੋਜਿਸਟ) ਦੁਆਰਾ ਕੀਤਾ ਜਾਂਦਾ ਹੈ ।
ਡਾ ਸੰਜੀਵ ਨੇ ਆਰਆਈਆਰਐਸ ਦੇ ਫਾਇਦਿਆਂ ਬਾਰੇ ਦੱਸਿਆ, ਵਿਚ ਸਮੱਸਿਆ ਦਾ ਤੇਜ਼ ਹੱਲ, ਸਰਜਰੀ ਤੋਂ ਬਾਅਦ ਲੰਬੇ ਸਮੇਂ ਤਕ ਦਰਦ ਨੂੰ ਖਤਮ ਕਰਨਾ ਅਤੇ ਇਸ ਵਿਚ ਮਰੀਜ਼ ਨੂੰ ਇਕ ਦਿਨ ਦੇ ਬਾਅਦ ਛੁੱਟੀ ਦੇ ਦਿੱਤੀ ਜਾਂਦੀ ਹੈ ।
ਇਸ ਤੋਂ ਇਲਾਵਾ, ਆਰਆਈਆਰਐਸ ਕੋਈ ਜ਼ਖ਼ਮ ਨਹੀਂ ਹੁੰਦਾ ਜਿਸ ਨੂੰ ਨਿਰੰਤਰ ਦੇਖਭਾਲ ਦੀ ਲੋੜ ਹੋਵੇ ਅਤੇ ਲਾਗ ਦੀ ਸੰਭਾਵਨਾ ਲਗਭਗ ਜ਼ੀਰੋ ਹੈ ।
ਡਾ ਨੀਨਾ ਗੁਪਤਾ ਸੀਨੀਅਰ ਨੇਫਰੋਲੋਜਿਸਟ, ਆਸਥਾ ਹਸਪਤਾਲ ਨੇ ਦੱਸਿਆ ਨੇ ਦੱਸਿਆ ਕਿ ਆਰਆਈਆਰਐਸ ਕਰਨ ਲਈ ਸਾਡੇ ਕੋਲ ਅਤਿ ਆਧੁਨਿਕ ਤਕਨਾਲੋਜੀ ਅਤੇ ਉਪਕਰਣ, ‘ਚਿਪ ਆਨ ਟਿਪ’ ਲਚਕਦਾਰ ਵੀਡੀਓ ਯੂਰੀਟਰੋਸਕੋਪ ਅਤੇ 100 ਵਾਟਸ ਲੇਜ਼ਰ ਤਕਨਾਲੋਜੀ ਉਪਲਬਧ ਹੈ ਜੋ ਵਧੀਆ ਨਤੀਜੇ ਦਿੰਦੀ ਹੈ ।   GM

 

 

Follow me on Twitter

Contact Us