Awaaz Qaum Di

ਜਪ-ਜਾਪ ਟਰੱਸਟ ਵੱਲੋਂ ਰਾਸ਼ਟਰੀ ਸਿੱਖ ਖੇਡਾਂ ਦਾ ਸ਼ੁਭਾਰੰਭ; 7 ਤੋਂ 12 ਤੱਕ ਚਲਣਗੀਆਂ ਖੇਡਾਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ ਖੇਡਾਂ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):
 ਜਪ-ਜਾਪ ਸੇਵਾ ਟਰਸਟ ਵੱਲੋਂ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਦਿੱਲੀ ਵਿਖੇ ਰਾਸ਼ਟਰੀ ਸਿੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਦਾ ਅੱਜ ਸ਼ੁਭਾਰੰਭ ਹੋਇਆ। ਅੱਜ ਤੋਂ ਸ਼ੁਰੂ ਹੋ ਕੇ 12 ਜਨਵਰੀ ਤੱਕ ਚੱਲਣਗੀਆਂ ਖੇਡਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਮੁੱਖੀ ਜਤਿੰਦਰਪਾਲ ਸਿੰਘ ਗੋਲਡੀ ਅਤੇ ਜਪ ਜਾਪ ਸੇਵਾ ਟਰਸਟ ਦੇ ਅਹੁਦੇਦਾਰਾਂ ਵੱਲੋਂ ਉਦਘਾਟਨ ਕਰਨ ਮਗਰੋਂ ਖੇਡਾਂ ਕਰਵਾਈਆਂ ਜਾਣਗੀਆਂ।
ਟਰਸਟ ਦੇ ਮੁੱਖੀ ਹਰਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਿੱਖ ਬੱਚੇ ਬੱਚੀਆਂ ਨੂੰ ਹੱਲਾ ਸ਼ੇਰੀ ਦੇਣ ਲਈ ਇਨ੍ਹਾਂ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਦੇਸ਼ ਭਰ ਤੋਂ 700 ਦੇ ਕਰੀਬ ਬੱਚੇ ਪੂਜੇ ਹਨ। ਉਹਨਾਂ ਕਿਹਾ ਕਿ ਇਹ ਖੇਡਾਂ ਕਰਾਉਣ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦਾ ਵਿਸ਼ੇਸ਼ ਸਹਿਯੋਗ ਮਿਲਿਆ ਹੈ।
ਹਰਜੀਤ ਸਿੰਘ ਨੇ ਦੱਸਿਆ ਕਿ ਜਪ ਜਾਪ ਟਰਸਟ ਨਿਰੋਲ ਅਤੇ ਸੇਵਾ ਮੁੱਖ ਸੰਸਥਾ ਹੈ ਜੋ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਪਿਆਰ ਦੇ ਸਿਧਾਂਤਾਂ ਦੇ ਆਧਾਰ ‘ਤੇ ਕੰਮ ਕਰ ਰਿਹਾ ਹੈ। ਜਪ ਜਾਪ ਸੇਵਾ ਟਰੱਸਟ 10 ਸਾਲਾਂ ਤੋਂ ਲੰਗਰ ਦੀ ਸੇਵਾ, ਬੱਚਿਆਂ ਦੀ ਐਜੁਕੇਸ਼ਨ ਦੀ ਸੇਵਾ, ਦਸਤਾਰ ਬੰਦੀ ਦੀ ਸੇਵਾ, ਸਹਿਜ ਪਾਠਾਂ ਦੀ ਸੇਵਾ ਕਰਦਾ ਆ ਰਿਹਾ ਹੈ। ਨੌਜਵਾਨ ਬੱਚਿਆਂ ਨੂੰ ਮੋਬਾਈਲ ‘ਚ ਲੱਗੇ ਦੇਖਦੇ ਹੋਏ ਅਤੇ ਨਸ਼ਿਆਂ ਵਿਚ ਲੱਗਦੇ ਹੋਏ ਦੇਖ ਦੇ ਬੜਾ ਦੁੱਖ ਪ੍ਰਤੀਤ ਹੁੰਦਾ ਸੀ ਇਸ ਕਰਕੇ ਜਪ ਜਾਪ ਸੇਵਾ ਟਰੱਸਟ ਨੇ ਖੇਡਾਂ ਦਾ ਉਪਰਾਲਾ ਆਰੰਭ ਕੀਤਾ। ਪਿਛਲੇ ਸਾਲ ਤੋਂ ਦਿੱਲੀ ਸਿੱਖ ਗੇਮ ਤੋਂ ਖੇਡਾ ਦੀ ਸੇਵਾ ਆਰੰਭ ਕੀਤੀ ਗਈ। ਇਸ ਵਾਰ ਧੰਨ-ਧੰਨ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਹੋ ਕੇ ਰਾਸ਼ਟਰੀ ਸਿੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਵਿਚ ਅਥਲੈਟਿਕਸ, ਗਤਕਾ, ਆਰਮ ਰੈਸਲਿੰਗ, ਹਾਕੀ, ਟਗ ਆਫ਼ ਵਾਰ, ਪਾਵਰ ਲਿਫ਼ਟਿੰਗ ਬਾਲ, ਕਿੱਕ ਬੋਕਸਿੰਗ, ਬੈਡਮਿੰਟਨ, ਸੈਲਫ਼ ਡਿਫ਼ੈਂਸ, ਸ਼ੂਟਿੰਗ, ਟੇਬਲ ਟੈਨਿਸ, ਚੈੱਸ, ਸਾਈਕਲਿੰਗ, ਆਰਚਰੀ, ਦੌੜਾਂਦੀਆਂ ਗੇਮਾਂ ਸ਼ਾਮਲ ਕੀਤੀਆਂ ਗਈਆਂ ਹਨ।
ਸ. ਹਰਜੀਤ ਸਿੰਘ ਨੇ ਦੱਸਿਆ ਕਿ ਖੇਡਾਂ ਦਾ ਸਮਾਪਨ ਸਮਾਰੋਹ 12 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਪੀਤਮਪੁਰਾ ਵਿਖੇ ਕੀਤਾ ਜਾਵੇਗਾ। ਖੇਡਾਂ ਦੇ ਆਯੋਜਨ ਵਿਚ ਸ. ਹਰਜੀਤ ਸਿੰਘ, ਸ. ਸਤਿਨਾਮ ਸਿੰਘ, ਸ. ਪ੍ਰਿਤਪਾਲ ਸਿੰਘ, ਸ. ਜਗਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ।   GM

 

 

Follow me on Twitter

Contact Us