Awaaz Qaum Di

ਬਹੁਤ ਵਧੀਆ ਇਨਸਾਨ

“ਪਿੰਡ ਲੰਡੇ (ਜ਼ਿਲ੍ਹਾ ਮੋਗਾ) ਦਾ ਮਾਣ ਵੈਟਰਨਰੀ ਅਫ਼ਸਰ ਡਾਕਟਰ ਅਮਨਦੀਪ ਸਿੰਘ ਬਰਾੜ “
ਵੈਟਰਨਰੀ ਅਫਸਰ ਅਮਨਦੀਪ ਸਿੰਘ ਬਰਾੜ ਦਾ ਜਨਮ 10ਅਕਤੂਬਰ1989ਨੂੰਪਿਤਾ ਸ: ਸੁਰਜੀਤ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਹਰਜਿੰਦਰ ਕੌਰ ਦੇ ਕੁੱਖੋਂ ਹੋਇਆ। ਅਮਨਦੀਪ ਸਿੰਘ ਨੇ ਮੁੱਢਲੀ ਸਿੱਖਿਆ ਪਹਿਲੀ ਤੋਂ ਦਸਵੀਂ ਤੱਕ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਤੋਂ ਪ੍ਰਾਪਤ ਕੀਤੀ।ਇਸ ਤੋਂ ਬਾਅਦ ਗਿਆਰਵੀਂ ਤੇ ਬਾਰਵੀਂ ਕਲਾਸ ਦੀ ਪੜ੍ਹਾਈ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਤੋਂ ਪ੍ਰਾਪਤ ਕੀਤੀ। ਅਮਨਦੀਪ ਸਿੰਘ ਦੇ ਦਾਦਾ ਸ:ਪਾਲ ਸਿੰਘ ਅਤੇ ਪਿਤਾ ਸ: ਸੁਰਜੀਤ ਸਿੰਘ ਉਸ ਨੂੰ ਇੱਕ ਡਾਕਟਰ ਬਣਾਉਣਾ ਚਾਹੁੰਦੇ ਸਨ। ਅਮਨਦੀਪ ਸਿੰਘ ਖੁਦ ਵੀ ਇੱਕ ਡਾਕਟਰ ਬਣਨਾ ਚਾਹੁੰਦੇ ਸਨ।ਇਸ ਕਰਕੇ ਅਮਨਦੀਪ ਸਿੰਘ ਨੇ ਵੈਟਰਨਰੀ ਅਫ਼ਸਰ ਬਣਨ ਵਾਸਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਦਾਖ਼ਲਾ ਲਿਆ।ਸੰਨ 2015ਵਿੱਚ ਅਮਨਦੀਪ ਸਿੰਘ ਨੇ ਪੜ੍ਹਾਈ ਪੂਰੀ ਕਰ ਲਈ।ਇਸ ਤੋਂ ਬਾਅਦ ਸੰਨ 2016ਤੋਂ ਸੰਨ 2018ਤੱਕ ਅਮਨਦੀਪ ਸਿੰਘ ਨੇ ਵੇਰਕਾ ਪਲਾਂਟ ਬਠਿੰਡਾ ਵਿੱਚ ਡਿਪਟੀ ਮੈਨੇਜਰ ਦੇ ਅਹੁਦੇ ਤੇ ਕੰਮ ਕੀਤਾ।ਇਸ ਤੋਂ ਬਾਅਦ ਅਮਨਦੀਪ ਸਿੰਘ ਦੀਆਂ ਆਸਾਂ ਨੂੰ ਬੂਰ ਪਿਆ ਤੇ ਉਹ ਜੁਲਾਈ 2018ਤੋਂ ਪਸ਼ੂ ਪਾਲਣ ਵਿਭਾਗ ਵਿੱਚ ਬਾਘਾਪੁਰਾਣਾ ਵਿਖੇ ਬਤੌਰ ਵੈਟਰਨਰੀ ਅਫ਼ਸਰ ਤਾਇਨਾਤ ਹੋਏ ਜਿੱਥੇ ਕਿ ਉਹ ਅੱਜ ਤੱਕ ਆਪਣੀਆਂ ਵਧੀਆ ਸੇਵਾਵਾਂ ਦੇ ਰਹੇ ਹਨ। ਪਿੰਡ ਦੇ ਉਹ ਇਕਲੌਤੇ ਹੋਣਹਾਰ ਵਿਅਕਤੀ ਹਨ ਜੋ ਕਿ ਵੈਟਰਨਰੀ ਅਫ਼ਸਰ ਦੇ ਅਹੁਦੇ ਤੇ ਤਾਇਨਾਤ ਹਨ। ਮੈਂ ਇੱਕ ਲੇਖਕ ਹੋਣ ਦੇ ਨਾਤੇ ਅਮਨਦੀਪ ਸਿੰਘ ਦੇ ਬਾਰੇ ਲਿਖਣੋ ਨਹੀਂ ਰਹਿ ਸਕਿਆ। ਇੱਕ ਵੈਟਰਨਰੀ ਅਫ਼ਸਰ ਹੋਣ ਦੇ ਨਾਲ-ਨਾਲ ਅਮਨਦੀਪ ਸਿੰਘ ਇੱਕ ਬਹੁਤ ਪ੍ਰਭਾਵਸ਼ਾਲੀ ਤੇ ਨੇਕ ਸੁਭਾਅ ਦੇ ਮਾਲਕ ਹਨ।ਉਹ ਹਰ ਇੱਕ ਵੱਡੇ ਛੋਟੇ ਤੇ ਅਮੀਰ ਗਰੀਬ ਸਭ ਨੂੰ ਸਿਰ ਨਿਵਾ ਕੇ ਸਤਿ ਸ੍ਰੀ ਆਕਾਲ ਪਹਿਲਾਂ ਆਪ ਬੁਲਾਉਂਦੇ ਹਨ।ਉਹ ਆਪਣੇ ਅਹੁਦੇ ਪ੍ਰਤੀ ਬਹੁਤ ਵਫ਼ਾਦਾਰ ਹਨ। ਰੱਬ ਕਰਕੇ ਉਹ ਆਪਣੇ ਅਹੁਦੇ ਅਤੇ ਹੁਨਰ ਦੀਆਂ ਸੇਵਾਵਾਂ ਬਾਖ਼ੂਬੀ ਨਿਭਾਉਂਦੇ ਰਹਿਣ ਸਿਹਤਯਾਬ ਜ਼ਿੰਦਗੀ ਬਤੀਤ ਕਰਨ ਤੇ ਪ੍ਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ। 
,,, ਤਰਸੇਮ ਖਾਨ ਅਸ਼ਰਫੀ “ਲੰਡੇ”(ਮੋਗਾ)

8872962513 GM

 

 

Follow me on Twitter

Contact Us