Awaaz Qaum Di

ਲੋਹੜੀ ਤੇ ਵਿਸ਼ੇਸ ਲੋਹੜੀ ਧੀਆਂ ਦੀ

ਲੋਹੜੀ (ਆਉ ਰਲਮਿਲ ਸਭ ਮਨਾਈਏ ਲੋਹੜੀ ਧੀਆਂ ਦੀ)

ਲੋਹੜੀ ਪੋਹ ਮਹੀਨੇ ਦੀ ਆਖਰੀ ਰਾਤ ਵਾਲੇ ਦਿਨ ਮਨਾਈ ਜਾਦੀ ਹੈ।ਇਹ ਆਪਸੀ ਭਾਈਚਾਰੇ ਦੇ ਮੇਲਜੋਲ ਅਤੇ ਆਢ,ਗੁਆਢ ਰਲ ਮਿਲਕੇ ਇੱਕ ਦੂਜੇ ਦੀ ਇੱਕਠੇ ਹੋ ਕੇ ਖੁਸ਼ੀ ਮਨਾਉਣ ਦਾ ਪ੍ਰਤੀਕ ਹੈ।ਤੇ ਅਗਲਾ ਦਿਨ ਜਾਣੀ ੧ ਮਾਘ ਮਾਘੀ ਦਾ ਤਿਉਹਾਰ ਮਨਾਇਆ ਜਾਦਾ ਹੈ। ਇਹ ਸਰਦ ਰੁੱਤ ਦਾ ਤਿਉਹਾਰ ਹੈ। ਲੋਹੜੀ ਜਿਆਦਾਤਰ ਲੋਕ ਪੁੱਤਰ ਦੇ ਜੰਮਣ ਅਤੇ ਵਿਆਹ ਦੀ ਖੁਸ਼ੀ ਹੋਣ ਤੇ ਮਨਾਉਦੇ ਹਨ। ਅਤੇ ਘਰ ਘਰ ਜਾ ਕੇ ਗੁੜ,ਮੂੰਗਫਲੀ,ਰਿਉੜੀਆ ਵੰਡਦੇ ਹਨ।ਕੁੜੀਆਂ ਵੀ ਘਰੋ ਘਰੀ ਜਾ ਕੇ ਲੋਹੜੀ ਮੰਗਦੀਆ ਹਨ। ਅਤੇ ਕਹਿੰਦੀਆ ਹਨ

ਦੇ ਨੀ ਮਾਏ ਲੋਹੜੀ ਤੇਰਾ ਪੁੱਤ ਚੜੇਗਾ ਘੋੜੀ।

ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ।

ਫਿਰ ਰਾਤ ਨੂੰ ਲੋਹੜੀ ਬਾਲ ਕੇ ਤਿਲ ਸੁੱਟਦੇ ਹਨ ਤੇ ਅਕਸਰ ਹੀ ਇਹ ਕਿਹਾ ਜਾਦਾ ਹੈ ਈਸਰ ਆ,ਦਲਿਦਰ ਜਾਅ।ਦੱਲਿਦਰ ਦੀ ਜੜ ਚੁੱਲੇ ਪਾ।ਪਰ ਅੱਜ ਅਸੀ ਵਿਸ਼ੇਸ ਤੌਰ ਤੇ ਧੀਆਂ ਦੀ ਲੋਹੜੀ ਮਨਾਉਣ ਜਾ ਰਹੇ ਹਾਂ।ਕਿਉਕਿ ਪੁੱਤਰ ਤਾਂ ਵਾਰਿਸ ਹੁੰਦਾ ਹੈ ਇੱਕ ਘਰ ਦਾ ਅਤੇ ਧੀ ਵਾਰਿਸ ਹੁੰਦੀ ਹੈ ਦੋ.ਦੋ ਘਰਾ ਦੀ ਜਿਵੇ ਕਹਾਵਤ ਵਿੱਚ ਸੁਣਦੇ ਹਾਂ(ਪੁੱਤਰ ਹੁੰਦਾ ਦੀਵਾ ਘਰਦਾ ਬੱਤੀ ਹੁੰਦੀ ਧੀ,ਦੀਵਾ ਦੂਰ ਹਨੇਰਾ ਕਰਦਾ ਪਰ ਬਿਨ ਬੱਤੀ ਤੋ ਕੀ)ਇਸ ਲਈ ਧੀਆਂ ਨੂੰ ਵੀ ਉਨੰਾ ਹੀ ਪਿਆਰ,ਮਾਣ ਅਤੇ ਸਤਿਕਾਰ ਦਿਉ ਜੀ।ਅੱਜ ਧੀਆਂ ਹਰ ਪੱਖੋ ਪੁੱਤਰਾ ਨਾਲੋ ਅੱਗੇ ਹਨ ਅਤੇ ਹਰ ਖੇਤਰ ਵਿੱਚ ਆਪਣੀ ਤਰੱਕੀ ਦੇ ਝੰਡੇ ਗੱਡ ਰਹੀਆਂ ਹਨ ਜਿਵੇ ਡਾਕਟਰ,ਵਕੀਲ,ਪੁਲਿਸ ਅਫਸਰ,ਆਰਮੀ ਵਿੱਚ,ਥੇਈਟਰ ਜੱਜ ਅਤੇ ਡਰਾਈਵਿੰਗ ਆਦਿ ਕਰਕੇ ਵੀ ਧੀਆਂ ਕਮਾਈ ਕਰ ਰਹੀਆ ਹਨ।ਇਸ ਲਈ ਸਾਨੂੰ ਆਪਣੀਆ ਧੀਆਂ ਤੇ ਫਖਰ ਹੋਣਾ ਚਾਹੀਦਾ ਹੈ ਅਤੇ ਇੰਨਾ ਲਈ ਵੀ ਵਿਸ਼ੇਸ ਤੌਰ ਤੇ ਲੋਹੜੀ,ਦੀਵਾਲੀ,ਨਵਾਂ ਸਾਲ ਵਰਗੇ ਤਿਉਹਾਰ ਮਨਾ ਕੇ ਹੌਸਲਾ ਅਪਜਾਈ ਕਰਨੀ ਚਾਹੀਦੀ ਹੈ।ਸੋ ਆa ਧੀਆਂ ਦੀ ਲੋਹੜੀ ਮਨਾਈਏ ਤੇ ਖੁਸ਼ੀਆਂ ਪਾਈਏ।ਅਗਲੀ ਸਵੇਰ ਮਾਘੀ ਦਾ ਤਿਉਹਾਰ ਲੋਕ ਸਵੇਰੇ ਜਲਦੀ ਉੱਠ ਇਸ਼ਨਾਨ ਕਰਕੇ ਗੁਰੂ ਘਰ ਜਾ ਕੇ ਮਨਾਉਦੇ ਹਨ।ਥਾਂ,ਥਾਂ ਮਾਘੀ ਮੇਲੇ ਲੱਗਦੇ ਹਨ।ਪਰ ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਬਹੁਤ ਭਾਰੀ ਇੱਕਠ ਵਾਲਾ ਹੁੰਦਾ ਹੈ।ਅਖੀਰ ਵਿੱਚ ਦੋਸਤੋ ਮੈ ਇਹੀ ਕਹਾਗੀ ਕਿ ਧੀਆਂ,ਪੁੱਤਰਾ ਨੂੰ ਇੱਕ ਸਮਾਨ ਹੀ ਸਮਝੋ।ਮਾਘੀ ਮੌਕੇ ਦਿੱਤਾ ਦਾਨ ਬੜਾ ਚੰਗਾ ਹੁੰਦਾ ਹੈ ਇਸ ਲਈ ਕਿਸੇ ਲੋੜਵੰਦ ਦੀ ਮੱਦਦ ਕਰੋ,ਵਿੱਤ ਮੁਤਾਬਿਕ ਦਾਨ ਕਰੋ,ਜਿਵੇ ਗਰਮ ਕੰਬਲ,ਸ਼ਾਲ,ਕੋਟੀ,ਬੂਟ ਆਦਿ ਲੋੜਵੰਦਾ ਨੂੰ ਜਰੂਰ ਦਿa,ਮਾੜੇ ਕੰਮਾ ਨੂੰ ਤਿਆਗੋ,ਧੀਆ ਨਾਲ ਪਿਆਰ ਕਰੋ ਅੱਜ ਤੋ ਪ੍ਰਣ ਕਰੋ ਚੰਗੀ ਵਿਚਾਰਧਾਰਾ ਦੇ ਮਾਲਕ ਬਣ ਲੋਹੜੀ ਮਨਾa ਤੇ ਸਾਰੇ ਘਰਾਂ ਵਿੱਚ ਖੁਸ਼ੀਆਂ ਲਿਆa।ਮੇਰੇ ਵੱਲੋ ਸਾਰਿਆ ਨੂੰ ਲੋਹੜੀ ,ਮਾਘੀ ਦੀਆ ਮੁਬਾਰਕਾ ਜੀ।

ਪਰਮਜੀਤ ਕੌਰ ਸੋਢੀ
94786,58384   GM

 

 

Follow me on Twitter

Contact Us