Awaaz Qaum Di

ਸੀ.ਏ.ਏ ਅਤੇ ਐਨਆਰਸੀ ਖਿਲਾਫ ਸ਼ਹਿਰ ਵਿੱਚ ਕੈਂਡਲ ਮਾਰਚ 9 ਜਨਵਰੀ ਨੂੰ


–  ਕੇਂਦਰ ਸਰਕਾਰ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ : ਸ਼ਾਹੀ ਇਮਾਮ
ਲੁਧਿਆਣਾ (Harminder makkar) ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਨਾਲ-ਨਾਲ ਪੰਜਾਬ ਵਿੱਚ ਵੀ ਲਗਾਤਾਰ ਨਾਗਰਿਕਤਾ ਸੋਧ ਕਾਨੂੰਨ ਵਿੱਚ ਕੀਤੇ ਗਏ ਬਦਲਾ ਅਤੇ ਐਨ.ਆਰ.ਸੀ. ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਇਸ ਨੂੰ ਲੈ ਕੇ ਅੱਜ ਇੱਥੇ ਇਤਿਹਾਸਿਕ ਜਾਮਾ ਮਸਜ਼ਿਦ ਵਿੱਚ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਦੀ ਪ੍ਰਧਾਨਗੀ ਹੇਠ ਸ਼ਹਿਰ ਭਰ ਦੀਆਂ ਮਸਜ਼ਿਦਾਂ ਦੇ ਇਮਾਮ ਸਾਹਿਬਾਨ ਅਤੇ ਮੁਸਲਿਮ ਪ੍ਰਤੀਨਿਧੀਆਂ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 9 ਜਨਵਰੀ ਨੂੰ ਫੀਲਡ ਗੰਜ ਚੌਂਕ ਸਥਿਤ ਜਾਮਾ ਮਸਜ਼ਿਦ ਤੋਂ ਲੈ ਕੇ ਜਗਰਾਉ ਪੁਲ ਤੱਕ ਸ਼ਾਂਤੀਪੂਰਵਕ ਕੈਂਡਲ ਮਾਰਚ ਕੱਢਿਆ ਜਾਵੇਗਾ।
ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਦੱਸਿਆ ਕਿ ਕੈਂਡਲ ਮਾਰਚ ਵਿੱਚ ਹਿੰਦੂ, ਸਿੱਖ, ਇਸਾਈ ਅਤੇ ਦਲਿਤ ਭਰਾ ਵੀ ਸ਼ਾਮਲ ਹੋਣਗੇ। ਸੰਬੋਧਨ ਕਰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਆਪਣੇ ਹੀ ਗ੍ਰਹਿ ਮੰਤਰੀ ਦੀਆਂ ਗੱਲਾਂ ਨੂੰ ਨਕਾਰ ਕੇ ਸੀ.ਏ.ਏ ਅਤੇ ਐਨ.ਆਰ.ਸੀ. ’ਤੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਸੰਸਦ ਵਿੱਚ ਸਰਕਾਰ ਨੇ ਦੋ ਟੂਕ ਕਿਹਾ ਕਿ ਐਨ.ਆਰ.ਸੀ. ਆ ਰਹੀ ਹੈ ਅਤੇ ਹੁਣ ਪ੍ਰਧਾਨ ਮੰਤਰੀ ਜੀ ਕਹਿੰਦੇ ਹਨ ਕਿ ਐਨ.ਆਰ.ਸੀ ਤੇ ਕਦੀ ਕੋਈ ਚਰਚਾ ਨਹੀਂ ਹੋਈ।
ਮੌਲਾਨਾ ਉਮਸਾਨ ਲੁਧਿਆਣਵੀ ਨੇ ਕਿਹਾ ਕਿ ਜੋ ਲੋਕ ਜਨਤਾ ਨੂੰ ਧਰਮ ਦੇ ਨਾਮ ਤੇ ਗੰੁਮਰਾਹ ਕਰਨਾ ਚਾਹੁੰਦੇ ਸੀ, ਕਿ ਐਨ.ਆਰ.ਸੀ. ਸਿਰਫ ਇੱਕ ਧਰਮ ਦੇ ਲੋਕਾਂ ਲਈ ਹੈ ਉਨਾਂ ਦਾ ਨਕਾਬ ਉਤਰ ਚੁਕਿਆ ਹੈ। ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਦੀਆਂ ਵੋਟਾਂ ਲੈ ਕੇ ਅੱਜ ਜਨਤਾ ਤੋਂ ਹੀ ਉਸ ਦੀ ਨਾਗਰਿਕਤਾ  ਮੰਗ ਰਹੀ ਹੈ। ਇਸ ਨਾਪਾਕ ਸਿਆਸੀ ਖੇਡ ਨੇ ਅਸਾਮ ਵਿੱਚ 13 ਲੱਖ ਦੇ ਕਰੀਬ ਗੈਰ ਮੁਸਲਿਮ ਪਰਿਵਾਰ ਐਨ.ਆਰ.ਸੀ. ਤੋਂ ਬਾਹਰ ਕੱਢ ਦਿੱਤੇ ਹਨ। ਉਸਮਾਨ ਨੇ ਕਿਹਾ ਕਿ ਸੀ.ਏ.ਏ. ਅਤੇ ਐਨ.ਆਰ.ਸੀ. ਦੇਸ਼ ਦੇ ਸੰਵਿਧਾਨ ਖਿਲਾਫ ਹੈ ਅਤੇ ਇਸ ਨੂੰ ਰੋਕਣਾ ਸਾਰੇ ਭਾਰਤੀਆਂ ਦਾ ਕੰਮ ਹੈ। ਉਨਾਂ ਕਿਹਾ ਕਿ ਸਰਕਾਰ ਹੁਣ ਅੰਗਰੇਜ਼ਾਂ  ਵਾਂਗ ਆਪਣੀ ਹੀ ਜਨਤਾ ਉੱਤੇ ਤਾਕਤ ਦਾ ਇਸਤੇਮਾਲ ਕਰ ਰਹੀ ਹੈ ਜੋ ਕਿ ਇਤਿਹਾਸ ’ਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਨਾਂ ਕਿਹਾ ਕਿ ਜੇ.ਐਨ.ਯੂ ਵਿੱਚ ਜੋ ਗੁੰਡਾਗਰਦੀ ਹੋਈ ਹੈ ਕਿਉ ਉਸ ਨੂੰ ਕਪੱੜਿਆ ਨਾਲ ਪਹਿਚਾਨਣ ਵਿੱਚ ਸਰਕਾਰ ਜੀ ਮੱਦਦ ਕਰੇਗੀ। ਸ਼ਰਮ ਦੀ ਗੱਲ ਹੈ ਕਿ ਦੇਸ਼ ਵਿੱਚ ਲੋਕਤੰਤਰ ਦਾ ਗਲਾ ਦਬਾਇਆ ਜਾ ਰਿਹਾ ਹੈ ਜੋ ਨਿੰਦਨਯੋਗ ਗੈ।  GM

 

 

Follow me on Twitter

Contact Us