Awaaz Qaum Di

‘ ਸੁਧਾਰ ਸਮਾਜ ‘


  ਮੈਂ ਮਰਗ ਦੇ ਭੋਗ ‘ਤੇ ਗਿਆ ਆਪਣੀ ਆਦਤ ਮੁਤਾਬਿਕ ਥਾਲੀ ਚੁੱਕੀ ਦੋ ਫ਼ੁਲਕੇ, ਦਾਲ ਸ਼ਬਜੀ ਪਾ ਕੇ ਲੰਗਰ ਛੱਕਣ ਲੱਗ ਪਿਆ ।
  ਉਸੇ ਵਕਤ ਮੇਰੇ ਮੇਜ਼ ਉੱਤੇ ਇੱਕ ਸੂਟਿਡ ਬੂਟਿਡ ਅਫ਼ਸਰ ਖਾਣਾ ਖਾਣ ਲੱਗਾ ਤੇ ਰੋਹਬ ਝਾੜਦੇ ਹੋਏ ਆਪਣਾ ਤਜ਼ਰਬਾ ਤੇ ਸਰਕਾਰੀ ਨੌਕਰੀ ( ਅੰਗਰੇਜ਼ਾਂ ਵਾਲੀ ) ਦਾ ਹਵਾਲਾ  ਦਿੰਦਿਆਂ ਦੱਸਿਆ ਕਿ ਉਹ ਅਜੇ ਵੀ ਆਪਣੀ ਜੂਠ ਖੁਦ ਸੰਭਾਲਦੇ ਹਨ ਤਾਂ ਹੀ ਅਸੀਂ ਉਹਨਾਂ ਵੱਲ ਵਹੀਰਾਂ ਘੱਤ ਰਹੇ ਹਾਂ । ਮੈ ਮੇਜ਼ ‘ਤੇ  ਪਈ ਉਸ ਦੀ ਜੂਠੀ ਥਾਲੀ ਤੇ ਉਸ ਸਖ਼ਸ ਵੱਲ ਦੇਖ ਰਿਹਾ ਸੀ ਕਿ ਸਾਡਾ ਸਮਾਜ ਸੁਧਾਰਕ ਥਾਲੀ ਛੱਡ ਕਿਸ ਪਾਸੇ ਵੱਲ ਤੁਰ ਪਿਆ ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ
ਗਲੀ ਨੰਬਰ 11 ਸੱਜੇ ਡੋਗਰ ਬਸਤੀ ਫਰੀਦਕੋਟ
81465 83089 GM

 

 

Follow me on Twitter

Contact Us