Awaaz Qaum Di

ਬਦਲ

ਬੋਲੀ ਦੇ ਅੱਜ ,ਅੰਦਾਜ਼ ਬਦਲਗੇ

ਬਹੁਤਾ ਪੜ੍ਹ ,ਦਿਮਾਗ ਬਦਲਗੇ

ਚਾਚਾ ਅੰਕਲ,ਚਾਚੀ ਬਣ ਗੲੀ ਅੰਟੀ

ਵੀਹ ਸੌ ਵੀਹ ਬਣ ਗਿਆ ,ਟਵੰਟੀ ਟਵੰਟੀ।
ਰਿਸ਼ਤੇ ਚੂਰੋ, ਚੂਰ ਹੋ ਗਏ

ਆਪੇ ਵਿੱਚ ,ਮਗ਼ਰੂਰ ਹੋ ਗੲੇ

ਬਣ ਗੇ ਸਿੰਘ ਤੋਂ ,ਬੰਟੀ ਛੰਟੀ

ਵੀਹ ਸੌ ਵੀਹ ਬਣ ਗਿਆ ,ਟਵੰਟੀ ਟਵੰਟੀ।
ਲੀਡਰਾਂ ਨੇ ਬੜਾ, ਰੌਲਾ ਪਾਇਆ

ਅਸੀਂ ਨਵਾਂ ,ਵਿਕਾਸ ਚਲਾਇਆ

ਗੰਦ ਵੀ, ਹੁਣ ਹੋ ਗਿਆ ਡਰਟੀ

ਵੀਹ ਸੌ ਵੀਹ ਬਣ ਗਿਆ, ਟਵੰਟੀ ਟਵੰਟੀ।
ਹਵਾ ਕਹਿੰਦੇ, ਏਅਰ ਹੋ ਗਈ

ਅੱਗ ਵੀ ,ਫਾਇਰ ਹੋ ਗਈ

ਸੁਖਚੈਨ,ਜੁਰਮਾਨੇ ਦੀ ਥਾਂ ਪਊ ਪਲੰਟੀ

ਵੀਹ ਸੌ ਵੀਹ ਬਣ ਗਿਆ, ਟਵੰਟੀ ਟਵੰਟੀ।

ਸੁਖਚੈਨ ਸਿੰਘ,ਠੱਠੀ ਭਾਈ, (ਯੂ ਏ ਈ)

00971527632924 GM

 

 

Follow me on Twitter

Contact Us