Awaaz Qaum Di

‘ਮੈਨੂੰ ਅਹਿਸਾਸ ਹੈ-2020’ ਦਾ ਫਲੈਕਸ ਰਿਲੀਜ਼, ਦਾਨੀ ਸੱਜਣਾ ਦਾ ਕੀਤਾ ਧੰਨਵਾਦ : ਜਗਮੋਹਨ ਸਿੰਘ

ਸਾਦਿਕ (ਰਘਬੀਰ ਪ੍ਰਜਾਪਤੀ ) :- ਹਰ ਉਮਰ ਦੇ ਬੱਚੇ, ਨੌਜਵਾਨ, ਵੀਰ, ਭੈਣ, ਮਰਦ, ਔਰਤ ਆਦਿ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵਲੋਂ ਕਰਵਾਏ ਜਾ ਰਹੇ ‘ਮੈਨੂੰ ਅਹਿਸਾਸ ਹੈ-2020’ ਲਈ ਕੋਟਕਪੂਰਾ, ਜੈਤੋ, ਬਰਗਾੜੀ ਅਤੇ ਨਾਲ ਲੱਗਦੇ ਪਿੰਡਾਂ ‘ਚ ਭੇਜਣ ਵਾਸਤੇ ਫਲੈਕਸਾਂ ਦੀ ਸੇਵਾ ਦੇਣ ਬਦਲੇ ਦਾ ਇੰਗਲਿਸ਼ ਵਰਲਡ ਸੰਸਥਾ ਦੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਡਾ ਅਵੀਨਿੰਦਰਪਾਲ ਸਿੰਘ, ਮਾ ਜਗਮੋਹਨ ਸਿੰਘ ਅਤੇ ਨਵਨੀਤ ਸਿੰਘ ਨੇ ਦੱਸਿਆ ਕਿ 23 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ ਗੁਰਮਤਿ ਅਨੁਸਾਰੀ ਸਚਿਆਰ ਜੀਵਨ ਜੁਗਤ ਨਾਲ ਸਾਂਝ ਪਾਉਣ ਲਈ ਕਰਵਾਈ ਜਾ ਰਹੀ ਪ੍ਰੀਖਿਆ ‘ਮੈਨੂੰ ਅਹਿਸਾਸ ਹੈ’ ਦਾ ਅਧਾਰ ਪੁਸਤਕ ਆਨੰਦਮਈ ਪਰਿਵਾਰਕ ਜੀਵਨ ਰੱਖਿਆ ਗਿਆ ਹੈ। ਉਨਾ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 31 ਜਨਵਰੀ ਤੱਕ ਹੈ ਅਤੇ ਪੁਸਤਕ ਸਮੇਤ ਦਾਖਲਾ ਫੀਸ ਦੇ 70 ਰੁਪਏ ਪੇਸ਼ਗੀ ਜਮਾ ਕਰਾਉਣੀ ਜਰੂਰੀ ਹਨ। ‘ਦਾ ਇੰਗਲਿਸ਼ ਵਰਲਡ’ ਸੰਸਥਾ ਦੇ ਪ੍ਰਬੰਧਕਾਂ ਵਿਵੇਕ ਕੁਮਾਰ ਅਤੇ ਡੇਵਿਡ ਅਰੋੜਾ ਨੇ ਦੱਸਿਆ ਕਿ ਪਹਿਲਾ, ਦੂਜਾ ਅਤੇ ਤੀਜਾ ਕ੍ਰਮਵਾਰ 2100, 1500, 1100 ਆਦਿਕ ਨਗਦ ਇਨਾਮ ਰੱਖਣੇ ਵੀ ਜਥੇਬੰਦੀ ਦਾ ਪ੍ਰਸੰਸਾਯੋਗ ਉਪਰਾਲਾ ਹੈ। ਉਨਾ ਦੱਸਿਆ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਪੜਾਈ ਕਰ ਰਹੇ ਵਿਦਿਆਰਥੀ/ਵਿਦਿਆਰਥਣਾ ਤੋਂ ਇਲਾਵਾ ਪੜਾਈ ਕਰ ਚੁੱਕੇ, ਪੜਾਈ ਤੋਂ ਵਾਂਝੇ ਰਹਿ ਗਏ ਜਾਂ ਵਡੇਰੀ ਉਮਰ ਦੇ ਬਜੁਰਗਾਂ ਨੂੰ ਵੀ ਅਜਿਹੇ ਮੌਕੇ ਦੇਣੇ ਸ਼ਲਾਘਾਯੋਗ ਕਾਰਜ ਹੈ। ਜਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਅਤੇ ਸਮਾਜਸੇਵਾ ਦੇ ਖੇਤਰ ‘ਚ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। GM

 

 

Follow me on Twitter

Contact Us