Awaaz Qaum Di

ਕਮਜ਼ੋਰ ਵਰਗ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਸੁਰੂ ਕਰਨ ਲਈ ਦਿੱਤੀ ਜਾਵੇਗੀ ਮੁਫਤ ਡੇਅਰੀ ਸਿਖਲਾਈ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ

ਡੇਅਰੀ ਕਰਜੇ ‘ਤੇ 33.33 ਫੀਸਦੀ ਦਿੱਤੀ ਜਾਵੇਗੀ ਸਬਸਿਡੀ
ਅਨੁਸੂਚਿਤ ਵਰਗ ਦੇ ਨੌਜਵਾਨਾਂ ਡੇਅਰੀ ਸਿਖਲਾਈ ਲੈ ਕੇ ਆਪਣਾ ਰੋਜਗਾਰ ਸਥਾਪਤ ਕਰਨ – ਡਿਪਟੀ ਡਾਇਰੈਕਟਰ ਡੇਅਰੀ
13 ਜਨਵਰੀ ਨੂੰ ਕੀਤੀ ਜਾਵੇਗੀ ਯੋਗ ਉਮੀਦਵਾਰਾਂ ਦੀ ਚੋਣ

ਲੁਧਿਆਣਾ (Harminder makkar) – ਸ਼੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮਾਨਯੋਗ ਕੈਬਨਿਟ ਮੰਤਰੀ ਡੇਅਰੀ ਵਿਕਾਸ, ਪਸੂ ਪਾਲਣ, ਮੱਛੀ ਪਾਲਣ ਵਿਭਾਗ ਦੀ ਰਹਿਨੁਮਾਈ ਹੇਠ ਸ਼ ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਨਿਰਦੇਸਾਂ ਅਨੁਸਾਰ ਖੇਤੀ ਵਿਭਿੰਨਤਾ ਅਤੇ ਕਮਜੋਰ ਵਰਗ (ਅਨੁਸੂਚਿਤ ਜਾਤੀ) ਦੇ ਯੋਗ ਉਮੀਦਵਾਰਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ।
ਡੇਅਰੀ ਵਿਭਾਗ ਵਲੋਂ ਸਕੀਮ ਆਫ ਪਰਮੋਸਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ਼ਸੀ਼ ਬੈਨੀਫਿਸਰੀਜ ਫਾਰਮਿੰਗ ਤਹਿਤ ਮੁਫਤ ਡੇਅਰੀ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਦੌਰਾਨ ਡੇਅਰੀ ਫਾਰਮਿੰਗ ਸੂਰੁ ਕਰਨ ਤੋਂ ਪਹਿਲਾਂ ਧਿਆਨ ਯੋਗ ਗੱਲਾਂ, ਦੁਧਾਰੂ ਪਸੂਆਂ ਦੀਆ ਨਸਲਾਂ, ਨਸਲ ਸੁਧਾਰ ਲਈ ਨਸਲਕਸੀ, ਬਨਾਵਟੀ ਗਰਭਾਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸੂਆਂ ਦੀ ਆਮ ਬੀਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ਼.ਐਨ.ਐਫ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ ਸਿਖਲਾਈ ਦਿੱਤੀ ਗਈ ਅਤੇ ਗੰਢੋਇਆਂ ਦੀ ਖਾਦ ਤਿਆਰ ਕਰਨ ਬਾਰੇ, ਸੰਤੂਲਿਤ ਪਸੂ ਖੁਰਾਕ ਤਿਆਰ ਕਰਨ ਅਤੇ ਵਰਤੋਂ, ਸਾਫ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਸਿਖਲਾਈ ਵਿੱਚ ਸਿਖਿਆਰਥੀਆਂ ਨੂੰ ਦੁੱਧ ਤੋਂਂ ਦੁੱਧ ਪਦਾਰਥ ਤਿਆਰ ਕਰਨ ਬਾਰੇ ਪ੍ਰੈਕਟੀਕਲ ਵੀ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਡੇਅਰੀ ਕਿੱਤੇ ਨਾਲ ਸਬੰਧਤ ਫਿਲਮਾਂ ਵੀ ਦਿਖਾਈਆ ਜਾਣਗੀਆਂ। ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਤਾ ਨੂੰ ਵਜੀਫਾ ਅਤੇ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਜਿਸ ਤਹਿਤ ਡੇਅਰੀ ਧੰਦਾ ਸੁਰੂ ਕਰਨ ਲਈ ਬੈਂਕਾਂ ਤੋਂ ਆਸਾਨ ਕਿਸਤਾਂ ‘ਤੇ ਡੇਅਰੀ ਕਰਜਾ ਮੁਹੱਈਆ ਕਰਵਾਇਆ ਜਾਵੇਗਾ ਜਿਸ ‘ਤੇ ਨਬਾਰਡ ਦੀ ਡੇਅਰੀ ਉੱਦਮਤਾ ਵਿਕਾਸ ਤਹਿਤ ਡੇਅਰੀ ਫਾਰਮ ਸਥਾਪਤ ਕਰਨ ਲਈ 33.33 ਫੀਸਦੀ ਸਬਸਿਡੀ ਵੀ ਉਪਲਬੱਧ ਹੋਵੇਗੀ।
ਸ਼੍ਰ ਦਿਲਬਾਗ ਸਿੰਘ ਹਾਂਸ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਨੇ ਕਿਹਾ ਕਿ ਅਨੁਸੂਚਿਤ ਵਰਗ ਦੇ ਨੌਜਵਾਨਾਂ ਨੂੰ ਇਹ ਡੇਅਰੀ ਸਿਖਲਾਈ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈ ਕੇ ਡੇਅਰੀ ਧੰਦਾ ਸੁਰੂ ਕਰਕੇ ਆਪਣਾ ਰੋਜਗਾਰ ਸਥਾਪਤ ਕਰਨਾ ਚਾਹੀਦਾ ਹੈ। ਨੌਜਵਾਨ ਆਪਣੇ ਡੇਅਰੀ ਫਾਰਮ ਦੀ ਵਧੀਆ ਦੇਖਭਾਲ ਅਤੇ ਮਨਸੂਈ ਗਰਭਦਾਨ ਰਾਹੀਂ ਨਸਲ ਸੁਧਾਰ ਕਰਨ ਅਤੇ ਆਪਣੀ ਆਰਥਿਕਤਾ ਨੂੰ ਮਜਬੂਤ ਕਰਨ ਸਕਣਗੇ।
ਇਸ ਸਕੀਮ ਤਹਿਤ ਲਾਭ ਦੇਣ ਲਈ ਯੋਗ ਉਮੀਦਵਾਰਾਂ ਦੀ ਚੋਣ 13 ਜਨਵਰੀ, 2020 ਨੂੰ ਜ਼ਿਲ੍ਹਾ ਪੱਧਰ ਦਫਤਰਾਂ ਵਿਖੇ ਨਿਰਧਾਰਤ ਕਮੇਟੀ ਵਲੋਂ ਕੀਤੀ ਜਾਵੇਗੀ। ਜਿਲਾ ਲੁਧਿਆਣਾ ਨਾਲ ਸਬੰਧਤ ਉਮੀਦਵਾਰਾਂ ਦੀ ਚੋਣ ਦਫਤਰ ਡਿਪਟੀ ਡਾਇਰੈਕਟਰ ਡੇਅਰੀ, 598-ਐਲ, ਮਾਡਲ ਟਾਊਨ, ਲੁਧਿਆਣਾ ਵਿਖੇ ਕੀਤੀ ਜਾਵੇਗੀ। ਪੇਂਡੂ ਪਿਛੋਕੜ ਵਾਲੇ ਅਨੁਸੂਚਿਤ ਜਾਤੀ ਨਾਲ ਸਬੰਧਤ ਘੱਟੋ ਘੱਟ ਪੰਜਵੀ ਪਾਸ ਚਾਹਵਾਨ ਬਿਨੈਕਾਰ ਜਿਹਨਾਂ ਦੀ ਉਮਰ 18 ਤੋਂ 50 ਸਾਲ ਤੱਕ ਹੋਵੇ ਉਹ ਆਪਣਾ ਆਧਾਰ ਕਾਰਡ ਅਤੇ ਜਾਤੀ, ਯੋਗਤਾ ਤੇ ਉਮਰ ਸਬੰਧੀ ਅਸਲ ਦਸਤਾਵੇਜ ਸਮੇਤ ਫੋਟੋਕਾਪੀ ਅਤੇ 2 ਪਾਸਪੋਰਟ ਸਾਈਜ ਫੋਟੋਆਂ ਲੈਕੇ 10 ਜਨਵਰੀ 2020 ਨੂੰ ਸਾਮ 4:00 ਵਜੇ ਤੱਕ ਆਪਣਾ ਬਿਨੈ ਪੱਤਰ ਦੇ ਸਕਦੇ ਹਨ.
ਚੋਣ ਪ੍ਰਕਿਰਆ 13 ਜਨਵਰੀ ਨੂੰ ਨੂੰ ਸਵੇਰੇ 10:00 ਵਜੇ ਸੂਰੂ ਹੋ ਜਾਵੇਗੀ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰ: 0161-2400223 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। GM

 

 

Follow me on Twitter

Contact Us