Awaaz Qaum Di

ਅਰਥੀ ਪੁੱਤਾਂ ਦੀ

1.ਸੋਹਣੇ ਚਿਹਰੇ ਤੇ ਲਾਲੀ ਨਾ ਹੁਣ ਕਾਲਖ ਆ ਗਈ ਓਏ,

ਚੁਸਤੀ ਫੁਰਤੀ ਨੂੰ ਟੁੱਕ ਕੇ ਚੰਦਰੀ ਆਲਸ ਖਾ ਗਈ ਓਏ,

ਵੇਖ ਵਕਤ ਕੱਢਕੇ ਸੱਥਾਂ ਥਾਈਆਂ ਬੁੱਤਾਂ ਨਾਲ ਭਰੀਆਂ ਨੇ,

ਮੇਰੇ ਘਰ ਅਜੇ ਅੱਗ ਨਾ ਲੱਗੀ ਤਾਂ ਇਹ ਜਚਿਆ ਹੋਇਆ,

ਜੇ ਮੇਰੇ ਪਿੰਡ ਚੋਂ ਚਿੱਟੇ ਕਰਕੇ ਕੋਈ ਅਰਥੀ ਨਹੀਂ ਉੱਠੀ,

ਤਾਂ ਇਹ ਨਾ ਸਮਝਾਂ ਕਿ ਮੇਰਾ ਪਿੰਡ ਚਿੱਟੇ ਤੋਂ ਬਚਿਆ ਹੋਇਆ,
2.ਨਿੱਤ ਵੇਖਦਾ ਹਾਂ ਕਿੰਨੀਆਂ ਹੀ ਵਿਲਕਦੀਆਂ ਮਾਵਾਂ ਨੂੰ,,

ਅੱਧੀ ਰਾਤ ਤੱਕ ਰਹਿਣ ਤੱਕਦੀਆਂ ਪੁੱਤਾਂ ਦੇ ਰਾਹਵਾਂ ਨੂੰ,,

ਪਿਓ ਦਿਹਾੜੀ ਤੇ ਜਾਂਦਾ ਹੈ ਭਾਵੇਂ ਗੋਡੇ ਗਿੱਟੇ ਦੁੱਖਦੇ ਆ,

ਪਰ ਲਾਡਲੇ ਦੇ ਖੂਨ ਚ ਕੁੱਝ ਹੋਰ ਹੀ ਰਚਿਆ ਹੋਇਆ,

ਜੇ ਮੇਰੇ ਪਿੰਡ,,,,,
3.ਜੇ ਮੈਂ ਇਹ ਕਹਿੰਦਾ ਹਾਂ ਕਿ ਜਵਾਨੀ ਚੰਗੀ ਸਾਰੀ ਆ,

ਪਰ ਇਹ ਵੀ ਗਲਤ ਨਹੀ ਕਿ,ਨਾ ਚਿੱਟੇ  ਦੀ ਬਿਮਾਰੀ ਆ ,,

ਸੱਚ ਜਾਣੀ ਓਹ ਦਿਨ ਦੂਰ ਨਹੀਂ ਦੁੱਖ ਨਾਲ ਕਹਿੰਦਾ ਹਾਂ,

ਇੱਕ ਦੀ ਤਿਆਰੀ ਇੱਕ ਪਹਿਲਾਂ ਸਿਵਾ ਮੱਚਿਆ ਹੋਇਆ,

ਜੇ ਮੇਰੇ ਪਿੰਡ,,
4.ਕਰਾਂ ਦੁਆਵਾਂ ਸਦਾ ਖੁਸ਼ ਰਹੇ ਪਿੰਡ ਮੇਰੇ ਦੀ ਜਵਾਨੀ,

ਕੰਮਜ਼ੋਰ ਦਿਲਾਂ ਦੀਆਂ ਮਾਵਾਂ,ਨਾ ਝੱਲਣ ਪੁੱਤਾਂ ਦੀ ਹਾਨੀ,

ਮੱਖਣ ਸ਼ੇਰੋਂ ਓਹ ਕਿੱਥੋਂ ਸੋਚੂ ਭਲਾ ਕਿਸੇ ਪਰਿਵਾਰ ਤਾਈਂ,

ਜੋ ਘਰ ਉਜਾੜਨ ਵਾਲਿਆਂ ਨਾਲ ਹੀ ਖਚਿਆ ਹੋਇਆ,

ਜੇ ਮੇਰੇ ਪਿੰਡ ਚੋਂ ਚਿੱਟੇ ਕਰਕੇ ਕੋਈ ਅਰਥੀ ਨਹੀਂ ਉੱਠੀ,

ਤਾਂ ਇਹ ਨਾ ਸਮਝਾਂ ਕਿ ਮੇਰਾ ਪਿੰਡ ਚਿੱਟੇ ਤੋਂ ਬਚਿਆ ਹੋਇਆ,

ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ

ਸੰਪਰਕ 98787-98726 GM

 

 

Follow me on Twitter

Contact Us