Awaaz Qaum Di

ਅਭੁੱਲ ਯਾਦਾਂ

ਹੁਣ ਸਾਡਾ ਸਮਾਜ਼ ਪੜ੍ਹ ਲਿਖ ਕੇ ਬਹੁਤ ਸਾਰੀ ਤਰੱਕੀ ਕਰ ਰਿਹਾ ਹੈ ।ਭਾਵ ਕੇ ਹਰ ਤਰ੍ਹਾਂ ਦੇ ਕੰਮ ਮਸ਼ੀਨੀਰੀ  ਦੇ  ਨਾਲ ਹੋ ਰਹੇ ਹਨ , ਜਿਵੇਂ ਲੋਹੇ ਦੀਆਂ ਵਸਤਾਂ ਬੱਠਲ ,ਬਾਲਟੀਆਂ ਤੇ ਹਰ ਰੋਜ਼ ਵਰਤੋਂ ਵਿੱਚ ਆਉਣ ਵਾਲੇ ਬਰਤਨ ਆਦਿ।ਪਰ ਅੱਜ ਵੀ ਸਾਡੇ ਪੰਜਾਬ ਦੇ ਪਿੰਡਾਂ ਅੰਦਰ ਵਿਰਸਾ ਜਿਉਂਦਾ ਹੈ ਬਹੁਤ ਸਾਰੇ ਕੰਮ ਹਜੇ ਵੀ ਸ਼ੌਕ ਨਾਲ ਹੱਥੀਂ ਕਾਮਿਆਂ ਤੋਂ ਕਰਵਾਏ ਜਾਂਦੇ ਹਨ, ਜਿਵੇਂ ਗੱਡੀਆਂ ਵਾਲਿਉ ਪਾਸੋਂ ਤੱਕਲੇ ਖੁਰਚਨੇ ਆਦਿ ਬਣਵਾਉਣੇ ਆਦਿ।ਇੱਕ ਸਭ ਤੋਂ ਵਧੀਆ ਵਸਤ ਹੈ ਤੂਤ ਦੀਆਂ ਛਿਟੀਆਂ ਤੋਂ ਟੋਕਰੇ ਬਣਾਉਣੇ।ਤੂਤ ਦੀਆਂ ਛਿਟੀਆਂ ਤੋਂ ਬਣੇ ਟੋਕਰੇ ਤੇ ਛਾਬੇ ਜੋ ਕੇ ਰੋਟੀਆਂ ਤੇ ਹੋਰ ਵਿਆਹ ਸ਼ਾਦੀਆਂ ਵਿੱਚ ਪੱਕਣ ਵਾਲੇ ਪਕਵਾਨਾਂ ਲੲੀ ਬਹੁਤ ਵਧੀਆ ਹਨ। ਭਾਵੇਂ ਕਿ ਅੱਜ ਸਟੀਲ ਪਲਾਸਟਿਕ ਦੇ ਟੱਬ ਵਰਤੇ ਜਾਂਦੇ ਹਨ।ਪਰ ਤੂਤ ਦੇ ਬਣੇ ਟੋਕਰੇ ਟੋਕਰੀਆਂ ਵਿੱਚ ਪਕਵਾਨਾਂ ਨੂੰ ਰੱਖਣਾ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਇਸ ਵਿੱਚ ਕੋਈ ਵੀ ਧਾਂਤ ਜਾਂ ਕੋਈ ਕੈਮੀਕਲ ਨਹੀਂ ਵਰਤਿਆ ਜਾਂਦਾ ਤੇ ਨਾਹੀਂ ਕਿਸੇ ਪ੍ਰਕਾਰ ਦੀ ਕੋਈ ਬਦਬੂ ਆਉਂਦੀ ਹੈ।ਇਸ ਲਈ ਤੂਤ ਦੀਆਂ ਛਿਟੀਆਂ ਤੋਂ ਬਣੀਆਂ ਟੋਕਰੀਆਂ ,ਛਾਬੇ ਤੇ ਟੋਕਰੀਆਂ ਸ਼ੁੱਧ ਮੰਨੀਆਂ ਜਾਂਦੀਆਂ ਹਨ,ਦੂਜੀ ਗੱਲ ਇਸ ਵਿੱਚ ਰੱਖੀਆਂ ਵਸਤਾਂ ਨੂੰ ਚਾਰ ਪਾਸਿਓਂ ਹਵਾ ਲੱਗਦੀ ਰਹਿੰਦੀ ਹੈ ਤੇ ਵਸਤਾਂ ਗਰਮੀ ਦੇ ਮੌਸਮ ਵਿੱਚ ਵੀ ਛੇਤੀ ਖ਼ਰਾਬ ਨਹੀਂ ਹੁੰਦੀਆਂ।

ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)

00971527632924 GM

 

 

Follow me on Twitter

Contact Us