Awaaz Qaum Di

ਪੁਰਾਣੇ ਸਮੇਂ ਤੇ ਅਜੋਕੇ ਸਮੇਂ ਚ ਬਹੁਤ ਜਿਆਦੇ ਫਰਕ

ਲੰਘੇ ਵੇਲਿਆਂ ਦੀ ਗੱਲ ਹੈ।ਲੋਕ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਸੀ।ਇੱਕ ਦੂਜੇ ਨਾਲ ਮਿਲ ਜੁਲ ਕੇ।ਓਦੋਂ ਆਹ ਈਰਖਾ ਤੇ ਨਫਰਤ ਵਾਲੀ ਫ਼ਸਲ ਦੀ ਪੈਦਾਇਸ ਨਹੀਂ ਸੀ।

ਓਦੋਂ ਫੁਕਰਬਾਜੀ,ਵੈਲਪੁਣਾ ਕੋਈ ਜਿਆਦਾ ਨਹੀਂ ਸੀ।ਇਹ ਗੱਲ ਨਹੀਂ ਸੀ ਕਿ ਓਹਨਾਂ ਲੋਕਾਂ ਕੋਲ ਗੰਡਾਸੇ ਨਹੀਂ ਸੀ,ਡੌਲੇ ਨਹੀਂ ਸੀ,ਮੁੱਛਾਂ ਨਹੀਂ ਸੀ,ਜਮੀਨਾਂ ਨਹੀਂ ਸੀ ,ਕਿ ਓਹਨਾਂ ਚ ਅਣਖ ਨਹੀਂ ਸੀ,ਇੱਜ਼ਤ ਨਹੀਂ ਸੀ।।ਓਹਨਾਂ ਕੋਲ ਇਹ ਸਭ ਕੁਝ ਹੋਣ ਦੇ ਨਾਲ ਚੰਗੀ ਸੋਚ ਤੇ ਬਹੁਤ ਅਕਲ ਵੀ ਸੀ।ਓਹ ਲੋਕ ਇੱਕ ਦੂਜੇ ਨਾਲ ਲੜਨਾ ਝਗੜਨਾ ਕੋਈ ਜਿਆਦੇ ਮੂਹਰੇ ਨਹੀਂ ਰੱਖਦੇ ਸੀ।ਹੁਣ ਵਾਂਗ ਨਿੱਕੀ ਨਿੱਕੀ ਗੱਲ ਤੇ ਵੱਢਾ ਟੁੱਕੀ ਨਹੀੰ ਹੁੰਦੀ ਸੀ।ਹੁਣ ਹੋਸਾਪਣ,ਫੁਕਰਪੁਣਾ ਵੱਧ ਗਿਆ ਹੈ।ਕੰਧ ਦਾ ਸਹਾਰਾ ਲੈ ਕੇ ਖੜਨ ਵਾਲਾ ਬੰਦੇ ਮਾਰਨ ਦੀਆਂ ਗੱਲਾਂ ਕਰਦਾ ਹੈ।ਪਹਿਲਾਂ ਧੀਆਂ, ਭੈਣਾਂ ਦੀ ਇੱਜ਼ਤ ਦੀ ਰਾਖੀ ਕਰਦੇ ਸੀ।ਗਰੀਬ ਤੇ ਮਜਬੂਰ ਦੀ ਮੱਦਦ ਲਈ ਨਾਲ ਖੜਦੇ ਸੀ।ਪਰ ਹੁਣ ਮਜਬੂਰ ਤੇ ਗਰੀਬ ਨੂੰ ਕੁੱਟਿਆ ਤੇ ਲੁੱਟਿਆ ਜਾਂਦਾ ਹੈ।ਧੀਆਂ ਤੇ ਭੈਣਾਂ ਦੀ ਪੱਤ ਰੋਲਣ ਨੂੰ ਬਦਮਾਸ ਕਹਾਇਆ ਜਾਂਦਾ ਹੈ।ਹੁਣ ਨਿੱਕੀ ਜਿੰਨੀ ਗੱਲ ਤੇ ਲੜਕੇ ਥਾਣਿਆਂ ਕਚਹਿਰੀਆਂ ਚ ਰੁਲਣਾ,ਜਮੀਨਾਂ ਵਿਕ ਤੇ ਵੈਰ ਪੈ ਜਾਂਦਾ ਹੈ।ਹਰ ਕਦਮ ਡਰ ਨਾਲ ਗੁਜਰਦਾ ਹੈ।ਪੁਰਾਣੇ ਬਜੁਰਗ ਕੋਈ ਡਰਦੇ ਨਹੀਂ ਸੀ।ਓਹਨਾਂ ਵਿੱਚ ਤਾਕਤ ਦੀ ਕਮੀ ਨਹੀਂ ਸੀ।ਜਮੀਨਾਂ ਵੀ ਵਾਧੂ ਹੁੰਦੀਆਂ ਸੀ।ਓਹ ਹੱਕ, ਸੱਚ ਤੇ ਇੱਜ਼ਤ ਲਈ ਲੜਦੇ ਸੀ।ਸਹੀ ਗੱਲ ਤੇ ਬੋਲਦੇ ਸੀ। ਪਰ ਫੁਕਰਪੁਣੇ ਦੀ ਕਮੀਂ ਜਰੂਰ ਸੀ।ਓਹਨਾਂ ਵੇਲੇ ਜੇ ਕੋਈ ਮਾੜਾ ਮੋਟਾ ਬੋਲ ਜਾਂਦਾ ਤਾਂ ਬਜੁਰਗ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇੱਕੋ ਗੱਲ ਕਹਿੰਦੇ ਸੀ ਕਿ ਮਾੜੀ ਦੀ ਕਰਨ ਵਾਲਾ ਆਪੇ ਮਰ ਜਾਊ।ਜੇ ਕੋਈ ਜਿਆਦੇ ਵੱਡੀ ਗੱਲ ਹੁੰਦੀ ਸੀ ਤਾਂ ਸਬਕ ਸਿਖਾ ਦਿੰਦੇ ਸੀ।ਪਰ ਹੁਣ ਵਾਂਗ ਨੰਗਪੁਣਾ,ਫੁਕਰਪੁਣੇ ਦੀ ਲੜਾਈ ਝਗੜੇ ਨਹੀਂ ਸੀ।ਮੇਲ ਮਿਲਾਪ ਸੱਚੇ ਰਿਸਤੇ ਗੂੜੇ ਪਿਆਰ ਸੀ।ਸੂਝ ਤੇ ਅਕਲ ਤੋਂ ਕੰਮ ਲੈਂਦੇ ਸੀ।

ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ

ਸੰਪਰਕ 98787-98726 GM

 

 

Follow me on Twitter

Contact Us