Awaaz Qaum Di

ਸਵਾਮੀ ਵਿਵੇਕਾਨੰਦ ਜੀ ਦੇ 157ਵੇ ਜਨਮ ਦਿਹਾੜੇ ਰਾਸਟਰਵਾਦੀ ਕਾਂਗਰਸ ਪਾਰਟੀ ਅਤੇ ਸਵਾਮੀ ਵਿਵੇਕਾਨੰਦ ਯੂਵਾ ਸੰਘ ਨੇ ਉਹਨਾਂ ਦਾ ਜਨਮ ਦਿਨ ਮਨਾਇਆ।

ਲੁਧਿਆਣਾ (Harminder makar) -ਸਵਾਮੀ ਵਿਵੇਕਾਨੰਦ ਜੀ ਦੇ 157ਵੇ ਜਨਮ ਦਿਹਾੜੇ ਰਾਸਟਰਵਾਦੀ ਕਾਂਗਰਸ ਪਾਰਟੀ ਅਤੇ ਸਵਾਮੀ ਵਿਵੇਕਾਨੰਦ ਯੂਵਾ ਸੰਘ ਨੇ ਉਹਨਾਂ ਦਾ ਜਨਮ ਦਿਨ ਮਨਾਇਆ। ਪਾਰਟੀ ਦੇ ਯੂਵਾ ਇਕਾਈ ਦੇ ਰਾਸaਟਰੀ ਸਕੱਤਰ ਅਤੇ ਸੰਘ ਦੇ ਚੇਅਰਮੈਨ ਸਚਿਨ ਟੰਡਨ ਅਤੇ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਮਾਨ ਪਾਰਟੀ ਦਫਤਰ ਵਿੱਚ ਵਿਵੇਕਾਨੰਦ ਜੀ ਦੀ ਫੋਟੋ ਉਪਰ ਫੁੱਲ ਚੜਾਏ। ਇਸ ਮੌਕੇ ਤੇ ਸਚਿਨ ਟੰਡਨ ਨੇ ਔਰਤਾਂ ਦੇ ਉਪਰ ਵੱਧ ਰਹੇ ਅਤਿਆਚਾਰ ਨੂੰ ਰੋਕਣ ਲਈ ਸਰਕਾਰ ਨੂੰ ਸਖaਤ ਕਦਮ ਚੁੱਕਣ ਦੀ ਨਸੀਅਤ ਦਿੱਤੀ। ਸਵਾਮੀ ਵਿਵੇਕਾਨੰਦ ਜੀ ਦੇ ਇਸ ਵਚਨ, ਜਿਹੜਾ ਸਮਾਜ ਕਿਸੀ ਵਿਧਵਾ ਦੇ ਹੰਝੂ ਨਹੀਂ ਪੌਂਛ ਸਕਦਾ ਮੈ ਉਸ ਸਮਾਜ ਨੂੰ ਨਹੀਂ ਮੰਨਦਾ। ਇਸ ਵਚਨ ਵਿੱਚ ਇਨਸਾਨੀਅਤ ਝਲਕਦੀ ਹੈ ਜੋ ਕਿ ਸਾਡੇ ਵਿੱਚ ਮਰਦੀ ਜਾ ਰਹੀ ਹੈ। ਸਵਾਮੀ ਜੀ ਦੇ ਜਨਮ ਦਿਹਾੜੇ ਪਾਰਟੀ ਅਤੇ ਸੰਘ ਦੇ ਲੋਕਾਂ ਨੇ ਸਮਾਜ ਵਿੱਚ ਔਰਤਾਂ ਦੇ ਪ੍ਰਤੀ ਵੱਧ ਰਹੇ ਅੱਤਿਆਚਾਰ ਜਿਵੇਂ ਤੇਜaਾਬ ਸੁੱਟਣਾ, ਭਰੂਣ ਹੱਤਿਆਂ, ਘਰੇਲੂ ਹਿੰਸਾ ਆਦਿ। ਜੋ ਸਮਾਜ ਔਰਤਾਂ ਦੀ ਇੱਜaਤ ਨਹੀਂ ਕਰਦਾ ਉਸਦੇ ਪਤਨ ਛੇਤੀ ਹੋ ਜਾਂਦਾ ਹੈ। ਇਸ ਮੌਕੇ ਸਾਰੇ ਮੈਂਬਰਾਂ ਨੇ ਸੌਂਹ ਚੁੱਕੀ ਅਤੇ ਪੰਜਾਬ ਵਿੱਚ ਔਰਤਾਂ ਉਤੇ ਵੱਧ ਰਹੇ ਅਤਿਆਚਾਰ ਨੂੰ ਰੋਕਣਾ ਅਤੇ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਖਿਲਾਫ ਯੂਵਾ ਪੀੜੀ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਪਵੇਗਾ ਤਾਂਕਿ ਪੰਜਾਬ ਨੂੰ ਨਸ਼ੇ ਦੇ ਦਲਦਲ ਵਿਚੋਂ ਬਾਹਰ ਕੱਢਿਆ ਜਾ ਸਕੇ। ਧਰਮ ਦੇ ਪ੍ਰਤੀ ਕਟਰਤਾ ਉਸ ਧਰਮ ਦੇ ਪਤਨ ਦਾ ਕਾਰਨ ਬਣ ਸਕਦੀ ਹੈ। ਭਾਰਤ ਲੋਕਤੰਤਰ ਦੇਸ਼ ਹੈ ਅਤੇ ਸਾਨੂੰ ਸਾਰੇ ਧਰਮਾਂ ਦਾ ਆਦਰ ਸਨਮਾਨ ਕਰਨਾ ਚਾਹੀਦਾ ਹੈ ਨਾ ਕੀ ਕਿਸੇ ਦੇ ਬਹਿਕਾਵੇ ਵਿਚ ਆ ਕੇ ਲੜਣਾ ਚਾਹੀਦਾ ਹੈ। ਇਸ ਮੌਕੇ ਤੇ ਸੁਭਾਸ਼ ਚੰਦਰ,  ਜਿੰਮੀ ਡੰਗ, ਅਸ਼ਵਨੀ ਕਾਕਾ, ਵਰੂਨ ਬਵੇਜਾ, ਚੇਤਨ ਟੰਡਨ, ਮੁਹੰਮਦ ਅਨਸਾਰੀ, ਮੁਹੰਮਦ ਵਾਕਿਲ, ਬਰਜੇਸ਼ ਅਰੋੜਾ, ਮੁਨੀਸ਼, ਸਰੌਭ ਗੁਪਤਾ, ਇੰਦਰਜੀਤ ਸਿੰਘ, ਚਰਨਜੀਤ ਆਦਿ ਨੇ ਪੁਸ਼ਪ ਭੇਂਟ ਕੀਤੇ।

 

 

Follow me on Twitter

Contact Us