Awaaz Qaum Di

ਬਸਪਾ 15 ਜਨਵਰੀ ਨੂੰ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਮਨਾਏਗੀ ਜਨ ਕਲਿਆਣ ਦਿਵਸ ਵਜੋਂ : ਬਿਲਗਾ, ਨੱਤ, ਜੀ ਕੇ

ਲੁਧਿਆਣਾ (Harminder makkar) ਬਹੁਜਨ ਸਮਾਜ ਪਾਰਟੀ ਦੀ ਇੱਕ ਜਿਲ੍ਹਾ ਪੱਧਰੀ ਮੀਟਿੰਗ ਸਥਾਨਕ ਸਰਕਟ ਹਾਊਸ ਵਿਖੇ ਜਿਲ੍ਹਾ ਪ੍ਰਧਾਨ ਪ੍ਰਗਣ ਬਿਲਗਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੂਬਾ ਸਕੱਤਰ ਗੁਰਮੇਲ ਸਿੰਘ ਜੀ ਕੇ, ਜੋਨ ਇੰਚਾਰਜ  ਬਿੱਕਰ ਸਿੰਘ ਨੱਤ, ਭੁਪਿੰਦਰ ਸਿੰਘ ਜੌੜਾ ਅਤੇ ਦੇਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆਂ ਪਹੁੰਚੇ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਪਰੋਕਤ ਆਗੂਆਂ ਨੇ ਦੱਸਿਆ ਕਿ 15 ਜਨਵਰੀ ਨੂੰ ਬਸਪਾ ਮੁੱਖੀ ਭੈਣ ਕੁਮਾਰੀ ਮਾਇਆਵਤੀ ਦਾ ਜਨਮ ਦਿਨ  ਆਰਥਿਕ ਸਹਿਜੋਗ ਵਜੋਂ ਜਿਲ੍ਹਾ ਪੱਧਰੀ ‘ਜਨਕਲਿਆਣਕਾਰੀ’ ਦਿਵਸ ਵਜੋਂ ਹਰ ਜਿਲ੍ਹੇ ਵਿੱਚ ਮਨਾਇਆ ਜਾਵੇਗਾ। ‘ਜਨਕਾਲਿਆਣਕਾਰੀ ਦਿਵਸ’ ਮੌਕੇ ਕੇਕ ਕੱਟਕੇ ਖੁਸ਼ੀਆ ਮਨਾਉਣਾ, ਗਰੀਬਾਂ ਤੇ ਲੋੜਵੰਦਾਂ ਨੂੰ ਕੰਬਲ, ਮਿਠਾਈਆਂ , ਦਵਾਈਆਂ ਵੰਡਣਾ ਅਤੇ ਆਰਥਿਕ ਸਹਿਯੋਗ ਦੇਣਾ ਹੈ। ਆਗੂਆਂ ਨੇ ਦੱਸਿਆ ਕਿ ਲੁਧਿਆਣਾ ਜਿਲੇ ਦਾ ਪ੍ਰੋਗਰਾਮ 15 ਜਨਵਰੀ ਨੂੰ 11 ਵਜੇ ਤੋਂ 1 ਵਜੇ ਤੱਕ ਡਾ ਅੰਬੇਡਕਰ ਚੌਂਕ ਜਲੰਧਰ ਬਾਈਪਾਸ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੇ ਬੁੱਤ ਕੋਲ ਰੱਖਿਆ ਗਿਆ ਅਤੇ ਸਾਰੇ ਵਰਕਰਾਂ ਨੂੰ ਪਹੁੰਚਣ ਦਾ ਬੇਨਤੀ ਕੀਤੀ ਗਈ ਹੈ। ਜਿਲ੍ਹੇ ਦੇ ਆਗੂ ਅਤੇ ਵਰਕਰ ਅਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਗਰੀਬ ਤੇ ਜਰੂਰਤਮੰਦ ਲੋਕਾਂ ਦੀ ਮੱਦਦ ਕਰਨਗੇ। ਉਨ੍ਹਾਂ 26 ਜਨਵਰੀ ਨੂੰ ਕੁਝ ਸਿੱਖ ਸੰਗਠਨਾਂ ਵੱਲੋਂ ਸੰਵਿਧਾਨ ਸਾੜਨ ਦੀਆਂ ਗੱਲਾਂ ਨੂੰ ਸਮਾਜ ਵਿੱਚ ਵੰਡ ਪਾਊ ਘਟੀਆ ਅਫਵਾਹਾਂ ਆਖ ਇਸਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਿੱਖ ਹੋ ਹੀ ਨਹੀਂ ਸਕਦੇ ਜੋ ਸੰਵਿਧਾਨ ਸਾੜਨ ਦੀਆਂ ਗੱਲਾਂ ਕਰਦੇ ਹਨ। ਸੰਵਿਧਾਨ ਸਿੱਖਾਂ ਸਮੇਤ ਹਰ ਭਾਰਤੀ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਜਿਸ ਸਦਕਾ ਭਾਰਤ ਵਿੱਚ ਰਹਿੰਦੇ ਕਿਸੇ ਵੀ ਵਿਅਕਤੀ ਨੂੰ ਸੰਵਿਧਾਨ ਤੋਂ ਕੋਈ ਗਿਲਾ ਨਹੀਂ ਹੈ। ਹਾਂ ਕੁਝ ਹਿੰਦੂਤਵੀ ਤਾਕਤਾਂ ਸੰਵਿਧਾਨ ਦੀ ਜਗ੍ਹਾ ਤੇ ਮਨੂੰ ਸਿਮਰਤੀ ਲਾਗੂ ਕਰਨ ਦੀ ਤਾਕ ਵਿੱਚ ਹਨ ਜਿਨ੍ਹਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਜਿਹੜਾ ਵੀ ਸਿੱਖ ਸੰਗਠਨ ਅਜਿਹੀ ਹੋਸ਼ੀ ਗੱਲ ਕਰਦਾ ਹੈ ਉਸ ਨੂੰ ਹਿੰਦੂਤਵੀ ਸੋਚ ਦੇ ਧਾਰਨੀ ਹੀ ਮੰਨਿਆ ਜਾ ਸਕਦਾ ਹੈ। ਬਸਪਾ ਸੰਵਿਧਾਨ ਦੇ ਸਨਮਾਨ ਵਿੱਚ ਪਹਿਲਾਂ ਵੀ ਖੜੀ ਸੀ ਅਤੇ ਅੱਜ ਵੀ ਖੜੀ ਹੈ। ਲੋੜ ਪੈਣ ਤੇ ਇਨ੍ਹਾਂ ਸੰਵਿਧਾਨ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਜਾਂ ਕਿਸੇ ਸੂਬੇ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਉਸਦੇ ਲਈ ਸਿੱਧੇ ਤੌਰ ਤੇ  ਕੇਂਦਰ ਅਤੇ ਸੂਬਾ ਸਰਕਾਰਾਂ ਜਿੰਮੇਵਾਰ ਹੋਣਗੀਆਂ। ਇਸ ਮੌਕੇ ਮਨਜੀਤ ਸਿੰਘ ਬਾੜੇਵਾਲ, ਗੁਰਦੀਪ ਸਿੰਘ ਚਮਿੰਡਾ, ਹਰਬੰਸ ਸਿੰਘ ਬਾੜੇਵਾਲ, ਜਸਵੀਰ ਸਿੰਘ ਪੌਲ, ਬਲਵਿੰਦਰ ਕੋਚ, ਚਰਨ ਸਿੰਘ ਲੁਹਾਰਾ, ਮਾਸਟਰ ਰਾਮਾਨੰਦ, ਬਲਵੀਰ ਸਿੰਘ ਰਾਜਗੜ੍ਹ, ਕੁਲਵਿੰਦਰ ਕੁਮਾਰ, ਕਰਮਪਾਲ ਮੋਰੀਆਂ, ਬੂਟਾ ਸਿੰਘ ਸੰਗੋਵਾਲ, ਜਗਮੋਹਣ ਸਿੰਘ, ਡਾ ਰਵਿੰਦਰ ਸਰੋਏ, ਨਾਜਰ ਸਿੰਘ, ਰਾਮਲੋਕ ਸਿੰਘ ਸਰਾਭਾ, ਤੇਜਿੰਦਰ ਸਿੰਘ ਡੇਹਲੋਂ, ਸੁਖਦੇਵ ਕਾਲਾ, ਰਣਵੀਰ ਰਣੀਆ, ਹਰਵਿੰਦਰ ਰਣੀਆ, ਬਿੱਟੂ ਸ਼ੇਰਪੁਰ, ਜਸਪ੍ਰੀਤ ਸਿੰਘ ਸ਼ੇਰਪੁਰ, ਇੰਦਰੇਸ਼ ਕੁਮਾਰ ਅਤੇ ਹੋਰ ਹਾਜਰ ਸਨ। GM

 

 

Follow me on Twitter

Contact Us