Awaaz Qaum Di

ਮਿਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ 19 ਜਨਵਰੀ ਦੀ ਸੂਬਾਈ ਰੈਲੀ ਲਈ ਤਿਆਰੀ ਮੀਟਿੰਗ ਕੀਤੀ ਗਈ

ਮਿਡ ਡੇ ਮੀਲ ਵਰਕਰਜ਼ ਯੂਨੀਅਨ ਸਬੰਧਿਤ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਰਮਨਜੀਤ ਕੌਰ ਦੀ ਅਗਵਾਈ ਵਿੱਚ 19 ਜਨਵਰੀ ਦੀ ਬਠਿੰਡਾ ਵਿਖੇ ਕੀਤੀ ਜਾਣ ਵਾਲੀ  ਸੂਬਾਈ ਰੈਲੀ ਲਈ ਤਿਆਰੀ ਮੀਟਿੰਗ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਕੀਤੀ ਗਈ । ਇਸ ਮੌਕੇ ਰਮਨਜੀਤ ਕੌਰ ਨੇ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਮਾਣ ਭੱਤੇ ਵਾਲੇ ਮਿਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਨੂੰ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਨੁੱਕਰੇ ਲਾਈ ਰੱਖਿਆ ਹੈ ਅਤੇ ਵਰਕਰਾਂ ਦੀ 2500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪ੍ਰਤੀ ਸਾਲ 12 ਮਹੀਨੇ ਤਨਖਾਹ ਦੇਣ ਵਾਲੀ ਫਾਈਲ ਵਿੱਤ ਵਿਭਾਗ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਦੱਬੀ ਪਈ ਹੈ ਜਿਸ ਦੇ ਰੋਸ ਵਜੋਂ ਵਿੱਤ ਮੰਤਰੀ ਦੇ ਖਿਲਾਫ ਰੈਲੀ ਅਤੇ ਰੋਸ ਮਾਰਚ ਕੀਤੇ ਜਾਣਗੇ ਮਿੱਡ 19 ਜਨਵਰੀ ਨੂੰ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕਾ ਬਠਿੰਡਾ ਵਿਖੇ ਮਿਡ ਡੇ ਮੀਲ ਵਰਕਰਾਂ ਵੱਲੋਂ ਸੂਬਾਈ ਰੈਲੀ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਮਿੱਡ ਡੇ ਮੀਲ ਵਰਕਰਾਂ ਨੂੰ ਘੱਟੋ ਘੱਟ ਉਜ਼ਰਤ ਕਾਨੂੰਨ ਅਧੀਨ ਲਿਆ ਕੇ 9231 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ, ਸਾਰੇ ਦਫ਼ਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਦਸ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਸਾਰੇ  ਮਿਡ ਡੇ ਮੀਲ ਵਰਕਰਾਂ ਅਤੇ ਪਾਰਟ ਟਾਈਮ ਵਰਕਰਾਂ ਨੂੰ ਪੱਕਾ ਕਰਨ, ਮਿਡ ਡੇ ਮੀਲ ਵਰਕਰਾਂ ਨੂੰ 10 ਮਹੀਨੇ ਦੀ ਥਾਂ 12 ਮਹੀਨੇ ਤਨਖਾਹ ਦੇਣ, ਵਰਕਰਾਂ ਨੂੰ ਨਿਯੁਕਤੀ ਪੱਤਰ ਅਤੇ ਈ ਐਸ ਆਈ ਦੀ ਸਹੂਲਤ ਦੇਣ, ਉਨ੍ਹਾਂ ਦਾ ਪ੍ਰਾਵੀਡੈਂਟ ਫੰਡ ਕੱਟਣ, ਉਨ੍ਹਾਂ ਨੂੰ ਮੈਡੀਕਲ ਛੁੱਟੀ ਅਤੇ ਪ੍ਰਸੂਤਾ ਛੁੱਟੀ ਦੇਣ, ਉਨ੍ਹਾਂ ਨੂੰ ਗਰਮੀ ਅਤੇ ਸਰਦੀ ਦੀ ਵਰਦੀ ਦੇਣ, ਮਿਡ ਡੇ ਮੀਲ ਵਰਕਰਾਂ ਦੀ ਛਾਂਟੀ ਬੰਦ ਕਰਨ, ਖ਼ਤਰਨਾਕ ਹਾਲਤਾਂ ਚ ਕੰਮ ਕਰਦੇ ਹੋਣ ਕਰਕੇ ਬੀਮਾ ਦੀ  ਸਹੂਲਤ ਦੇਣ ਆਦਿ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਇਨ੍ਹਾਂ ਮੰਗਾਂ ਨੂੰ ਪੂਰੀਆਂ ਕਰਾਉਣ ਲਈ 19 ਜਨਵਰੀ  ਬਠਿੰਡਾ ਵਿਖੇ ਮਿਡ ਡੇ ਮੀਲ ਵਰਕਰਾਂ ਵੱਲੋਂ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਵੱਡੀ ਗਿਣਤੀ ਵਿੱਚ  ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਆਗੂ ਪਵਨ ਕੁਮਾਰ,  ਜੀਤ ਸਿੰਘ, ਰਾਜਾ ਸਿੰਘ ਭਲੇਰੀਆ, ਭੋਲਾ ਸਿੰਘ ਦੂਹੇਵਾਲਾ, ਰਾਜਵਿੰਦਰ ਕੌਰ, ਮੰਜੂ ਰਾਣੀ ਸ਼ੇਰੇਵਾਲਾ, ਪਰਵਿੰਦਰ ਕੌਰ ਲੱਕੜਵਾਲਾ, ਸੁਖਪਾਲ ਕੌਰ, ਸਰੋਜ ਰਾਣੀ, ਮਨਜੀਤ ਕੌਰ ਭੁੱਲਰ, ਕਮਲੇਸ਼ ਕੌਰ, ਮਨਪ੍ਰੀਤ ਕੌਰ ਭੁੱਲਰ, ਗੁਰਮੀਤ ਕੌਰ,  ਲਵਪ੍ਰੀਤ ਕੌਰ, ਜਸਪ੍ਰੀਤ ਕੌਰ ਹਾਜ਼ਰ ਸਨ । GM

 

 

Follow me on Twitter

Contact Us